ਬਾਬਾ ਬਕਾਲਾ ਸਾਹਿਬ 26 ਅਗਸਤ ( ਦਰਦੀ ) ਬਾਬਾ ਬਕਾਲਾ ਸਾਹਿਬ ਸਬ ਡਵੀਜਨ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ 'ਤੇ ਵੱਖ-ਵੱਖ ਤਾਰੀਕਾਂ ਨੂੰ ਕੁੱਲ 6,71,540/- ਰੁਪਏ ਦੀ ਠੱਗੀ ਮਾਰਨ ਸਬੰਧੀ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਏ ਜਾਣ ਦਾ ਸਮਾਚਾਰ ਪਰਾਪਤ ਹੋਇਆ ਹੈ । ਇਸ ਸਬੰਧੀ ਪੀੜਤ ਬਲਵਿੰਦਰ ਸਿੰਘ ਪੁੱਤਰ ਪ੍ਰਿਥੀਪਾਲ ਸਿੰਘ, ਵਾਸੀ ਬਾਬਾ ਬਕਾਲਾ ਸਾਹਿਬ ਨੇ ਪੁਲਿਸ ਪਾਸ ਇੱਕ ਦਰਖਾਸਤ ਨੰਬਰੀ 2066 ਪੀ.ਪੀ ਮਿਤੀ 31-03-2025 ਦਿੱਤੀ ਸੀ ਕਿ ਨਵਕਿਰਨਪ੍ਰੀਤ ਸਿੰਘ ਪੁੱਤਰ ਕਰਮ ਸਿੰਘ, ਵਾਸੀ ਗਹਿਰੀ ਮੰਡੀ (ਅੰਮ੍ਰਿਤਸਰ) ਅਤੇ ਉਸਦੇ ਦਫਤਰ ਐਨ.ਐਸ.ਗਲੋਬਲ ਇਮੀਗ੍ਰੇਸ਼ਨ ਰਣਜੀਤ ਐਵੀਨਿਊ ਅੰਮ੍ਰਿਤਸਰ ਵਿੱਚ ਕੰਮ ਕਰਦੀ ਲੜਕੀ ਸਾਕਸ਼ੀ ਨੇ ਉਨ੍ਹਾਂ ਦੇ ਬੇਟੇ ਨੂੰ ਬਾਹਰ ਭੇਜਣ ਦਾ ਝਾਂਸਾ ਦਿੰਦੇ ਹੋਏ ਵੱਖ-ਵੱਖ ਤਾਰੀਕਾਂ ਨੂੰ ਕੁੱਲ 6,71,540/- ਰੁਪਏ ਦੀ ਠੱਗੀ ਮਾਰੀ ਹੈ ।ਨਾਂ ਤਾਂ ਦੋਸ਼ੀਆਂ ਨੇ ਬੇਟੇ ਨੂੰ ਬਾਹਰ ਭੇਜਿਆ ਅਤੇ ਨਾਂ ਹੀ ਰਕਮ ਵਾਪਿਸ ਕੀਤੀ, ਜਿਸਦੀ ਇੰਨਕੁਆਰੀ ਡੀ.ਐਸ.ਪੀ. ਸਬ ਡਵੀਜਨ ਬਾਬਾ ਬਕਾਲਾ ਸਾਹਿਬ ਵੱਲੋਂ ਕੀਤੀ ਗਈ, ਜਿਸ 'ਤੇ ਡੀ.ਏ. ਲੀਗਲ ਸਾਹਿਬ ਦੀ ਰਾਏ ਹਾਸਿਲ ਕੀਤੀ ਗਈ, ਜੋ ਐਸ.ਐਸ.ਪੀ. ਸਾਹਿਬ ਅੰਮ੍ਰਿਤਸਰ ਦਿਹਾਤੀ ਦੀਆਂ ਹਿਦਾਇਤਾਂ 'ਤੇ ਥਾਣਾ ਬਿਆਸ ਦੀ ਪੁਲਿਸ ਨੇ ਦੋਸ਼ੀਆਂ ਨਵਕਿਰਨਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਗਹਿਰੀ ਮੰਡੀ ਅਤੇ ਸਾਕਸ਼ੀ ਖਿਲਾਫ ਮੁੱਕਦਮਾ ਨੰਬਰ 161, ਮਿਤੀ 23-8-2025, ਜੁਰਮ 420, 120-ਬੀ ਆਈ.ਪੀ.ਸੀ, ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ ।
Comments
Post a Comment