ਚੰਡੀਗੜ੍ਹ 30 ਜੁਲਾਈ (ਅੰਜੂ ਅਮਨਦੀਪ ਗਰੋਵਰ) ਸਾਹਿਤ ਵਿਗਿਆਨ ਕੇਂਦਰ ( ਰਜਿ:) ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ, ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਇਸ ਕੇਂਦਰ ਦੇ ਸੁਹਿਰਦ ਮੈਂਬਰ ਸ: ਅਮਰਜੀਤ ਸਿੰਘ ਖੁਰਲ ਦੀ ਯਾਦ ਨੂੰ ਸਮਰਪਿਤ ਕਵੀ-ਦਰਬਾਰ ਕਰਵਾਇਆ ਗਿਆ।ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਗਜ਼ਲਗੋ ਸ: ਗੁਰਚਰਨ ਸਿੰਘ ਜੋਗੀ ( ਅੰਬਾਲਾ) ,ਡਾ: ਅਵਤਾਰ ਸਿੰਘ ਪਤੰਗ, ਗੁਰਦਰਸ਼ਨ ਸਿੰਘ ਮਾਵੀ ਅਤੇ ਦਵਿੰਦਰ ਕੌਰ ਢਿੱਲੋਂ ਸੁਸ਼ੋਭਿਤ ਸਨ।ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਇਸ ਕੇਂਦਰ ਵਲੋਂ ਕੀਤੇ ਗਏ ਵੱਖੋ ਵੱਖ ਪ੍ਰੋਗਰਾਮਾਂ ਬਾਰੇ ਦੱਸਿਆ। ਸ਼ੁਰੂ ਵਿਚ ਡਾ: ਅਵਤਾਰ ਸਿੰਘ ਪਤੰਗ ਜੀ ਨੇ ਪੰਜਾਬੀ ਜੀਵਨ ਵਿਚ ਸਾਵਣ ਮਹੀਨੇ ਦੀ ਮਹਤੱਤਾ ਬਾਰੇ ਦੱਸਿਆ।ਸੁਰਜੀਤ ਸਿੰਘ ਧੀਰ ਜੀ ਨੇ ਤਰੰਨਮ ਵਿਚ ਗਜ਼ਲ ਸੁਣਾਈ। ਗੁਰਦਾਸ ਸਿੰਘ ਦਾਸ, ਬਲਵਿੰਦਰ ਸਿੰਘ ਢਿੱਲੋਂ, ਹਰਭਜਨ ਕੌਰ ਢਿੱਲੋਂ, ਅਮਰਜੀਤ ਕੌਰ, ਮਲਕੀਤ ਸਿੰਘ ਨਾਗਰਾ,ਡਾ: ਮਨਜੀਤ ਸਿੰਘ ਬੱਲ, ਦਰਸ਼ਨ ਤਿਊਣਾ, ਲਾਭ ਸਿੰਘ ਲਹਿਲੀ,ਸਿਮਰਜੀਤ ਕੌਰ ਗਰੇਵਾਲ, ਹਰਿੰਦਰਜੀਤ ਸਿੰਘ ਹਰ,ਰਤਨ ਬਾਬਕਵਾਲਾ,ਸਰਬਜੀਤ ਸਿੰਘ ਪੱਡਾ,ਜਗਤਾਰ ਸਿੰਘ ਜੋਗ, ਭਰਪੂਰ ਸਿੰਘ, ਕਰਨੈਲ ਸਿੰਘ ਨੇ ਸਾਵਣ ਬਾਰੇ ਵਧੀਆ ਗੀਤ ਸੁਣਾਏ।
ਰੋਟਰੀ ਕਲੱਬ ਅੰਮ੍ਰਿਤਸਰ ਵਲੋਂ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਜਰੂਰੀ ਸਮਾਨ ਵੰਡ ਕੇ ਸ਼ਹੀਦੀ ਦਿਹਾੜਾ ਮਨਾਇਆ
ਗਨਪਤ ਰਾਏ, ਮੋਜੋਵਾਲ, ਮਨਜੀਤ ਸਿੰਘ ਮਝੈਲ, ਪਾਲ ਅਜਨਬੀ,ਲਵਪ੍ਰੀਤ ਸਿੰਘ,ਮਹਿਤਾਬ ਸਿੰਘ ਕੰਗ,ਰਜਿੰਦਰ ਰੇਨੂੰ,ਨੇ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਜੋਗੀ ਜੀ ਨੇ ਕਿਹਾ ਕਿ ਮੈਂਬਰਾਂ ਦੀ ਯਾਦ ਵਿਚ ਸਮਾਗਮ ਕਰਾਉਣੇ ਚੰਗੀ ਪਿਰਤ ਹੈ।ਸਾਵਣ ਮਹੀਨੇ ਬਾਰੇ ਕਵੀ-ਦਰਬਾਰ ਦਾ ਅਨੰਦ ਵੱਖਰਾ ਹੀ ਹੁੰਦਾ ਹੈ।ਉਹਨਾਂ ਨੇ ਕੁਝ ਸ਼ੇਅਰ ਅਤੇ ਤਿੰਨ ਗ਼ਜ਼ਲਾਂ ਸੁਣਾਈਆਂ। ਇਸ ਮੌਕੇ ਸ: ਅਮਰਜੀਤ ਸਿੰਘ ਖੁਰਲ ਜੀ ਦੇ ਬੇਟੇ ਨੇ ਆਪਣੇ ਪਿਤਾ ਜੀ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਕਵਿਤਾ ਦੀਆਂ ਕੁਝ ਪੰਕਤੀਆਂ ਸੁਣਾਈਆਂ।ਉਹਨਾਂ ਨੇ ਇਹ ਦਿਨ ਮਨਾਉਣ ਲਈ ਕੇਂਦਰ ਦਾ ਧੰਨਵਾਦ ਕੀਤਾ।ਇਸ ਮੌਕੇ ਕੇਂਦਰ ਦੀਆਂ ਇਸਤ੍ਰੀ ਮੈਂਬਰਾਂ ਨੇ ਬੋਲੀਆਂ ਪਾ ਕੇ ਗਿੱਧੇ ਦਾ ਚੰਗਾ ਪਿੜ ਬੰਨ੍ਹਿਆ। ਡਾ: ਅਵਤਾਰ ਸਿੰਘ ਪਤੰਗ ਨੇ ਸਭ ਦਾ ਧੰਨਵਾਦ ਕੀਤਾ।ਦਵਿੰਦਰ ਕੌਰ ਢਿੱਲੋਂ ਨੇ ਮੰਚ ਸੰਚਾਲਨ ਦੀ ਜਿੰਮੇਵਾਰੀ ਸੁਚੱਜੇ ਢੰਗ ਨਾਲ ਨਿਭਾਈ। ਸਭ ਲਈ ਖੀਰ ਪੂੜੇ ਦਾ ਲੰਗਰ ਅਤੁੱਟ ਵਰਤਾਇਆ।
Comments
Post a Comment