ਆਤਮ ਪਬਲਿਕ ਸਕੂਲ ਵਿਖੇ ਹੋਇਆ ਸਲਾਨਾ ਇਨਾਮ ਵੰਡ ਸਮਾਰੋਹ

  

ਨਾਮਵਰ ਫਿਲਮੀ ਚਿਹਰੇ ਗੁਰਵਿੰਦਰ ਕੌਰ ਗੌਰੀ, ਸਾਹਿਤਕਾਰ ਸੁਸ਼ੀਲ ਦੁਸਾਂਝ  ਕਮਲ ਦੁਸਾਂਝ ਅਤੇ ਓ. ਪੀ.ਸੋਨੀ ਨੇ ਭਰੀ ਹਾਜ਼ਰੀ



   ਅੰਮ੍ਰਿਤਸਰ, 27 ਫਰਵਰੀ:-ਵਿੱਦਿਆ ਦੇ ਖੇਤਰ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਅਜ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ 


ਯਾਦਗਾਰੀ ਹੋ ਨਿਬੜਿਆ ਸਨਮਾਨ ਸਮਾਰੋਹ ਤੇ ਕਵੀ ਦਰਬਾਰ

ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ  ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਨਾਮਵਰ ਚਿਹਰੇ ਗੁਰਵਿੰਦਰ ਕੌਰ ਗੌਰੀ, ਸਾਹਿਤਕਾਰ ਸੁਸ਼ੀਲ ਦੁਸਾਂਝ, ਕਮਲ ਦੁਸਾਂਝ ਅਤੇ ਦੀਪ ਦੇਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਕੀਤੀ, ਜਦਕਿ  ਸਾਬਕਾ ਡਿਪਟੀ ਮੁੱਖ ਮੰਤਰੀ ਓ.ਪੀ.ਸੋਨੀ, ਡਿਪਟੀ ਮੇਅਰ ਅਨੀਤਾ ਰਾਣੀ, ਡਾ ਹਰਪ੍ਰੀਤ ਸਿੰਘ,  ਤਰੁਨਬੀਰ ਸਿੰਘ  ਕੈਂਡੀ ਅਤੇ ਡਾ ਰਜਿੰਦਰ ਰਿਖੀ ਆਦਿ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋ ਕੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।  

  ਸਕੂਲ ਦੇ ਡਾਇਰੈਕਟਰ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ  ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਏ ਇਸ  ਸਮਾਗਮ ਵਿੱਚ  ਪ੍ਰਿੰ ਅੰਕਿਤਾ ਸਹਿਦੇਵ ਅਤੇ ਕੋਮਲ ਸਹਿਦੇਵ  ਨੇ ਸਕੂਲ ਦੀ ਸਲਾਨਾ ਰੀਪੋਰਟ ਪੇਸ਼ ਕੀਤੀ।


ਯਾਦਗਾਰੀ ਹੋ ਨਿਬੜਿਆ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਮਾਂ -ਬੋਲੀ ਪੰਜਾਬੀ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਕਵੀ ਦਰਬਾਰ

 ਫਿਲਮੀ ਅਦਾਕਾਰ ਗੁਰਵਿੰਦਰ ਕੌਰ ਗੌਰੀ ਨੇ ਕਿਹਾ ਇਹਨਾਂ ਛੋਟੇ ਛੋਟੇ ਬੱਚਿਆਂ ਵਿੱਚ ਆ ਉਹਨਾਂ ਨੂੰ ਆਪਣਾ ਬਚਪਨ ਚੇਤੇ ਆ ਗਿਆ ਹੈ ਅਤੇ ਅਜਿਹੇ ਸਕੂਲ ਬੱਚਿਆਂ ਅੰਦਰ ਪੜ੍ਹਾਈ ਲਿਖਾਈ ਦੇ ਨਾਲ ਜਾਗਰੂਕਤਾ ਵੀ ਪੈਦਾ ਕਰਦੇ ਹਨ। ਸੁਸ਼ੀਲ ਦੁਸਾਂਝ ਅਤੇ ਕਮਲ ਦੁਸਾਂਝ ਨੇ ਵੀ ਸਕੂਲ ਦੇ ਸੰਸਥਾਪਕ ਸ਼ਾਇਰ ਦੇਵ ਦਰਦ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹਨਾਂ ਹਮੇਸਾਂ ਬੱਚਿਆਂ ਨੂੰ ਸਿਲੇਬਸ ਦੇ ਨਾਲ ਨਾਲ ਸਾਹਿਤਕ ਪੁਸਤਕਾਂ ਪੜ੍ਹਨ ਦੀ ਚੇਟਕ ਲਾਈ। ਓ. ਪੀ. ਸੋਨੀ ਅਤੇ ਡਿਪਟੀ ਮੇਅਰ ਅਨੀਤਾ ਰਾਣੀ ਨੇ ਵੀ ਸਕੂਲ ਸਟਾਫ ਦੀ ਸਰਾਹਨਾ ਕਰਦਿਆਂ ਕਿਹਾ ਕਿ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਸਮੇਂ ਦੀ ਮੁੱਖ ਲੋੜ ਹੈ। 


 ਇਸ ਮੌਕੇ ਧਵੁਨੀ ਮਹਿਰਾ, ਅਕਸ਼ੈ ਮਹਿਰਾ, ਦੀਪ ਇੰਦਰ ਸਿੰਘ ਚਿਮਨੀ,ਕੁਲਦੀਪ ਬੇਦੀ,ਵਰਦਾਨ ਭਗਤ, ਪਰਮਿੰਦਰ ਸਿੰਘ ਹਰਮਨ, ਸੁਭਾਸ਼ ਪਰਿੰਦਾ, ਨਵਦੀਪ ਕੁਮਾਰ, ਪਰਮਜੀਤ ਕੌਰ, ਤ੍ਰਿਪਤਾ ਮੈਮ, ਪੂਨਮ ਸ਼ਰਮਾ, ਸ਼ਮੀ ਮਹਾਜਨ, ਮੀਨਾਕਸ਼ੀ ਮਿਸ਼ਰਾ, ਦਮੋਦਰ,ਨੀਤੂ ਪਰਿੰਦਾ, ਕਮਲਪ੍ਰੀਤ ਕੌਰ ,ਰਿੰਪੀ, ਸ਼ਿਖਾ ਭਲਾ,ਰਵਨੀਤ, ਹਰਜੀਤ ਕੌਰ, ਜਗਜੀਤ, ਮੀਨਾਕਸ਼ੀ ਟਾਂਗਰੀ, ਦੀਪਿਕਾ,ਕਾਮਨੀ ,ਸ਼ਿਵਾਨੀ, ਪ੍ਰਿਅੰਕਾ ਆਕਾਸ਼, ਸੁਮਨ,ਅਮਨਜੋਤ,ਰੂਪਮ ਸ਼ੁਸੀਲ  ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ,ਮਾਪੇ ਅਤੇ ਵਿਦਿਆਰਥੀ ਹਾਜਰ ਸਨ।


ਕੈਪਸ਼ਨ:- ਫਿਲਮੀ ਅਦਾਕਾਰ ਗੁਰਵਿੰਦਰ ਕੌਰ ਗੌਰੀ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ ਅਤੇ ਹੋਰ ਮਹਿਮਾਨ

Comments