ਧਰਮਕੋਟ : 27 ਅਗਸਤ : (ਗੁਰਦੀਪ ਸਿੰਘ ਚੀਮਾਂ) ਕਹਿੰਦੇ ਨੇ ਸੰਗੀਤ ਰੂਹ ਦੀ ਖੁਰਾਕ ਹੁੰਦਾ ਹੈ। ਅਗਰ ਜੇ ਗੀਤ ਤੇ ਸੰਗੀਤ ਦੋਨੋ ਹੀ ਉੱਤਮ ਬੋਧਿਕਤਾ ਦੀ ਚੋਣ ਹੋਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ। ਇਸੇ ਲੜੀ ਦੀ ਉੱਪਜ ਹੈ ਪ੍ਰਸਿੱਧ ਲੋਕ ਗਾਇਕ ਕਾਕਾ ਨੂਰ ਧਰਮਕੋਟ ਦਾ ਗੀਤ ਰਾਤੀਂ ਜਾਗੋ ਤੇ ਯਾਰ ਦੇ ਵਿਆਹ ਦੇ ਵਿੱਚ ਨੱਚਣਾ ਪਰਿਵਾਰਕ ਰਸਮੋਂ ਰਿਵਾਜਾਂ ਨਾਲ ਲਬਰੇਜ ਹੈ। ਇਹ ਗੀਤ ਪ੍ਰਸਿੱਧ ਗਾਇਕ ਮਹਰੂਮ ਸੁਰਿੰਦਰ ਛਿੰਦਾ ਜੀ ਨੂੰ ਸਮਰਪਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਾਕਾ ਨੂਰ ਧਰਮਕੋਟ ਸੁਰਿੰਦਰ ਛਿੰਦਾ ਜੀ ਦੇ ਸੁਗਰਿਦ ਹਨ। ਇਸ ਨੂੰ ਅਵਤਾਰ ਸਿੰਘ ਬੈਂਸ ਜੀ ਨੇ ਆਪਣੀ ਕਲਮ ਰਾਹੀਂ ਸਿਰਜਿਆ ਹੈ।
ਇਸ ਦਾ ਮਿਊਜ਼ਿਕ ਅਮਨ ਜੀ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਲਾਜੁਆਬ ਹੈ। ਇਸ ਦਾ ਪੋਸਟਰ ਦੀਪ ਰਾਜਾ ਜੀ ਵੱਲੋਂ ਬਹੁਤ ਹੀ ਸੁੰਦਰ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ। ਪਰਮਾਤਮਾ ਕਰੇ ਕਿ ਇਹ ਗੀਤ ਹਰ ਬੱਚੇ ਦੀ ਜ਼ੁਬਾਨ ਤੇ ਹੋਵੇ। ਖੁਸ਼ੀ ਦੇ ਮੌਕਿਆਂ ਤੇ ਹਰ ਘਰ ਦੇ ਬਨੇਰਿਆਂ ਤੇ ਗੂਜੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੇਖਕ ਅਵਤਾਰ ਸਿੰਘ ਬੈਂਸ ਨੇਂ ਆਖਿਆ ਕਿ ਇਹ ਗੀਤ ਸਮਾਜਿਕ ਰਿਸ਼ਤਿਆਂ ਨੂੰ ਅੱਗੇ ਰੱਖ ਕੇ ਲਿਖਿਆ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਸਾਡੇ ਸਮਾਜ ਨੂੰ ਚੰਗੀ ਦਿਸ਼ਾ ਪ੍ਰਦਾਨ ਕਰਨ ਵਾਲ਼ੇ ਗੀਤ ਲਿਖਣੇ ਚਾਹੀਦੇ ਹਨ ਜੋ ਕਿ ਹਰ ਰਿਸ਼ਤਿਆਂ ਦੇ ਅਨਕੂਲ ਹੋਣ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਣ। ਗਾਇਕ ਕਾਕਾ ਨੂਰ ਧਰਮਕੋਟ ਨੇ ਗੱਲ ਬਾਤ ਦੌਰਾਨ ਦੱਸਿਆ ਕਿ ਇਹ ਗੀਤ ਹਰ ਪੱਖੋਂ ਬੜੀ ਮੇਹਨਤ ਅਤੇ ਜ਼ਿੰਮੇਵਾਰੀ ਨਾਲ ਸਮਾਜਿਕ ਰਿਸ਼ਤਿਆਂ ਦੇ ਪੱਖ ਨੂੰ ਅੱਖੋ ਪਰੋਖੇ ਨਾ ਕਰਦੇ ਹੋਏ
ਤਿਆਰ ਕੀਤਾ ਗਿਆ ਹੈ। ਅੰਤ ਵਿੱਚ ਉਹਨਾਂ ਨੇ ਇਸ ਗੀਤ ਨੂੰ ਤਿਆਰ ਕਰਨ ਲਈ ਸਾਥ ਦੇਣ ਵਾਲੇ ਤਮਾਮ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕਾਕਾ ਨੂਰ ਧਰਮਕੋਟ ਨੇ ਸਮਾਜਿਕ ਰਿਸ਼ਤਿਆਂ ਦੀ ਮਰਿਯਾਦਾ ਨੂੰ ਕਾਇਮ ਰੱਖਣ ਵਾਲੇ ਗੀਤ ਗਾਉਣ ਦਾ ਪ੍ਰਣ ਵੀ ਕੀਤਾ ।ਇਸ ਸਮੇਂ ਲੇਖਕ ਅਵਤਾਰ ਸਿੰਘ ਬੈਂਸ ਪੋਸਟਰ ਮੇਕਰ ਦੀਪ ਰਾਜਾ ਜੀ ਮਿਊਜ਼ਕ ਤਿਆਰ ਕਰਤਾ ਅਮਨ ਜੀ ਤੋਂ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Comments
Post a Comment