ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਵੱਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ 6 ਜੁਲਾਈ ਨੂੰ ਮੋਗਾ ਵਿਖੇ :- ਡਾ ਸਰਬਜੀਤ ਕੌਰ ਬਰਾੜ

 


ਮੋਗਾ: 2 ਜੁਲਾਈ (ਗੁਰਦੀਪ ਸਿੰਘ ਚੀਮਾ) ਵਰਤਮਾਨ  ਸਮੇਂ ਵਿੱਚ ਬਹੁਗਿਣਤੀ ਲੋਕ ਚਿੰਤਾ, ਘਬਰਾਹਟ,  ਗੁੱਸਾ,ਨੀੱਦ, ਡਿਪ੍ਰੈਸ਼ਨ , ਡਰ ਲੱਗਣਾ  ਚਿੜ ਚਿੜਾ ਪਣ ਅਤੇ ਹੋਰ ਮਾਨਸਿਕ ਰੋਗਾਂ  ਨਾਲ ਜੂਝ ਰਹੇ ਹਨ। ਜਿਸ ਨਾਲ ਆਪਣੀ ਕਮਾਈ ਦਾ ਬਹੁਤਾ ਹਿੱਸਾ ਦਵਾਈਆਂ ਉੱਤੇ ਖਰਚ ਕਰਦੇ ਹਨ। ਕਈ ਵਾਰ ਮਹਿੰਗਾ ਇਲਾਜ ਹੋਣ ਦੇ ਬਾਵਜੂਦ ਵੀ ਠੀਕ ਨਹੀਂ ਹੁੰਦੇ । ਇਹ ਜੀਵਨ ਸ਼ੈਲੀ ਅਸਥਿਰਤਾ ਅਤੇ ਨਾਕਾਰਾਤਮਕ ਸੋਚ ਦੇ ਕਾਰਨ ਹੋ ਰਿਹਾ ਹੈ। ਅਸੀਂ ਕੁਦਰਤ ਤੋਂ ਦੂਰ ਹੋ ਇਲੈਕਟਰੋਨਿਕ ਸਿਸਟਮ ਦੇ ਬਹੁਤ ਹੀ ਨਜ਼ਦੀਕ ਹੁੰਦੇ ਜਾ ਰਹੇ ਹਾਂ । ਇਹਨਾਂ ਨਾਮੁਰਾਦ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਇਸ ਈਵੈਂਟ ਦਾ ਆਯੋਜਨ ਕੀਤਾ ਗਿਆ।ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਨੇ ਆਮ ਜਨਤਾ ਦੀ ਜ਼ਰੂਰਤ ਨੂੰ ਮੁੱਖ ਰੱਖ ਕੇ ਮੋਗੇ ਜਿਲ੍ਹੇ ਦੇ ਸਭ ਤੋਂ ਵੱਡੇ ਖੁਸ਼ਹਾਲ ਜ਼ਿੰਦਗੀ ਦੇ ਈਵੈਂਟ ਦਾ ਪ੍ਰਬੰਧ ਕਰਨ ਦੀ ਪਹਿਲਕਦਮੀ ਕੀਤੀ ਹੈ। ਇਹ ਈਵੈਂਟ  ਇੰਟਰਨੈਸ਼ਨਲ ਅਵਾਰਡੀ ਲਾਈਫ ਕੋਚ ਰਣਦੀਪ ਸਿੰਘ ਦੀ  ਅਗਵਾਈ ਵਿੱਚ ਕੀਤਾ ਜਾ ਰਿਹਾ ਹੈ। ਈਵੈਂਟ 6 ਜੁਲਾਈ 2025 ਨੂੰ ਆਈ ਐਸ ਐਫ਼ ਕਾਲਜ ਆਫ਼ ਫਾਰਮੇਸੀ ਜੀ ਟੀ ਰੋਡ ਘੱਲ ਕਲਾਂ ਮੋਗਾ ਵਿਖੇ ਸਵੇਰੇ 11 ਤੋਂ 2 ਵਜੇ ਤੱਕ  ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।


ਓਨਟਾਰੀਓ ਫਰੈਂਡਜ਼ ਕਲੱਬ, ਕਨੇਡਾ ਵਲੋਂ ਮਨਾਇਆ ਗਿਆ ਪਿਤਾ ਦਿਵਸ ਅਤੇ ਪੁਰਸ਼ ਮੈੈਂਬਰਾਂ ਦਾ ਕੀਤਾ ਗਿਆ ਸਨਮਾਨ...


ਕੋਚ ਰਣਦੀਪ ਨੇ ਦੱਸਿਆ ਕਿ ਵਿਚਾਰਾਂ ਦੀ ਸਾਂਝ  ਅਤੇ ਹੋਰ ਵੀ ਬਹੁਤ ਸਾਰੀਆਂ ਐਕਸਰਸਾਈਜਾ ਨਾਲ  ਜਿੰਦਗੀ  ਨੂੰ ਨਵੀਂ ਉਡਾਣ ਮਿਲੇਗੀ। ਇਸ ਪ੍ਰੋਗਰਾਮ ਵਿੱਚ ਲਾਈਫ ਕੋਚ ਦੁਆਰਾ ਬਿਨਾਂ ਕਿਸੇ ਦਵਾਈ ਤੋਂ ਆਪਣੀ ਕਲਾ ਬੁੱਧੀ ਜ਼ਰੀਏ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਦੱਸਿਆ ਕਿ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਖੁਸ਼ੀ ਅਤੇ ਖੁਸ਼ੀਆਂ ਨਾਲ ਜਿਊਣ ਲਈ ਨਵੀਆਂ ਆਸ਼ਾਵਾਂ ਲੈਕੇ ਆਵੇਗਾ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਹੋਵੇਗਾ। ਇਸ ਈਵੈਂਟ ਵਿੱਚ ਬਾਰਾਂ ਸਾਲ ਤੋਂ ਵੱਧ ਉਮਰ ਤੋਂ ਲੈਕੇ ਕੋਈ ਵੀ ਮਨੁੱਖ ਹਿੱਸਾ ਲੈ ਕੇ ਦੇਖ ਸਕਦਾ ਹੈ। ਇਹ ਈਵੈਂਟ ਮਨੁੱਖ ਤੇ ਮਨੁੱਖੀ ਜੀਵਨ  ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗਾ।

Comments