ਉਨੀ ਸੌ ਇਕੱਤਰ ਦੀ ਜੰਗ ਸਮੇਂ ਪਾਕਿਸਤਾਨੀਆਂ ਨੂੰ ਧੂਲ ਚਟਾਉਣ ਵਾਲਾ ਸੂਰਬੀਰ ਯੋਧਾ ਸੂਬੇਦਾਰ ਜੋਗਿੰਦਰ ਸਿੰਘ

 

ਆਜ਼ਾਦੀ ਦੇ ਆਸ਼ਕ, ਵਤਨ ਦੇ ਪੁਜਾਰੀ ਤੇ ਹੋਣੀ ਜਿਨ੍ਹਾਂ ਦੇ ਇਰਾਦੇ ਤੋਂ ਹਾਰੀ 

ਡਰੇ ਨਾਂਹ ਝੁਕੇ ਅਨਖ ਆਣ ਬਦਲੇ ਮੈਂ ਸਿਜਦਾ ਉਨ੍ਹਾਂ ਨੂੰ ਕਰਾਂ ਲਖ ਵਾਰੀ 


ਤਪਦੇ ਮਾਰੂਥਲ ਹੋਣ ਜਾਂ ਫਿਰ ਪਰਬਤਾਂ ਦੀਆਂ ਉੱਚੀਆਂ ਅਕਾਸ਼ ਨੂੰ ਛੂਹਦੀਆਂ ਬਰਫ਼ੀਲੀਆਂ ਚੋਟੀਆਂ ਹੋਣ ਸਾਡੇ ਸੂਰਬੀਰ ਬਹਾਦਰਾਂ ਨੇ ਭਾਰਤ ਮਾਂ ਦੀ ਸ਼ਾਨ ਨੂੰ ਹਮੇਸ਼ਾ ਉੱਚਾ ਰੱਖਣ ਵਿੱਚ ਹਰ ਮੈਦਾਨ ਫਤਿਹ ਦਾ ਸਬੂਤ ਦਿੱਤਾ ਹੈ। ਇਹਨਾਂ ਸੂਰਮਿਆਂ ਨੇ ਬੁਲੰਦ ਹੌਂਸਲਿਆਂ ਦੀ ਉਡਾਣ ਭਰ ਕੇ ਲੋਹਾ ਮਨਵਾਇਆ ਹੈ।ਓਕਾਬ ਹਮੇਸ਼ਾ ਅੰਬਰਾਂ ਤੇ ਹਵਾਵਾਂ ਦੇ ਉਲਟ ਦਿਸ਼ਾ ਉਡਾਨਾਂ ਭਰਦੇ ਹਨ। ਦੁਸ਼ਮਣ ਦੇ ਖਿਲਾਫ ਓਕਾਬ ਦੀ ਤਰ੍ਹਾਂ ਉਂਚੀਆਂ ਉਡਾਨਾਂ ਭਰ ਕੇ ਪਾਕਿਸਤਾਨੀ ਸੈਨਿਕਾਂ ਨੂੰ ਧੂਲ ਚਟਾਉਣ ਵਾਲੀ ਸ਼ਖ਼ਸੀਅਤ ਸੂਬੇਦਾਰ ਜੋਗਿੰਦਰ ਸਿੰਘ। ਜਿਹਨਾਂ ਨੇ ਹਨੇਰਿਆਂ ਚੋਂ ਹਨੇਰੀਆਂ ਰਾਤਾਂ ਨੂੰ ਚਾਨਣ ਵਿੱਚ ਤਬਦੀਲ ਕਰ ਦਿੱਤਾ। ਮੇਰੀ ਮੁਰਾਦ ਹੈ ਆਰਮੀ ਨੰਬਰ -JC-114009 ਰੈਂਕ ਸੂਬੇਦਾਰ ਸਤਿਕਾਰਯੋਗ ਜੋਗਿੰਦਰ ਸਿੰਘ ਜੀ ਦਾ ਜਨਮ ਮਿਤੀ 12-4-ਸੰਨ1944 ਨੂੰ ਸਤਿਕਾਰਯੋਗ ਮਾਤਾ ਅੱਛੜ ਕੌਰ ਪਿਤਾ ਸਰਦਾਰ ਮੰਦਰ ਸਿੰਘ ਪਿੰਡ ਘਸੀਟ ਪੁਰ ਕਲਾਂ ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ ਦੇ ਗ੍ਰਹਿ ਵਿਖੇ ਹੋਇਆ । ਆਪ ਨੇ ਮੁੱਢਲੀ ਪੜ੍ਹਾਈ ਦਸਵੀਂ ਜਮਾਤ ਤੱਕ ਪਿੰਡ ਘਸੀਟ ਪੁਰ ਕਲਾਂ ਅਤੇ ਬਾਰਵੀਂ ਜਮਾਤ ਤੱਕ ਦੀ ਵਿੱਦਿਆ ਸ਼ਾਹਜਹਾਨ ਪੁਰ ਉੱਤਰ ਪ੍ਰਦੇਸ਼ ਯੂ ਪੀ ਤੋਂ ਹਾਸਲ ਕੀਤੀ । ਆਪ ਨੂੰ ਸ਼ੁਰੂ ਤੋਂ ਹੀ ਭਾਰਤੀ ਫੌਜ ਨਾਲ਼ ਬਹੁਤ ਲਗਾਉ ਸੀ ਆਪ ਜੀ ਦੀ ਸਖ਼ਤ ਮਿਹਨਤ ਤੇ ਲਗਨ ਸਦਕਾ ਆਪ ਮਿਤੀ 4-7-1962 ਨੂੰ ਅਮ੍ਰਿਤਸਰ ਵਿਖੇ ਭਾਰਤੀ ਫੌਜ ਵਿੱਚ ਭਰਤੀ ਹੋ ਗਏ। ਸਿਆਣੇ ਕਹਿੰਦੇ ਨੇ ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ ਦਾ ਮੁਹਾਵਰਾ ਆਪ ਜੀ ਨੇ ਸੱਚ ਕਰ ਦਿਖਾਇਆ। ਫਿਰ ਆਪ ਨੂੰ ਸਿੱਖ ਲਾਇਟ ਇਨਫੈਂਟਰੀ ਟ੍ਰੇਨਿੰਗ ਸੈਂਟਰ ਮੇਰਠ ਯੂ ਪੀ ਵਿਖੇ ਫੌਜੀ ਟ੍ਰੇਨਿੰਗ ਲਈ ਭੇਜ ਦਿੱਤਾ ਗਿਆ ਜਿਥੇ ਆਪ  ਨੂੰ ਆਰਮੀ ਨੰਬਰ 4439324 ਮਿਲਿਆ ਤੇ ਟ੍ਰੇਨਿੰਗ  ਪੂਰੀ ਮਿਹਨਤ ਨਾਲ ਕੀਤੀ ਕਠਨ ਪੜਾਵਾਂ ਨੂੰ ਕ੍ਰਮਵਾਰ ਪਾਸ ਕਰਕੇ ਜੋਗਿੰਦਰ ਤੋ ਸਿਪਾਹੀ ਜੋਗਿੰਦਰ ਸਿੰਘ ਬਣ ਗਏ ।ਇਸ ਭਾਰਤ ਮਾਂ ਦੇ ਸਪੂਤ ਨੇ ਆਪਣੇ ਆਪ ਤੇ ਜਿੱਥੇ ਗਰਵ ਮਹਿਸੂਸ ਕੀਤਾ ਉਥੇ ਭਾਰਤ ਮਾਤਾ ਦਾ ਸੱਚਾ ਤੇ ਸੁੱਚਾ ਸਿਪਾਹੀ ਹੋਣ ਦਾ ਪਰੀਚੇ ਵੀ ਦਿੱਤਾ।ਮੇਰਠ ਟ੍ਰੇਨਿੰਗ ਸੈਂਟਰ ਵਿਖੇ ਉਸ ਵਕਤ 6 ਸਿੱਖ ਲਾਇਟ ਇਨਫੈਂਟਰੀ ਬਟਾਲੀਅਨ ਦੀ‌ ਸਥਾਪਨਾ 1 ਇੱਕ ਅਕਤੂਬਰ 1963 ਨੂੰ ਹੋਈ। ਜਿੱਥੇ ਟ੍ਰੇਨਿੰਗ ਸੈਂਟਰ ਵਿੱਚ ਹੀ ਆਪ ਦੇ ਆਰਡਰ 6 ਸਿੱਖ ਲਾਇਟ ਇਨਫੈਂਟਰੀ ਬਟਾਲੀਅਨ ਦੇ ਕਰਕੇ  ਆਪ ਨੂੰ ਪੋਸਟਿਗ ਕਰ  ਦਿੱਤਾ ਗਿਆ। ਬਟਾਲੀਅਨ ਦੀ ਪਹਿਲੀ ਪੋਸਟਿੰਗ ਸ਼ੰਭ ਜੌੜੀਆਂ ਸੈਕਟਰ ਅਖਨੂਰ ਨੇੜੇ ਦੀ ਹੋਈ। ਸੂਬੇਦਾਰ ਜੋਗਿੰਦਰ ਸਿੰਘ ਦੇ ਆਪਣੇ ਜੁਬਾਨੀ ਦੱਸਣ ਮੁਤਾਬਿਕ ਉਹਨਾਂ ਨੂੰ ਡੇਲਟਾ ਕੰਪਨੀ ਨੰਬਰ 12 ਪਲਾਟੂਨ ਵਿੱਚ ਭੇਜਿਆ ਗਿਆ ਉਸ ਸਮੇਂ ਕੰਪਨੀ ਕਮਾਂਡਰ ਏ ਆਰ ਰੈਕਰ ਸਨ । ਇੱਕ ਸੈਕਸ਼ਨ ਦੀ ਗਿਣਤੀ ਅਸੀਂ ਪਿੰਡ ਗਜਨਟੂ ਕਾਨੇ ਚੱਕ ਇਲਾਕੇ ਵਿੱਚ ਡਪਲਾਈ ਮੈਟ ਕਰ ਦਿੱਤੇ ਗਏ ਉਸ ਤੋਂ ਬਾਅਦ ਸਾਨੂੰ ਪਾਕਿਸਤਾਨ ਬਾਰਡਰ ਨਾਲ ਲੱਗਦੇ ਇਲਾਕੇ ਵਿੱਚ ਪੂਰੀ ਬਟਾਲੀਅਨ ਨੂੰ ਭੇਜ ਦਿੱਤਾ ਗਿਆ ਅਸੀਂ ਡੱਲਾ ਪੋਸਟ ਨੇੜੇ ਭੂਰੇਜਾਲ ਪੋਸਟ ਉੱਪਰ ਤਹਿਨਾਤ ਸੀ। ਪਾਕਿਸਤਾਨ ਨਾਲ ਭਾਰਤ ਦੇ ਹਾਲਾਤ ਤਣਾਅ ਪੂਰਨ ਹੀ ਸਨ। ਉਹਨਾਂ ਦਿਨਾਂ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਦਾ ਵਿਆਹ ਸਤਿਕਾਰਯੋਗ ਸਰਿੰਦਰ ਕੌਰ ਨਾਲ ਸੰਨ 1964 ਵਿੱਚ ਹੋਇਆ।ਮਿਤੀ 14-15 ਅਗਸਤ ਸੰਨ 1965 ਨੂੰ ਪਾਕਿਸਤਾਨ ਵੱਲੋਂ ਭਾਰਤ  ਉੱਪਰ ਪਹਿਲਾਂ ਹਮਲਾ ਕਰ ਦਿੱਤਾ ਗਿਆ । ਜੋਸ਼ ਜਜ਼ਬਾ ਤੇ ਜਨੂੰਨ ਬਟਾਲੀਅਨ ਦੇ ਹਰ ਜਵਾਨ ਅੰਦਰ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਸਾਗਰਾਂ ਵਾਂਗਰ ਵਹਿੰਦੇ ਸ਼ਾਂਤ ਪਾਣੀ ਦੀ ਤਰ੍ਹਾਂ ਸ਼ਾਂਤ ਦਿਲ ਪਰਬਤਾਂ ਜਿੱਡੇ ਹੋਸਲੇ ਦੁਸ਼ਮਣ ਦੇ ਮਨਸੂਬਿਆਂ ਤੇ ਪਾਣੀ ਫੇਰ ਗਏ। ਇਸੇ ਤਰ੍ਹਾਂ 4-5 ਦਿਨਾਂ ਦੇ ਵਕਫੇ ਨਾਲ ਕੁੱਲ ਤਿੰਨ ਹਮਲੇ ਹੋਏ ਜਿਨ੍ਹਾਂ ਦਾ ਜਵਾਬ ਭਾਰਤੀ ਫੌਜ ਦੀ 6 ਸਿੱਖ ਲਾਇਟ ਇਨਫੈਂਟਰੀ ਬਟਾਲੀਅਨ ਦੇ ਜਵਾਨਾਂ ਨੇ ਮੂੰਹ ਤੋੜਵਾਂ ਦਿੱਤਾ।

ਇਹੀ ਜੁਆਬ ਦੇ ਹਿੱਸੇ ਦਾ ਹਿੱਸਾ ਸੂਬੇਦਾਰ ਸਿੰਘ ਨੇ ਆਪਣੇ ਦੇਸ਼ ਦੀ ਆਨ ਬਾਨ ਤੇ ਸ਼ਾਨ ਲਈ ਦੁਸ਼ਮਣ ਦੀਆਂ ਗਰਜਦੀਆਂ ਦੇ ਮੂੰਹ ਮੋੜ ਦਿੱਤੇ। ਸਮੇਂ ਦੇ ਗਰਭ ਚੋਂ ਅਮਨ ਦੀ ਕਿਰਨ ਨੇ ਜਨਮ ਲਿਆ ਕੁਝ ਦਿਨਾਂ ਬਾਅਦ ਸ਼ੀਸ਼ ਫਾਇਰ ਹੋ ਗਿਆ ਭਾਵ ਦੋ ਦੇਸ਼ਾਂ ਵਿੱਚ ਲੜਾਈ ਖ਼ਤਮ ਕਰਨ ਦੀ ਸੰਧੀ ਹੋ ਤੇ ਅਮਨ ਨੇ ਲੋਕਾਈ ਦੀ ਦਹਿਲੀਜ਼ ਤੇ ਕਦਮ ਟਿਕਾਇਆ  ਜਿਸ ਦਾ ਫਾਇਦਾ ਉਠਾਉਂਦੇ ਹੋਏ ਸ਼ੀਸ਼ ਫਾਇਰ ਦੀ‌‌ ਉਲੰਘਣਾ ਕਰਕੇ ਪਾਕਿਸਤਾਨ ਵੱਲੋਂ ਭਾਰਤੀ ਫੌਜ ਉੱਪਰ ਮਿਤੀ 1-9- ਸੰਨ 1965 ਰਾਤ ਨੂੰ ਟਾਇਮ 1 ਵਜੇ ਰਾਤ ਦੇ ਕਰੀਬ ਹਵਾਈ, ਹਮਲਾ ਆਟਲਰੀ  ਆਰਮਡਕੋਰ ਟੈਕ ਰਸਾਲੇ 70 ਟੈਂਕਾਂ ਲੈ ਕੇ ਦੁਸ਼ਮਣ ਵੱਲੋਂ ਹਮਲਾ ਕੀਤਾ ਗਿਆ। ਟੈਂਕ ਮੋਰਚਿਆਂ ਦੇ ਬਿਲਕੁੱਲ ਨਜ਼ਦੀਕ ਪੁਜੀਸ਼ਨ ਲੈ ਚੁੱਕੇ ਸਨ। ਕਹਿੰਦੇ ਨੇ ਜੰਗ ਹਥਿਆਰਾਂ ਨਾਲ ਨਹੀਂ ਬੁਲੰਦ ਹੌਂਸਲਿਆਂ ਨਾਲ ਜਿੱਤੀ ਜਾਂਦੀ ਹੈ। ਹੌਸਲੇ ਪਰਬਤਾਂ ਵਰਗੇ ਹੋਣ ਤਾਂ ਮੌਤ ਵੀ ਹਾਰ ਮੰਨ ਲੈਂਦੀ ਹੈ। ਦੁਸ਼ਮਣ ਟੈਂਕਾਂ ਨੂੰ ਮੋਰਚਿਆਂ ਉੱਪਰ ਘੁੰਮਾਇਆ ਦੀ ਪਲਾਨ ਬਣਾ ਹੀ ਰਿਹਾ ਸੀ ਆਪਣੀ ਤੀਖਣ ਬੁੱਧੀਜੀਵੀਆਂ ਦੀ ਸੋਚ ਸਦਕਾ  ਭਾਰਤੀ ਫੌਜ ਦਾ‌ ਬਹੁਤ ਜ਼ਿਆਦਾ ਨੁਕਸਾਨ ਹੋਣ ਤੋਂ ਬਚ ਗਿਆ। ਭਾਰਤੀ ਫੌਜ ਹਾਈ ਕਮਾਂਡ ਵੱਲੋਂ ਭਾਰਤੀ ਫੌਜ ਨੂੰ ਪਿੱਛੇ ਹਟਣ ਦੇ ਆਦੇਸ਼ ਦਿੱਤੇ ਗਏ ਮੇਨ ਮੋਰਚਿਆਂ ਨੂੰ ਛੱਡ ਕੇ ਅਸੀਂ ਪੱਥਰ ਦਰੱਖਤਾਂ ਦਾ ਸਹਾਰਾ ਲੈਂਦੇ ਨਦੀ ਪਾਰ ਕਰਨ ਲਈ ਕਿਨਾਰੇ ਤੇ ਸ਼ਾਮ ਦੇ ਮੂੰਹ ਹਨੇਰੇ ਵਿੱਚ ਪਹੁੰਚੇ ਤਾਂ ਸਾਨੂੰ ਪਾਕਿਸਤਾਨ ਦੀ ਫੌਜ ਨੇ ਆਣ ਘੇਰਾ ਪਾਇਆ ਸਾਨੂੰ ਬੰਧਕ ਬਣਾ ਲਿਆ ਸਾਨੂੰ ਫਿਰ ਪਾਕਿਸਤਾਨ ਦੀਆਂ ਗੱਡੀਆਂ ਵਿੱਚ ਬੈਠਾ ਕੇ ਇਕ ਕਿਲ੍ਹੇ ਵਿੱਚ ਰੱਖਿਆ ਗਿਆ ਜਿਥੇ  ਆਪਣੀ‌ ਬਟਾਲੀਅਨ  ਦੇ  35 ਤੋਂ 40 ਜਵਾਨ ਸੀ 6  ਸਿੱਖ ਐਲ ਆਈਂ ਬਟਾਲੀਅਨ ਦਾ ਮੇਰੇ ਨਾਲ ਸਿਪਾਹੀ ਸਰਦਾਰਾਂ ਸਿੰਘ ਵੀ ਕਿਲ੍ਹੇ ਵਿੱਚ ਸੀ ਅਸੀਂ ਕੁੱਲ 150 ਦੇ ਕਰੀਬ ਭਾਰਤੀ ਫੌਜੀ ਬੰਧਕ ਸੀ ਸਾਨੂੰ ਰੋਟੀ ਪਾਣੀ ਲਈ ਕੱਚਾ ਰਾਸ਼ਨ ਦੇ ਦਿੱਤਾ ਜਾਂਦਾ ਸੀ ਅਸੀਂ ਆਪਣੀ ਰੋਟੀ ਆਪ ਬਣਾਕੇ ਖਾਂਦੇ ਸੀ। ਅਸੀਂ 5 ਮਹੀਨੇ ਪਾਕਿਸਤਾਨ ਵਿਚ ਬੰਧਕ ਰਹੇ ਬਾਅਦ ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਦਾ ਆਪਸੀ ਸਮਝੌਤਾ ਹੋ ਗਿਆ ਸਾਨੂੰ ਫਿਰੋਜ਼ਪੁਰ ਹੁਸੈਨੀ ਵਾਲਾ ਬਾਰਡਰ ਇਲਾਕੇ ਰਾਹੀਂ ਭਾਰਤ 

 ਵਾਪਿਸ ਭੇਜ ਦਿੱਤਾ ਗਿਆ। ਅਸੀਂ ਫਿਰੋਜ਼ਪੁਰ ਕੈਂਟ ਵਿਚ ਦੋ ਦਿਨ ਰਹੇ ਤੇ ਸਾਨੂੰ ਰੇਲਵੇ ਵਰੰਟ ਦੇ ਕੇ ਆਪਣੀ ਆਪਣੀ ਬਟਾਲੀਅਨ ਵਿੱਚ ਰਵਾਨਾ ਕਰ ਦਿੱਤਾ ਗਿਆ ਉਸ ਵਕਤ 6 ਸਿੱਖ ਲਾਇਟ ਇਨਫੈਂਟਰੀ ਬਟਾਲੀਅਨ ਸ਼ੰਭ ਜੌੜੀਆਂ ਸੈਕਟਰ ਵਿਖੇ ਤੈਨਾਤ ਸੀ। ਮੈਂ ਬਟਾਲੀਅਨ ਪਹੁੰਚ ਗਿਆ ਉਸ ਤੋਂ ਬਾਅਦ ਬਟਾਲੀਅਨ ਲੌਦਾਖ, ਮੀਰਾਂ ਸਾਹਿਬ,ਹਾਸਮਾਰੀ ਨਾਗਾਲੈਂਡ, ਰੰਗੀਆਂ ਹਾਵੜਾ, ਫਿਰੋਜ਼ਪੁਰ,ਊੜੀ ਬੀਨਾਂ ਗੁੜੀ ਐਲ ਕੇ ਜੀ ਬੰਨਲੌਈ ਬੈਸਾਖੀ‌ ਰਹੀ ਮੈਂ ਬਟਾਲੀਅਨ ਦੇ ਨਾਲ ਹੀ ਰਿਹਾ ਮੈਂਨੂੰ ਸਮੇਂ ਸਮੇਂ ਤੇ ਰੈਂਕ ਮਿਲਦਾ ਰਿਹਾ ਮੈਂ ਸਿਪਾਹੀ ਤੋਂ ਲਾਇਸ ਨਾਇਕ, ਨਾਇਕ, ਹਵਲਦਾਰ, ਨਾਇਬ ਸੂਬੇਦਾਰ ਤੇ ਫਿਰ ਸੂਬੇਦਾਰ ਰੈਂਕ ਤੋਂ ਮਿਤੀ 31-7-1990 ਨੂੰ ਸੇਵਾ ਮੁਕਤ ਹੋ ਗਿਆ ਜ਼ਿਗਰ ਯੋਗ ਹੈ ਕਿ 1971 ਜੰਗ ਭਾਰਤ ਬੰਗਲਾਦੇਸ਼‌ ਵਿੱਚ ਵੀ ਸੂਬੇਦਾਰ ਜੋਗਿੰਦਰ ਸਿੰਘ ਨੇ ਹਿੱਸਾ ਲਿਆ ਜੋ ਕਿ ਬੜੇ ਮਾਣ ਵਾਲੀ ਗੱਲ ਹੈ। ਮੇਰੀ ਫੁਲਵਾੜੀ ਮੁਤਾਬਕ ਵੇਰਵੇ ਮੇਰੇ ਘਰ ਚਾਰ ਬੱਚਿਆਂ ਨੇ ਜਨਮ ਲਿਆ ਜਿਨ੍ਹਾਂ ਵਿੱਚੋ ਇੱਕ ਬੇਟਾ ਤੇ ਇੱਕ ਬੇਟੇ‌ ਦੀ ਮੌਤ ਹੋ ਗਈ ਹੈ ਮੈਂ ਤੇ ਮੇਰਾ ਪਰਿਵਾਰ ਹੁਣ ਆਪਣੇ ਬੇਟੇ ਗੁਰਨੇਕ ਸਿੰਘ ਰਣਜੀਤ ਸਿੰਘ ਨਾਲ ਪਿੰਡ ਘਸੀਟ ਪੁਰ ਕਲਾਂ ਵਿੱਚ ਖੁਸ਼ੀਆ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਾਂ ।ਕਾਲੀਧਾਰ ਬਟਾਲੀਅਨ ਦੀ  ਮੋਗਾ ਟੀਮ ਕੈਪਟਨ ਜਸਵੰਤ ਸਿੰਘ ਪੰਡੋਰੀ  ਫੋਨ ਨੰਬਰ 81320-73965 ਅਤੇ ਸੂਬੇਦਾਰ ਮੇਜਰ ਮੰਗਲ ਸਿੰਘ ਹਵਾਲਦਾਰ ਬਲਵਿੰਦਰ ਸਿੰਘ ਹਵਾਲਦਾਰ ਸਤਨਾਮ ਸਿੰਘ ਲੰਗੇਆਣਾ  ਫ਼ੋਨ ਨੰਬਰ 8004517009 ਨੇ ਇਸ ਮਹਾਨ ਯੋਧੇ ਭਾਰਤ ਮਾਂ ਦੇ ਅਸਲੀ ਵਾਰ ਹੀਰੋ ਸੂਬੇਦਾਰ ਜੋਗਿੰਦਰ ਸਿੰਘ ਨਾਲ ਗੱਲਬਾਤ  ਕੀਤੀ ਮਾਣ ਮਹਿਸੂਸ ਕਰਦੇ ਹਾ ਦੇਸ਼ ਤੇ ਸਮਾਜ ਵੀ ਇਹੋ ਜਿਹੇ ਸੂਰਬੀਰਾਂ ਤੇ ਹਮੇਸ਼ਾ ਮਾਣ ਮਹਿਸੂਸ ਕਰਦਾ ਹੈ।

ਗੁਰਦੀਪ ਸਿੰਘ ਚੀਮਾ 

8847648997

Comments