ਆਤਮ ਪਬਲਿਕ ਸਕੂਲ ਵਿਚ ਮਨਾਇਆ ਤੀਆਂ ਦਾ ਤਿਉਹਾਰ

  


ਅੰਮ੍ਰਿਤਸਰ, 8 ਅਗਸਤ ( ਦੀਪ ਦੇਵਿੰਦਰ ) ਸਾਵਣ ਦੇ ਮਹੀਨੇ ਵਿਚ ਮਨਾਏ ਜਾਂਦੇ ਤੀਆਂ ਦੇ ਤਿਉਹਾਰ ਨੂੰ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਵਲੋਂ ਨੱਚ ਗਾ ਕੇ ਜੋਸ਼ੋ -ਖਰੋਸ਼ ਨਾਲ ਮਨਾਇਆ ਗਿਆ।


ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਆਧਾਰ ਕਾਰਡਾਂ ਤੋਂ ਪੰਜਾਬੀ ਭਾਸ਼ਾ ਹਟਾਉਣ ਦੀ ਸਖ਼ਤ ਨਿਖੇਧੀ


 ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ, ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਸੁਰੂ ਇਸ ਸਭਿਆਚਾਰਕ ਸਮਾਗਮ ਨੂੰ ਮੋਹਿਤ ਅਤੇ ਕੋਮਲ ਨੇ ਸਿਲਸਲੇ ਵਾਰ ਕੀਤਾ। ਸਕੂਲ ਦੇ ਖੁਲ੍ਹੇ ਵਿਹੜੇ ਵਿਚ ਲੱਗੇ ਵਖ- ਵਖ ਭੰਘੂੜਿਆਂ ਦਾ ਜਿਥੇ ਵਿਦਿਆਰਥੀਆਂ ਨੇ ਅਨੰਦ ਮਾਣਿਆ ਉੱਥੇ ਖੀਰ - ਮਾਹਲ ਪੂੜੇ, ਜਲੇਬੀਆਂ ਅਤੇ ਹੋਰ ਪਕਵਾਨਾ ਨੇ ਸਮਾਗਮ ਨੂੰ ਭਰਵੇਂ ਮੇਲੇ ਦੀ ਰੰਗਤ ਦਿਤੀ। ਇਕਵੀਂ ਸਦੀ 'ਚ ਪਨਪੇ ਡੀ ਜੇ ਦੇ ਕੰਨ ਪਾੜਵੇਂ ਸ਼ੋਰ ਤੋਂ ਮੁਕਤ ਹੁੰਦਿਆਂ ਔਰਤਾਂ ਵਲੋਂ ਕੇਵਲ ਰਵਾਇਤੀ ਗਿੱਧਾ ਅਤੇ ਬੋਲੀਆਂ ਪਾ ਕੇ ਗਿੱਧੇ ਦੇ ਬੱਝੇ ਪਿੜ ਵਿਚ ਧਮਾਲ ਪਾਈ। ਇਸ ਮੌਕੇ ਕੁਸਮ ਸਹਿਦੇਵ, ਪਰਮਜੀਤ ਕੌਰ, ਤ੍ਰਿਪਤਾ, ਸ਼ਮੀ ਮਹਾਜਨ,ਕਮਲਪ੍ਰੀਤ ਕੌਰ,ਕਾਮਨੀ ਮੈਮ, ਪ੍ਰਿੰਕਾ, ਮੀਨਾਕਸ਼ੀ ਮਿਸ਼ਰਾ, ਸਿਵਾਨੀ, ਜਗਜੀਤ ਕੌਰ, ਸਿਮਰਨ, ਸੁਭਾਸ਼ ਪੰਰਿਦਾ ਅਤੇ ਨਵਦੀਪ ਆਦਿ ਹਾਜਰ ਸਨ।

ਕੈਪਸ਼ਨ :- ਆਤਮ ਪਬਲਿਕ ਸਕੂਲ ਵਿਖੇ ਮਨਾਏ ਤੀਆਂ ਦੇ ਤਿਉਹਾਰ ਮੌਕੇ ਹਾਜਰ ਔਰਤਾਂ

Comments