ਤਰਨ ਤਾਰਨ : 29 ਅਗਸਤ ( ਦਰਦੀ ) ਜੋਨ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮੱਲੇ ਤੋਂ ਬਾਪੂ ਪ੍ਰੀਤਮ ਸਿੰਘ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉੱਥੇ ਸਾਡੀ ਜਥੇਬੰਦੀ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਾਪੂ ਪ੍ਰੀਤਮ ਸਿੰਘ ਹਮੇਸ਼ਾ ਹੀ ਜਥੇਬੰਦੀ ਨਾਲ ਮੋਢੇ ਨਾਲ ਮੋਢਾ ਹਿਲਾ ਕੇ ਕੰਮ ਕਰਦੇ ਰਹੇ ਸਨ। ਭਾਵੇਂ ਸੰਭੂ ਬਾਰਡਰ ਤੇ ਲਗਾਤਾਰ ਚੱਲਿਆ ਮੋਰਚਾ ਹੋਵੇ ਜਾਂ ਲੋਕਲ ਧਰਨੇ ਹੋਣ ਬਾਪੂ ਪ੍ਰੀਤਮ ਸਿੰਘ ਹਮੇਸ਼ਾ ਹਾਜ਼ਰ ਰਹੇ ਸਨ, ਉਹਨਾਂ ਨੂੰ ਅੰਤਿਮ ਵਿਦਾਈ ਦੇਣ ਮੌਕੇ ਇਕਾਈ ਪ੍ਰਧਾਨ ਦਿਲਬਾਗ ਸਿੰਘ ਮੱਲਾ ਇਕਾਈ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਮੀਆਂ ਵਿੰਡ ਆਗੂ ਰਾਜਵੀਰ ਸਿੰਘ ਨਾਗੋਕੇ ਸਕੱਤਰ ਗੁਰਪਿੰਦਰ ਸਿੰਘ ਮੀਆਂ ਪਿੰਡ ਸਕੱਤਰ ਸੰਤੋਖ ਸਿੰਘ ਨੰਬਰਦਾਰ ਇਕਾਈ ਪ੍ਰਧਾਨ ਸਿਮਰ ਸਿੰਘ ਏਕਲਗੱਡਾ ਸਕੱਤਰ ਹਰਪਾਲ ਸਿੰਘ ਮੱਲਾ ਲਾਡੀ ਮੱਲਾ, ਸੁਖਵੰਤ ਸਿੰਘ ਏਕਲਗੱਡਾ, ਮਲਕੀਤ ਸਿੰਘ ਨਾਗੋਕੇ, ਖਜਾਨਚੀ ਸੁਖਵਿੰਦਰ ਸਿੰਘ ਸੰਘਰ ਲੱਡੂ ਸਿੰਘ ਸੰਘਰ, ਹਰਬੰਸ ਸਿੰਘ ਮੱਲਾ ਬਲਵੰਤ ਸਿੰਘ ਮੱਲਾ, ਵੀਰ ਸਿੰਘ ਮੱਲਾ ਸੁਖਵਿੰਦਰ ਸਿੰਘ ਮੱਲਾ, ਹਾਜ਼ਰ ਰਹੇ, ਉਹਨਾਂ ਦਾ ਅੰਤਿਮ ਸੰਸਕਾਰ ਅੱਜ ਉਹਨ੍ਾਂ ਦੇ ਜੱਦੀ ਪਿੰਡ ਮੱਲਾ ਵਿਖੇ ਕੀਤਾ ਗਿਆ, ਲੋਕਾਂ ਦੇ ਹੱਕਾਂ ਖਾਤਰ ਲੜਨ ਵਾਲੇ ਬਾਪੂ ਪ੍ਰੀਤਮ ਸਿੰਘ ਵਰਗੇ ਜੁਝਾਰ ਯੋਧੇ ਪਿੰਡਾਂ ਦੇ ਵਿੱਚ ਟਾਵੇ ਟਾਵੇ ਹੀ ਮਿਲਦੇ ਹਨ। ਬਾਪੂ ਪ੍ਰੀਤਮ ਸਿੰਘ ਜੀ ਜੋ ਕਾਰਜ ਅਧੂਰੇ ਛੱਡ ਕੇ ਗਏ ਹਨ ਉਹਨਾਂ ਤੇ ਸਦਾ ਪਹਿਰਾ ਦਿੰਦੇ ਰਵਾਂਗੇ ਲੋਕ ਹਿੱਤ ਦੀ ਲੜਾਈ ਲੜਦੇ ਰਹਾਂਗੇ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਬਾਪੂ ਪ੍ਰੀਤਮ ਸਿੰਘ ਤੇਰੇ ਕਾਰਜ ਅਧੂਰੇ ਲਾ ਕੇ ਜਿੰਦੜੀਆਂ ਕਰਾਂਗੇ ਪੂਰੇ,ਬਾਪੂ ਪ੍ਰੀਤਮ ਸਿੰਘ ਅਮਰ ਰਹੇ,
Comments
Post a Comment