ਛਾਨ ਮੱਤਾਂ ਇਤਿਹਾਸ ਹੈ 1971 ਦੇ ਯੁੱਧ ਸਿਖਲਾਈ ਗਰੁੱਪ ਕਾਲ਼ੀਧਾਰ ਪਲਟਨ ਦੇ ਬੱਬਰ ਸ਼ੇਰ ਯੰਗੀ ਯੋਧੇ ਸੂਬੇਦਾਰ ਸ਼ੇਰ ਸਿੰਘ ਦਾ
ਦੇਸ਼ ਦੀਆਂ ਸਰਹੱਦਾਂ ਤੇ ਸ਼ਾਨ ਨਾਲ ਲਹਿਰਾ ਰਿਹਾ ਤਰਿੰਗਾ ਝੰਡਾ ਉਹਨਾਂ ਸੂਰਬੀਰ ਬਹਾਦਰਾਂ ਦੀ ਯਾਦ ਦੁਆ ਰਿਹਾ ਜਿਹਨਾਂ ਭਾਰਤ ਮਾਂ ਦੇ ਸਪੂਤਾਂ ਨੇ ਦੇਸ਼ ਦੀ ਰਾਖੀ ਲਈ ਹਮੇਸ਼ਾ ਦੁਸ਼ਮਣ ਨੂੰ ਧੂਲ ਚਟਾ ਦਿੱਤੀ। ਇਸ ਬਹੁਤ ਲੰਮੀ ਕਤਾਰ ਵਿੱਚ ਨਾਮ ਉੱਭਰ ਕੇ ਸਾਹਮਣੇ ਆਉਂਦਾ ਸਤਿਕਾਰਯੋਗ ਸੂਬੇਦਾਰ ਸ਼ੇਰ ਸਿੰਘ ਦਾ।1965 ਅਤੇ 1971 ਯੁੱਧ ਦੇ ਜੰਗੀ ਯੋਧੇ ਸੂਬੇਦਾਰ ਸ਼ੇਰ ਸਿੰਘ ਅੱਜ ਵੀ ਬੱਬਰ ਸ਼ੇਰ ਵਾਲਾ ਹੌਂਸਲਾ ਰੱਖਦੇ ਹਾਂ
ਸ਼ਹੀਦ ਉਧਮ ਸਿੰਘ ਅਤੇ ਮੁਹੰਮਦ ਰਫੀ ਦੀ ਯਾਦ 'ਚ ਹੋਇਆ ਸਾਹਿਤਕ ਅਤੇ ਸਗੀਤਕ ਸਮਾਗਮ
ਭਾਰਤ ਮਾਤਾ ਦੇ ਮਾਣ ਸਨਮਾਨ ਨੂੰ ਬਰਕਰਾਰ ਰੱਖਣ ਲਈ ਜਦੋਂ ਵੀ ਕੁਰਬਾਨੀਆਂ ਅਤੇ ਬਹਾਦਰੀਆਂ ਦੀ ਗੱਲ ਆਈ ਤਾਂ ਭਾਰਤੀ ਸੈਨਿਕਾਂ ਨੇ ਆਪਣੀਆਂ ਹਿੱਕਾਂ ਮੂਹਰੇ ਕਰਕੇ ਵੀ ਦੁਸ਼ਮਣਾਂ ਦੀਆਂ ਬੰਦੂਕਾਂ ਤੋਪਾਂ ਅਤੇ ਟੈਂਕਾਂ ਦਾ ਡੱਟ ਕੇ ਮੁਕਾਬਲਾ ਕੀਤਾ। ਜਦੋਂ ਯੋਧਿਆਂ ਦੀ ਕਹਾਣੀ ਯੋਧਿਆਂ ਦੇ ਜ਼ੁਬਾਨੀ ਸੁਣਨ ਦਾ ਸਬੱਬ ਬਣੇ ਤਾਂ ਮਾਹੌਲ ਜਜ਼ਬੇ ਵਾਲਾ ਬਣ ਜਾਂਦਾ ਹੈ। ਅੱਜ ਸੂਬੇਦਾਰ ਸ਼ੇਰ ਸਿੰਘ ਨਾਲ ਗੱਲਬਾਤ ਕਰਦਿਆਂ ਇਸ ਤਰ੍ਹਾਂ ਲੱਗਾ ਕਿ ਉਹ ਇਤਿਹਾਸ ਦੀ ਇੱਕ ਚਲਦੀ ਫਿਰਦੀ ਪਾਠਸ਼ਾਲਾ ਹਨ ਅਤੇ ਇਸ ਪਾਠਸ਼ਾਲਾ ਤੋਂ ਸਾਰੇ ਸਮਾਜ ਨੂੰ ਬਹੁਤ ਵਧੀਆ ਸੇਧ ਮਿਲ ਸਕਦੀ ਹੈ। ਸੂਬੇਦਾਰ ਸ਼ੇਰ ਸਿੰਘ ਦਾ ਜਨਮ ਮਾਤਾ ਰੜੀ ਕੌਰ ਪਿਤਾ ਕਪੂਰ ਸਿੰਘ ਪਿੰਡ ਮਾਣਕ ਮਾਜਰਾ ਡਾਕਖਾਨਾ ਮੀਆਂਪੁਰ ਜ਼ਿਲ੍ਹਾ ਰੋਪੜ ਵਿਖੇ 11 ਅਪ੍ਰੈਲ 1945 ਨੂੰ ਹੋਇਆ। ਮੈਟ੍ਰਿਕ ਦੀ ਪੜ੍ਹਾਈ ਕਰਨ ਤੋਂ ਬਾਅਦ 4 ਦਸੰਬਰ 1963 ਨੂੰ ਉਹ ਭਾਰਤੀ ਸੈਨਾ ਦੀ ਬਹੁਤ ਹੀ ਬਹਾਦਰ ਰੈਜੀਮੈਂਟ ਸਿੱਖ ਲਾਈਟ ਇਨਫੈਂਟਰੀ ਵਿੱਚ ਭਰਤੀ ਹੋ ਗਏ ਅਤੇ ਟ੍ਰੇਨਿੰਗ ਕਰਨ ਤੋਂ ਬਾਅਦ 6 ਸਿੱਖ ਲਾਈਟ ਇਨਫੈਂਟਰੀ ਵਿੱਚ ਭੇਜ ਦਿੱਤੇ ਗਏ ਜੋ ਕਿ ਛੰਭ ਸੈਕਟਰ ਵਿੱਚ ਭਾਰਤ ਪਾਕਿ ਯੁੱਧ ਵਾਸਤੇ ਤਿਆਰੀ ਕਰ ਰਹੀ ਸੀ। ਜ਼ਿਕਰਯੋਗ ਹੈ ਕਿ ਬਟਾਲੀਅਨ 1 ਅਕਤੂਬਰ 1963 ਨੂੰ ਮੇਰਠ ਕੈਂਟ ਵਿੱਚ ਸਥਾਪਤ ਹੋਈ ਸੀ ਅਤੇ ਬਟਾਲੀਅਨ ਵਿੱਚ ਪੁਰਾਣੀਆਂ ਪਲਟਨਾਂ ਵਿੱਚੋਂ ਆਏ ਸੈਨਿਕਾਂ ਨੂੰ 1962 ਦੀ ਲੜਾਈ ਦਾ ਬਹੁਤ ਉਮਦਾ ਤਜਰਬਾ ਸੀ। ਉਨ੍ਹਾਂ ਨੇ ਵਧੀਆ ਢੰਗ ਨਾਲ ਟ੍ਰੇਨਿੰਗ ਦੇ ਕੇ ਨਵੇਂ ਸੈਨਿਕਾਂ ਨੂੰ ਵੀ ਕਾਬਲ ਬਣਾ ਲਿਆ ਸੀ ਅਤੇ ਪਲਟਨ ਦੁਸ਼ਮਣ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਸੀ। ਉਨ੍ਹਾਂ ਦੱਸਿਆ ਕਿ ਬਟਾਲੀਅਨ ਕਾਹਨਾ ਚੱਕ, ਭੂਰੇਚਾਲ, ਡੱਲਾ ਅਤੇ ਸ਼ੁਕਰਾਨਾਂ ਚੌਕੀਆਂ ਉੱਤੇ ਡਿਫੈਂਸ ਲੈਕੇ ਲੜਾਈ ਦੀ ਤਿਆਰੀ ਕਰ ਰਹੀ ਸੀ। ਫਾਰਵਰਡ ਚੌਕੀਆਂ ਦੀ ਹਿਫ਼ਾਜ਼ਤ ਕਰਨ ਲਈ ਮੁਨਾਵਰ ਤਵੀ ਨੂੰ ਪਾਰ ਕਰਕੇ ਜਾਣਾ ਪੈਂਦਾ ਸੀ ਜੋ ਬਹੁਤ ਹੀ ਖਤਰਨਾਕ ਸੀ ਅਤੇ ਦੁਸ਼ਮਣ ਦੀਆਂ ਤੋਪਾਂ ਅਤੇ ਟੈਂਕਾਂ ਦਾ ਫਾਇਰ ਭਾਰੀ ਮਾਤਰਾ ਵਿੱਚ ਆਉਂਦਾ ਸੀ ਜਿਸ ਦਾ ਬਟਾਲੀਅਨ ਵੱਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਜਾਂਦਾ ਸੀ।
ਪਾਕਿਸਤਾਨ ਦੀ ਫਾਇਰਿੰਗ ਨਾਲ ਸੈਨਿਕ ਗੁਰਦੇਵ ਸਿੰਘ ਬਹੁਤ ਬਹਾਦਰੀ ਨਾਲ ਲੜਦਾ ਹੋਇਆ ਪਹਿਲਾ ਸ਼ਹੀਦ ਬਣਿਆ। ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੈਨਿਕ ਸ਼ਾਮ ਸਿੰਘ ਕੁਰਾਲੀ ਅਤੇ ਸੈਨਿਕ ਸੋਹਨ ਸਿੰਘ ਬਹੁਤ ਬਹਾਦਰੀ ਨਾਲ ਫਾਇਰਿੰਗ ਕਰਦੇ ਹੋਏ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਪਲਟਨ ਨੂੰ ਦੁਬਾਰਾ ਅਖਨੂਰ ਪੁੱਲ ਉੱਤੇ ਇਕੱਤਰ ਹੋਣ ਦਾ ਹੁਕਮ ਮਿਲ ਚੁੱਕਾ ਸੀ ਅਤੇ ਉੱਚ ਅਧਿਕਾਰੀਆਂ ਵੱਲੋਂ ਸੁੰਦਰ ਬਣੀ ਨਵਾਂ ਟਾਸਕ ਪੂਰਾ ਕਰਨ ਬਾਰੇ ਦੱਸਿਆ ਗਿਆ ਸੀ ਅਤੇ ਪਲਟਨ ਰਾਤ ਦੇ ਸਮੇਂ ਆਪਣੀ ਜਗ੍ਹਾ ਪਹੁੰਚ ਚੁੱਕੀ ਸੀ। ਪਾਕਿਸਤਾਨੀ ਸੈਨਾ ਸੀਜ਼ ਫਾਇਰ ਨਿਯਮਾਂ ਦਾ ਉਲੰਘਣ ਕਰਕੇ .3776 ਕਾਲੀਧਾਰ ਪਹਾੜੀ ਉੱਤੇ ਕਬਜ਼ਾ ਕਰ ਚੁੱਕੀ ਸੀ ਜਿਸ ਦੀ ਨਫਰੀ 320 ਦੇ ਕਰੀਬ ਸੀ। ਇਸ ਪਹਾੜੀ ਨੂੰ ਜਿੱਤਣ ਵਾਸਤੇ ਪਹਿਲਾਂ ਵੀ ਦੋ ਬਟਾਲੀਅਨਾਂ ਕੋਸ਼ਿਸ਼ ਕਰ ਚੁੱਕੀਆਂ ਸਨ ਪਰ ਕਾਮਯਾਬੀ ਨਹੀਂ ਮਿਲੀ ਅਤੇ ਉੱਚ ਅਧਿਕਾਰੀਆਂ ਵੱਲੋਂ ਛੇ ਸਿੱਖ ਲਾਈਟ ਇਨਫੈਂਟਰੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ। ਖਾਲਸਾ ਫੌਜ ਅਰਦਾਸ ਕਰਕੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਵੈਰੀ ਉੱਤੇ ਟੁੱਟ ਪਈ ਸੀ ਅਤੇ ਚਾਰ ਅਕਤੂਬਰ 1965 ਨੂੰ ਪਾਕਿਸਤਾਨ ਫੌਜ ਨੂੰ ਖਦੇੜ ਕੇ ਤਿਰੰਗਾ ਲਹਿਰਾਉਣ ਵਿੱਚ ਕਾਮਯਾਬ ਹੋ ਗਈ ਸੀ। ਇਹ ਇੱਕ ਸਿੱਧੀ ਖੜੀ ਚਟਾਨ ਵਾਲੀ ਪਹਾੜੀ ਸੀ ਜਿਸ ਉੱਤੇ ਚੜ੍ਹਨ ਦਾ ਕੋਈ ਰਾਸਤਾ ਨਹੀਂ ਸੀ ਪਰ ਸੈਨਿਕਾਂ ਦੇ ਹੌਸਲੇ ਅਤੇ ਜੰਗੀ ਤਜਰਬੇ ਨਾਲ ਪੱਗਾਂ ਅਤੇ ਰੱਸਿਆਂ ਦੀ ਮੱਦਦ ਲੈਕੇ ਪਹਾੜੀ ਉੱਤੇ ਚੜਨਾ ਸੰਭਵ ਹੋਇਆ ਸੀ।ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹੋਏ ਜੰਗੀ ਯੋਧੇ ਨੇ ਦੱਸਿਆ ਕਿ ਬਟਾਲੀਅਨ ਨੂੰ ਕਾਲੀਧਾਰ ਬੈਟਲ ਆੱਨਰ ਅਤੇ ਜੰਮੂ ਕਸ਼ਮੀਰ ਥੀਏਟਰ ਆੱਨਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਪਲਟਨ ਦਾ ਨਾਮ ਆਰਮੀ ਹੈਡਕੁਆਰਟਰ ਦਿੱਲੀ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ। ਪਲਟਨ ਦੇ ਕਮਾਡਿੰਗ ਅਫਸਰ ਲੈਫਟੀਨੈਂਟ ਕਰਨਲ ਪੀ ਕੇ ਨੰਦ ਗੋਪਾਲ ਨੂੰ ਮਹਾਂਵੀਰ ਚੱਕਰ, ਮੇਜਰ ਏ ਟੀ ਗਨਪਤੀ ਅਤੇ ਸਿਪਾਹੀ ਧਰਮ ਸਿੰਘ ਨੂੰ ਵੀਰ ਚੱਕਰ ਨਾਲ ਨਿਵਾਜ਼ਿਆ ਗਿਆ। ਉਨ੍ਹਾਂ ਦੱਸਿਆ ਕਿ ਯੁੱਧ ਦੌਰਾਨ ਪਾਕਿਸਤਾਨ ਦੇ ਇੱਕ ਸੈਨਿਕ ਨੇ ਕਮਾਡਿੰਗ ਅਫਸਰ ਉੱਤੇ ਜਦੋਂ ਅਚਾਨਕ ਵਾਰ ਕਰ ਦਿੱਤਾ ਸੀ ਤਾਂ ਸਿਪਾਹੀ ਬੁੱਧ ਸਿੰਘ ਨੇ ਦਾਹ ਨਾਲ ਪਾਕੀ ਸੈਨਿਕ ਦੀ ਧੌਣ ਧੜ ਨਾਲੋਂ ਅਲੱਗ ਕਰ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਨਾਇਕ ਗੁਰਨਾਮ ਸਿੰਘ ਕੁਆਰਟਰ ਮਾਸਟਰ ਸਰਦਾਰਾ ਸਿੰਘ ਨੱਥਾ ਸਿੰਘ ਸਰਦੂਲ ਸਿੰਘ ਲੈਫਟੀਨੈਂਟ ਏ ਆਰ ਰਾਇਕਰ ਲੈਫਟੀਨੈਂਟ ਐਸ ਐਸ ਸੋਹਲ ਅਤੇ ਮੇਜਰ ਵਿਰਕ ਬਹੁਤ ਹੀ ਦਲੇਰ ਅਤੇ ਕਾਬਲ ਜੰਗੀ ਯੋਧੇ ਸਨ। ਉਨ੍ਹਾਂ ਦੱਸਿਆ ਕਿ 1971 ਦੀ ਲੜਾਈ ਵਿੱਚ ਢਾਕਾ ਬੰਗਲਾਦੇਸ਼ ਪਹੁੰਚਣ ਵਾਲੀ ਪਹਿਲੀ ਬਟਾਲੀਅਨ ਕਾਲੀਧਾਰ ਪਲਟਨ ਸੀ ਅਤੇ ਅੱਜ ਤੱਕ ਵੀ ਪਲਟਨ ਵਿੱਚ ਬਹਾਦਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੇਸ਼ੱਕ 28 ਸਾਲ 28 ਦਿਨ ਦੀ ਲੰਮੀ ਸੇਵਾ ਕਰਨ ਤੋਂ ਬਾਅਦ ਸੂਬੇਦਾਰ ਸ਼ੇਰ ਸਿੰਘ 01 ਦਸੰਬਰ 1991 ਨੂੰ ਸੇਵਾ ਮੁਕਤ ਹੋ ਗਏ ਪਰ ਅੱਜ ਵੀ ਉਹ ਬਟਾਲੀਅਨ ਵਿੱਚ ਜਾਕੇ ਮੋਰਟਰ ਫਾਇਰ, ਮੈਪ ਮਾਰਕਿੰਗ ਅਤੇ ਸੈਂਡ ਮਾਡਲ ਬਣਾ ਕੇ ਯੁੱਧ ਕਲਾ ਵਿੱਚ ਆਪਣੇ ਜੌਹਰ ਦਿਖਾਉਣ ਲਈ ਤਤਪਰ ਹਨ। ਉਨ੍ਹਾਂ ਦਾ ਹੌਸਲਾ ਬੱਬਰ ਸ਼ੇਰ ਵਰਗਾ ਹੈ। ਅੱਜਕਲ੍ਹ ਉਹ ਜਗਜੀਤ ਨਗਰ ਰੋਪੜ ਵਿੱਚ ਪਰਿਵਾਰ ਨਾਲ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਹਨ। ਐਹੋ ਜਿਹੇ ਯੋਧਿਆਂ ਉੱਤੇ ਭਾਰਤੀ ਸੈਨਾ ਹਮੇਸ਼ਾ ਫ਼ਖ਼ਰ ਮਹਿਸੂਸ ਕਰਦੀ ਰਹੇਗੀ।
ਕੈਪਟਨ ਜਸਵੰਤ ਸਿੰਘ ਪੰਡੋਰੀ
8132073965
Comments
Post a Comment