ਪਟਿਆਲਾ, 28 ਅਗਸਤ ( ਅੰਜੂ ਅਮਨਦੀਪ ਗਰੋਵਰ): - ਰਾਸ਼ਟਰੀ ਕਾਵਿ ਸਾਗਰ ਨੇ ਅਜ਼ਾਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ । ਇਸ ਕਵੀ ਦਰਬਾਰ ਵਿੱਚ ਦੇਸ਼-ਪ੍ਰਦੇਸ ਤੋਂ 54 ਕਵੀਆਂ ਨੇ ਭਾਗ ਲਿਆ। ਪ੍ਰੋਗਰਾਮ ਵਿੱਚ ਸ਼ਾਮਿਲ ਕਵੀਆਂ ਵੱਲੋਂ ਸੁਣਾਈਆਂ ਗਈਆਂ ਰਚਨਾਵਾਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਏ ਸ਼ਹੀਦਾਂ ਨੂੰ ਸਮਰਪਿਤ ਸਨ ਤੇ ਕੁਝ ਰਚਨਾਵਾਂ ਅਜ਼ਾਦ ਭਾਰਤ ਦੇ ਅਜੋਕੇ ਹਾਲਾਤਾਂ ਨੂੰ ਸਮਰਪਿਤ ਸਨ। ਇਸ ਸਭਾ ਦੇ ਚੇਅਰਮੈਨ ਰਵਿੰਦਰ ਸ਼ਰਮਾ ਜੀ ਨੇ ਰਿਬਨ ਕੱਟ ਕੇ ਆਗਾਜ਼ ਕੀਤਾ । ਰੋਟੇਰਿਨ ਵਿਸ਼ਾਲ ਸ਼ਰਮਾ ਜੀ ਦੀ ਰੋਟਰੀ ਪ੍ਰਧਾਨ ਦੀ ਤਾਜ਼ ਪੋਸ਼ੀ ਕੀਤੀ ਗਈ । ਰਾਸ਼ਟਰੀ ਗਾਣ ਨਾਲ਼ ਪ੍ਰੋਗਰਾਮ ਸ਼ੁਰੂ ਹੋਇਆ । ਅਮਿਤ ਜਿੰਦਲ (ਸਕੱਤਰ ਰੋਟਰੀ ਕਲੱਬ) ਨੇ ਰੋਟਰੀ ਕਲੱਬ ਵਲੋਂ ਸਭ ਦਾ ਸਵਾਗਤ ਕੀਤਾ । ਰਵਿੰਦਰ ਸ਼ਰਮਾ ਚੇਅਰਮੈਨ ਜੀ ਨੇ ਰਾਸ਼ਟਰੀ ਕਾਵਿ ਸਾਗਰ ਦੇ ਸ਼ੁਰੂ ਹੋਣ ਤੇ ਸਭਾ ਦੇ ਮੰਤਵ ਤੇ ਚਾਨਣਾ ਪਾਉਂਦੇ ਦੱਸਿਆ ਕਿ ਪੰਜ ਮੈਂਬਰਾਂ ਤੋਂ ਸ਼ੁਰੂ ਹੋ ਕੇ ਰਾਸ਼ਟਰੀ ਕਾਵਿ ਸਾਗਰ ਦੇ ਮੈਂਬਰਾਂ ਦੀ ਗਿਣਤੀ ਦੋ ਹਜ਼ਾਰ ਪਾਰ ਕਰ ਚੁੱਕੀ ਹੈ । ਓਹਨਾਂ ਕਵੀਆਂ ਨੂੰ ਤ੍ਰਿਕਾਲ ਦਰਸ਼ੀ ਕਿਹਾ ,ਤੇ ਸਾਰਾ ਹਾਲ ਤਾੜੀਆਂ ਨਾਲ਼ ਗੂੰਜ ਉੱਠਿਆ। ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਮਹਿਮਾਨਾਂ ਤੇ ਕਵੀਆਂ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਨੇ ਦੱਸਿਆ ਕਿ ਅੱਜ ਜ਼ਰੂਰਤ ਹੈ ਕਿ ਅਸੀਂ ਇੱਕ ਦੂਸਰੇ ਦਾ ਸਹਾਰਾ ਬਣੀਏ ਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ। ਅਸੀਂ ਅਜਿਹੇ ਸਮਾਜ ਦੀ ਸਿਰਜਣਾ ਕਰੀਏ ਜਿਸ ਵਿੱਚ ਮੱਕਾਰੀ ,ਧੋਖਾ ਧੜ੍ਹੀ , ਗ਼ੈਰ ਇਨਸਾਨੀਅਤ ਕਿਤੇ ਨਜ਼ਰ ਨਾ ਆਵੇ । ਡਾ. ਉਮਾ ਜੀ ਨੇ ਵੀ ਇਕ ਦੂਸਰੇ ਦੀ ਸਾਂਝ ਨਾਲ਼ ਚੱਲਣ ਤੇ ਇੱਕ ਦੂਸਰੇ ਦਾ ਸਹਾਰਾ ਬਣਨ ਦੀ ਗੱਲ ਕੀਤੀ। ਡਾ. ਸੁਰੇਸ਼ ਨਾਇਕ (ਸਾਬਕਾ ਪ੍ਰਿੰਸੀਪਲ ਪੀ. ਐੱਮ. ਐੱਨ. ਕਾਲਜ ਰਾਜਪੁਰਾ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਵਿਸ਼ੇਸ਼ ਮਹਿਮਾਨ ਡਾ. ਰਾਜਵੰਤ ਕੌਰ ਪੰਜਾਬੀ (ਹੈੱਡ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਹਾਜ਼ਰ ਹੋਏ। ਵਿਸ਼ੇਸ਼ ਮਹਿਮਾਨ ਸ਼੍ਰੀ ਨਵੀਨ ਕਮਲ ਭਾਰਤੀ ਸਾਬਕਾ ਅਸਿਸਟੈਂਟ ਜਨਰਲ ਮੈਨੇਜਰ ਰੇਲਵੇ , ਪ੍ਰੋਫੈਸਰ ਭਾਰਤ ਭੂਸ਼ਣ ਅਸੰਧ ,ਸ਼ੀ ਅਸ਼ੋਕ ਕੁਮਾਰ ਰੌਣੀ ਚੇਅਰਮੈਨ ਪ੍ਰੋਜੈਕਟ ਰੋਟਰੀ ਕਲੱਬ, ਭਗਵਾਨ ਦਾਸ ਗੋਇਲ ਸਾਬਕਾ ਪ੍ਰਧਾਨ ਰੋਟਰੀ ਕਲੱਬ,ਜੀ ਨੇ ਸ਼ਿਰਕਤ ਕੀਤੀ । ਸਰਸਵਤੀ ਵੰਦਨਾ ਗਾਉਂਦੇ ਹੋਏ ਸ਼ਮਾ ਰੌਸ਼ਨ ਕੀਤੀ ਗਈ ,ਜਿਸ ਵਿੱਚ ਡਾ. ਉਮਾ ਜੀ ,ਆਸ਼ਾ ਸ਼ਰਮਾ ,ਡਾਕਟਰ ਸੁਨੀਤ,ਡਾ. ਤਰਲੋਚਨ,ਜਾਗ੍ਰਿਤੀ ਗੌੜ,ਡਾਕਟਰ ਦਰਸ਼ਨ ਸਿੰਘ ਆਸ਼ਟ ,ਡਾ. ਰਾਜਵੰਤ ਕੌਰ ਪੰਜਾਬੀ, ਡਾ. ਸੁਰੇਸ਼ ਨਾਇਕ, ਡਾ. ਇਰਾਦੀਪ,ਨਵੀਨ ਕਮਲ,ਰਵਿੰਦਰ ਸ਼ਰਮਾ ,ਭਗਵਾਨ ਦਾਸ ਗੋਇਲ ਅਸ਼ੋਕ ਰੌਣੀ ਤੇ ਭਾਰਤ ਭੂਸ਼ਣ ਜੀ ਸ਼ਾਮਿਲ ਹੋਏ। ਬੜੇ ਸੁਹਿਰਦਤਾ ਪੂਰਨ ਮਾਹੌਲ ਵਿੱਚ ਕਾਵੀ ਦਰਬਾਰ ਚੱਲਿਆ। ਜਿਸ ਵਿਚ ਕੁੱਲ ੫੬ ਕਵਿਆਂ ਤੇ ੨੫ ਸਰੋਤਿਆਂ ਨੇ ਭਾਗ ਲਿਆ ।
ਚੇਅਰਮੈਨ ਰਵਿੰਦਰ ਸ਼ਰਮਾ ,ਪ੍ਰਧਾਨ ਆਸ਼ਾ ਸ਼ਰਮਾ, ਜਨਰਲ ਸਕੱਤਰ ਡਾ. ਉਮਾ ਸ਼ਰਮਾ ,ਡਾ. ਸੁਰੇਸ਼ ਨਾਇਕ, ਡਾ. ਰਾਜਵੰਤ ਕੌਰ, ਡਾ. ਦਰਸ਼ਨ ਆਸ਼ਟ, ਪ੍ਰੈਜ਼ੀਡੈਂਟ ਰੋਟਰੀ ਕਲੱਬ ਵਿਸ਼ਾਲ ਸ਼ਰਮਾ , ਚੇਅਰਮੈਨ ਪ੍ਰੋਜੈਕਟ ਅਸ਼ੋਕ ਰੌਣੀ,ਅਮਿਤ ਜਿੰਦਲ ,,ਭਾਰਤ ਭੂਸ਼ਣ ਅਸੰਧ, ਨਵੀਨ ਕਮਲ ਭਾਰਤੀ ,ਜਾਗ੍ਰਿਤੀ ਗੌੜ,ਨੀਸ਼ਾ ਮਲਹੋਤਰਾ, ਡਾ. ਇਰਾਦੀਪ, ਡਾ. ਵੀਨਾ ਮਸੌਣ,ਡਾ.ਸੁਨੀਤ ਮਦਾਨ, ਡਾ.ਰਮਾ, ਡਾ. ਸੁਖਪਾਲ ਕੌਰ,ਰਛਪਾਲ ਕੌਰ, ਸਤੀਸ਼ ਵਿਦਰੋਹੀ, ਮੰਗਤ ਖ਼ਾਨ,ਡਾ. ਤਰਲੋਚਨ,ਪ੍ਰੋਫੈਸਰ ਐੱਮ. ਪੀ. ਸਿੰਘ ,ਸਜਨੀ
ਸ਼ਰਮਾ ,ਸਨੇਹਦੀਪ, ਵਿਜੇ ਕੁਮਾਰ ਸ਼ਰਮਾ ,ਸ਼ਾਰਦਾ ਜੀ ,ਸੁਖਦੇਵ ਸਿੰਘ ਗੰਢਵਾ,ਜਗਜੀਤ ਸਿੰਘ ਸਾਹਨੀ,ਅਮਰਜੀਤ ਕੌਰ ਸਿੱਧੂ,ਇੰਦੂ ਪੌਲ,ਕਿਰਨ ਸਿੰਗਲਾ,ਹਰਿ ਦੱਤ ਹਬੀਬ, ਡਾ.ਅਮਰ ਜਯੋਤੀ ਮਾਂਗਟ ,ਮਨਜੀਤ ਅਜ਼ਾਦ,ਸੁਸ਼ੀਲ ਅਜ਼ਾਦ,ਗੁਰਚਰਨ ਸਿੰਘ ਜੋਗੀ , ਗੁਰਉਪਦੇਸ਼ ਕੌਰ,ਜਸਵਿੰਦਰ ਕੌਰ, ਟੀ. ਐੱਨ. ਸ਼ਰਮਾ, ਗੁਰਦਰਸ਼ਨ ਸਿੰਘ ਗੁਸੀਲ,ਅਨੀਤਾ ਪਟਿਆਲਵੀ(ਪ੍ਰਧਾਨ ਸ਼ਬਦਾਂ ਦੀ ਲੋਅ, ਸਾਹਿਤਕ ਗਰੁੱਪ),ਸੁਰਿੰਦਰ ਆਹਲੂਵਾਲੀਆ, ਪ੍ਰਕਾਸ਼ ਕੌਰ ਪਾਸ਼ਾਂ, ਇੰਦਰਜੀਤ ਸਿੰਘ, ,ਉਪਕਾਰ ਸਿੰਘ, ਡਾ.ਹਰਨੇਕ ਸਿੰਘ ਧੋਟ,ਪਰਮਿੰਦਰ ਮੁਸਾਫ਼ਿਰ,ਜੀਤ ਸਿੰਘ ,ਦਿਨੇਸ਼ ਸ਼ਰਮਾ,ਵੀਨਾ ਸ਼ਰਮਾ,ਗੁਰਨਾਮ ਸਿੰਘ, ਏਕਮ ਜੋਤ ਕੌਰ,ਗੋਪਾਲ ਸ਼ਰਮਾ ,ਗੁਰਚਰਨ ਸਿੰਘ ਪੱਬਾਰਾਲੀ,ਸੰਤੋਸ਼ ਕੁਮਾਰੀ, ਮਨਜੀਤ ਕੌਰ ਤੇ ਬਜਿੰਦਰ ਠਾਕੁਰ ਅਤੇ ਕਈ ਹੋਰ ਸ਼ਾਇਰਾਂ ਨੇ ਸ਼ਿਰਕਤ ਕੀਤੀ ।
ਡਾ. ਸੁਨੀਤ ਡਾਇਰੈਕਟਰ ਆਈ. ਟੀ. ਸੈਕਟਰ, ਡਾ. ਇਰਾਦੀਪ (ਪ੍ਰੋਫੈਸਰ) ਡਾ. ਤਰਲੋਚਨ ਅਤੇ ਜਾਗ੍ਰਿਤੀ ਗੌੜ ਨੇ ਬਾਖੂਬੀ ਮੰਚ ਸੰਚਾਲਨ ਕੀਤਾ । ਭਾਗੀਦਾਰ ਕਵੀਆਂ ਨੇ ਖ਼ੂਬਸੂਰਤ ਸ਼ਾਇਰੀ ਸੁਣਾ ਕੇ ਸਾਰਿਆਂ ਤੋਂ ਵਾਹ ਵਾਹ ਖੱਟੀ । ਮੁੱਖ ਮਹਿਮਾਨ ਨੇ ਸਭ ਰਚਨਾਵਾਂ ਤੇ ਆਪਣੇ ਵਿਚਾਰ ਦਿੱਤੇ। ਬਾਅਦ ਵਿਚ ਸਭ ਦਾ ਸਨਮਾਨ ਸਮਾਰੋਹ ਹੋਇਆ। ਆਸ਼ਾ ਸ਼ਰਮਾ ਤੇ ਡਾ. ਉਮਾ ਨੇ ਸਭ ਆਏ ਕਵੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਰਾਸ਼ਟਰੀ ਕਾਵਿ ਸਾਗਰ ਦਾ ਆਜ਼ਾਦੀ ਅਤੇ ਸਾਵਣ ਨੂੰ ਸਮਰਪਿਤ ਕਵੀ ਦਰਬਾਰ ਬਹੁਤ ਹੀ ਸਫ਼ਲ ਹੋ ਨਿਬੜਿਆ।
Comments
Post a Comment