ਡਰਾਈ ਡੇ ਵਜੋਂ ਲੋਕਾਂ ਨੂੰ ਘਰ ਘਰ ਜਾ ਕੇ ਕੀਤਾ ਜਾਗਰੂਕ

 

 ਜੰਡਿਆਲਾ ਗੁਰੂ ; 1 ਅਗਸਤ (ਸ਼ੁਕਰਗੁਜ਼ਾਰ ਸਿੰਘ)- ਸਿਵਲ ਸਰਜਨ ਡਾ. ਕਿਰਨਦੀਪ ਕੋਰ ਦੇ ਹੁਕਮਾਂ ਮੁਤਾਬਕ  ਅਤੇ ਡਾ.ਹਰਜੋਤ ਕੋਰ ਮਲੇਰੀਆ ਅਫਸਰ ਦੇ ਦਿਸ਼ਾ ਨਿਰਦੇਸ ਅਨੁਸਾਰ ਐਸ ਐਮ ਓ ਡਾ.ਮਨਜੀਤ ਸਿੰਘ  ਰਟੋਲ  ਸੀ ਐਚ ਸੀ ਮਾਨਾਵਾਲਾ ਦੀ ਅਗਵਾਈ ਹੇਠ ਸੁਪਰਵਾਈਜ਼ਰ ਅਜੀਤਪਾਲ ਸਿੰਘ ਦੀ ਹਾਜ਼ਰੀ ਵਿੱਚ ਸ਼ੁਕਰਵਾਰ ਨੂੰ ਡਰਾਈ ਡੇ ਵਜੋਂ ਲੋਕਾਂ ਨੂੰ ਘਰ ਘਰ ਜਾਕੇ ਜਾਗਰੂਕ ਕੀਤਾ ਗਿਆ ਅਤੇ ਗੰਦਗੀ ਫੈਲਾਉਂਣ ਤੇ ਸਾਫ ਸਫਾਈ ਨਾ ਰੱਖਣ ਵਾਲੇ ਘਰਾਂ ਨੂੰ ਚੇਤਾਵਨੀ ਦਿੰਦਿਆਂ ਸੀ ਐਚ ਓ ਜਸਦੀਪ ਕੋਰ ਤੇ ਬਲਬੀਰ ਸਿੰਘ ਜੰਡ ਵਲੋਂ  ਕਿਹਾ ਗਿਆ ਕਿ ਅਜਿਹਾ ਕਰਨ ਤੇ ਘਰਾਂ ਦੇ ਮੁੱਖੀਆ ਦੇ ਚਲਾਨ ਕੱਟੇ ਜਾਣਗੇ ਅਤੇ ਭਾਰੀ ਜੁਰਮਾਨੇ ਲਗਾਏ ਜਾਣਗੇ। ਇਸ ਮੌਕੇ ਉਨ੍ਹਾਂ ਨੇ ਲੋਕਾਂ ਦੇ ਘਰਾਂ”ਚ ਜਾ ਕੇ ਕੂਲਰਾਂ ਦੀ ਵੀ ਜਾਂਚ ਕੀਤੀ।ਇਸ ਸਰਵੇ ਦੋਰਾਨ ਸਰਬਜੀਤ ਕੋਰ, ਕੁਲਦੀਪ ਕੋਰ, ਨਵਦੀਪ ਕੋਰ, ਕਰਮਜੀਤ ਕੋਰ ਆਦਿ ਅਧਿਕਾਰੀ ਹਾਜ਼ਰ ਸਨ।


ਕੈਪਸਨਃ ਡਰਾਈ ਵਜੋਂ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਬਲਬੀਰ ਸਿੰਘ ਜੰਡ, ਜਸਦੀਪ ਕੌਰ ਤੇ ਹੋਰ।

Comments