ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋ ਕਮੇਡੀਅਨ ਕਲਾਕਾਰ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ਉਤੇ ਦੁੱਖ ਦਾ ਪਰਗਟਾਵਾ

 

ਚੰਡੀਗੜ੍ਹ 22 ਅਗਸਤ ( ਅੰਜੂ ਅਮਨਦੀਪ ਗਰੋਵਰ ) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿਚ ਦੋ ਮਿੰਟ ਦਾ ਮੋਨ ਧਾਰ ਕੇ ਪੰਜਾਬੀ ਫਿਲਮਾਂ ਦੇ ਮਹਾਨ ਕਲਾਕਾਰ ਸ੍ਰੀ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।  ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਦੱਸਿਆ ਕਿ ਭਲਾ ਜੀ ਭਾਵੇਂ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਪੜ੍ਹਦੇ ਸਮੇਂ ਤੋਂ ਹੀ ਉਥੇ ਪ੍ਰੋਗਰਾਮਾਂ ਵਿਚ ਕਾਮੇਡੀ ਕਰਿਆ ਕਰਦੇ ਸਨ ਪਰ ੳਹਨਾਂ ਦੀ ਵਿਸ਼ਵ ਪੱਧਰ ਤੇ ਪ੍ਰਸਿਧੀ ਫਿਲਮਾਂ ਵਿਚ ਕੰਮ ਕਰਨ ਕਰਕੇ ਹੋਈ। ਉਹਨਾਂ ਨੇ ਫਿਲਮਾਂ ਵਿਚ ਕਾਮੇਡੀ ਦਾ ਵੱਕਾਰ ਵਧਾਇਆ ਅਤੇ ਕਾਮੇਡੀ ਨੂੰ ਨਵੀਂ ਦਿਸ਼ਾ ਦਿੱਤੀ।


ਲੰਬੇ ਸਮੇਂ ਤੋਂ ਇਟਲੀ ਵੱਸਦੇ ਗੀਤਕਾਰ ਰਾਣਾ ਅਠੌਲਾ ਦੀ ਕਲਮ ਵਿੱਚੋਂ ਕਰਮਭੂਮੀ ਦੀਆਂ ਸਿਫਤਾਂ ਬਿਆਨ ਕਰਦਾ ਨਵਾਂ ਗੀਤ ਇਟਲੀ ਦੀ ਸਾਰੇ ਪਾਸੇ ਹੋਈ ਵਾਹ-ਵਾਹ


 ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਉਹ ਵੱਡੇ ਕਲਾਕਾਰ ਹੋਣ ਦੇ ਬਾਵਜੂਦ ਇਕ ਨਿਮਾਣੇ ਇਨਸਾਨ ਵਾਂਗ ਵਿਚਰਦੇ ਸਨ।ਸਾਹਿਤ ਸਭਾਵਾਂ ਵਿਚ ਜਦੋਂ ਵੀ ਬੁਲਾਇਆ ਜਾਂਦਾ ਸੀ ਬੜੇ ਚਾਅ ਨਾਲ ਸ਼ਾਮਲ ਹੁੰਦੇ ਸਨ।ਉਹ ਸਭ ਨੂੰ ਮਿਲ ਕੇ ਖੁਸ਼ ਹੁੰਦੇ ਸਨ। ਜਨ: ਸਕੱਤਰ ਦਵਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਉਹਨਾਂ ਦੀਆਂ ਫਿਲਮਾਂ ਪਰਿਵਾਰ ਵਿਚ ਬੈਠ ਕੇ ਦੇਖੀਆਂ ਜਾ ਸਕਦੀਆਂ ਸਨ।ਉਹਨਾਂ ਦੇ ਕਈ ਸੰਵਾਦ ਲੋਕਾਂ ਦੇ ਮੂੰਹ ਚੜ੍ਹੇ ਹੋਏ ਹਨ।ਇਸ ਮੌਕੇ  ਪਰਮਜੀਤ ਕੌਰ ਪਰਮ, ਬਲਵਿੰਦਰ ਢਿਲੋਂ, ਭਰਪੂਰ ਸਿੰਘ, ਦਰਸ਼ਨ ਤਿਉਣਾ ਨੇ ਵੀ ਭੱਲਾ ਜੀ ਬਾਰੇ ਆਪਣੇ ਵਿਚਾਰ ਰੱਖੇ। ਇਸ ਮੀਟਿੰਗ ਵਿਚ ਲਾਭ ਸਿੰਘ ਲਹਿਲੀ,ਹਰਜੀਤ ਸਿੰਘ, ਸਰਬਜੀਤ ਸਿੰਘ, ਨਰਿੰਦਰ ਸਿੰਘ ਖਰੜ,ਪ੍ਰਲਾਦ ਸਿੰਘ, ਨਰਿੰਦਰ ਸਿੰਘ ਲੌਂਗੀਆ, ਨਰਿੰਦਰ ਕੌਰ ਲੌਂਗੀਆ ਸ਼ਾਮਲ ਹੋਏ।

Comments