ਮੋਗਾ: 17 ਜੂਨ (ਗੁਰਦੀਪ ਸਿੰਘ ਚੀਮਾ) ਸਰਕਲ ਮੋਗਾ ਦੇ ਹਲਕਾ ਧਰਮਕੋਟ ਵਿਖੇ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਅਤੇ ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਆਰਾਈਆ ਵੱਲੋਂ ਇਨਕਲਾਬੀ ਕਵੀ ਪਰਸ਼ੋਤਮ ਪੱਤੋਂ ਨੂੰ ਉਹਨਾਂ ਦੇ ਜਨਮ ਦਿਨ ਤੇ ਅਤੇ ਵਿਦੇਸ਼ ਤੋਂ ਪਰਤੇ ਕਵੀ ਜਸਵੰਤ ਗਿੱਲ ਸਮਾਲਸਰ ਦੇ ਪਲੇਠੇ ਕਾਵਿ ਸੰਗ੍ਰਹਿ ਜ਼ਿੰਦਗੀ ਦੇ ਪਰਛਾਵੇਂ ਨਾਲ ਚਰਚਿਤ ਬਦੌਲਤ ਮਿਤੀ 22 ਜੂਨ ਦਿਨ ਐਤਵਾਰ ਨੂੰ ਨਗਰ ਕੌਂਸਲ ਧਰਮਕੋਟ ਵਿਖੇ ਸਨਮਾਨਿਤ ਕੀਤਾ ਜਾਵੇਗਾ ।ਇਹ ਜਾਣਕਾਰੀ ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਤੇ ਮੀਤ ਪ੍ਰਧਾਨ ਪਰਮਿੰਦਰ ਕੌਰ ਵੱਲੋਂ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਕਾਕਾ ਨੂਰ ਦੀ ਪਲੇਠੀ ਪੁਸਤਕ ਇਤਿਹਾਸ ਬੋਲਦਾ ਹੈ ਦਾ ਸੋਵੀਨਰ ਲੋਕ ਅਰਪਣ ਕੀਤਾ ਜਾਵੇਗਾ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਨਾਵਲਕਾਰ ਸਤਿਕਾਰਯੋਗ ਬਲਦੇਵ ਸਿੰਘ ਸਿੰਘ ਜੀ ਸੜਕਨਾਮਾ ਤੇ ਪ੍ਰਧਾਨਗੀ ਮੰਡਲ ਵਿੱਚ ਡਾਕਟਰ ਸੁਰਜੀਤ ਬਰਾੜ ਘੋਲੀਆ ਡਾਕਟਰ ਸੁਰਜੀਤ ਦੌਧਰ ਡਾਕਟਰ ਸਰਬਜੀਤ ਕੌਰ ਬਰਾੜ ਸ਼ਾਇਰਾ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਬਿਰਾਜਮਾਨ ਹੋਣਗੇ। ਹਾਜ਼ਰ ਕਵੀਆਂ ਦਾ ਕਵੀ ਦਰਬਾਰ ਹੋਵੇਗਾ।ਮੰਚ ਸੰਚਾਲਕ ਦੀ ਭੂਮਿਕਾ ਕਵਿੱਤਰੀ ਗੁਰਬਿੰਦਰ ਕੌਰ ਗਿੱਲ ਬੱਧਨੀ ਕਲਾਂ ਅਤੇ ਗੁਰਦੀਪ ਸਿੰਘ ਚੀਮਾ ਜੀ ਨਿਭਾਉਣਗੇ।
Comments
Post a Comment