ਸੈਨਿਕ ਦੇਸ਼ ਸਮਾਜ ਅਤੇ ਪਰਿਵਾਰ ਪ੍ਰਤੀ ਅਹਿਮ ਭੂਮਿਕਾ ਨਿਭਾਉਂਦਾ ਹੈ - ਡਾਕਟਰ ਸਰਬਜੀਤ ਕੌਰ ਬਰਾੜ


ਮੋਗਾ : 15 ਜੂਨ (ਗੁਰਦੀਪ ਸਿੰਘ ਚੀਮਾ) ਬੀਤੇ ਦਿਨੀਂ ਡਵੀਜਨ ਮੋਗਾ ਦੇ ਪਿੰਡ ਕੁੱਸਾ ਵਿਖੇ ਸਰਹੱਦਾਂ ਦੀ ਰਾਖੀ ਕਰਨ ਵਾਲੇ ਕਾਲੀਧਾਰ ਪਲਟਨ ਦੇ ਸੇਵਾਮੁਕਤ ਸੈਨਿਕਾਂ ਨੇ  ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਪਰਿਵਾਰਕ ਮਿਲਣੀ ਦਾ ਆਯੋਜਨ ਕੀਤਾ। ਬੇਸ਼ੱਕ ਸੈਨਿਕ ਜੀਵਨ ਸੰਘਰਸ਼ਮਈ ਖ਼ਤਰਿਆਂ ਭਰਿਆ ਅਤੇ ਜਾਨ ਤਲੀ ਤੇ ਰੱਖ ਕੇ ਝੂਜਣ ਵਾਲਾ ਹੁੰਦਾ ਪਰ ਇਸ ਦੇ ਨਾਲ ਨਾਲ ਸੈਨਿਕ ਦੇਸ਼ ਸਮਾਜ ਅਤੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।  ਮੁੱਖ ਆਗੂ ਕਾਰ ਹੌਲਦਾਰ ਸਤਨਾਮ ਸਿੰਘ ਲੰਗੇਆਣਾ ਦੀ ਅਗਵਾਈ ਹੇਠ ਪਹਿਲੀ ਵਾਰ ਇਹ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ 1962,1965, ਅਤੇ 1971 ਦੀ ਪਾਕਿਸਤਾਨ ਵਿਰੁੱਧ ਜੰਗ ਲੜਨ ਵਾਲੇ ਜ਼ੰਗੀ ਯੋਧੇ ਜੋਗਿੰਦਰ ਸਿੰਘ ਲਧਾਈ ਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। 1965ਦੀ ਜੰਗ ਵਿੱਚ ਬਹਾਦਰੀ ਦੇ ਜੌਹਰ ਦਿਖਾਉਣ ਵਾਲੇ  ਜ਼ੰਗੀ ਯੋਧੇ 

ਦਰਸ਼ਨ ਸਿੰਘ ਭੰਮੀਪੁਰਾ ਨੇ ਲੜਾਈ ਦਾ ਇਤਿਹਾਸ ਸੁਣਾਇਆ ਤੇ ਬਟਾਲੀਅਨ ਦੇ ਬਹਾਦਰੀ ਭਰੇ ਕਿੱਸੇ ਦੱਸੋ।

ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਸਾਰੇ ਮਹਿਮਾਨਾਂ ਨਾਲ਼ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰੇ ਕੀਤੇ। ਉਹਨਾਂ ਕਿਹਾ ਕਿ ਸਾਨੂੰ ਫ਼ਕਰ ਹੋਣਾ ਚਾਹੀਦਾ ਹੈ ਕਿ ਅਸੀਂ ਬਹਾਦਰ ਸੈਨਿਕਾਂ ਦੇ ਪਰਿਵਾਰ ਵਿੱਚੋਂ ਹਾਂ ਅਤੇ ਸਾਨੂੰ ਉਨ੍ਹਾਂ ਦੇ ਔਕੜਾ ਭਰੇਂ ਜੀਵਨ ਬਾਰੇ ਗੱਲ ਬਾਤ ਕਰਕੇ ਜਾਣਕਾਰੀ ਇਕੱਠੀ ਕਰਦੇ ਰਹਿਣਾ ਚਾਹੀਦਾ ਹੈ।ਅੰਤ ਵਿੱਚ ਉਹਨਾਂ ਨੇ ਜ਼ੰਗੀ ਯੋਧਿਆਂ ਤੇ ਪਰਿਵਾਰਾਂ ਨਾਲ ਜ਼ਿੰਦਗੀ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਸੁਝਾਅ ਵੀ ਸਾਂਝੇ ਕੀਤੇ ਅਤੇ ਕਿਹਾ ਕਿ ਇਹ ਪਰਿਵਾਰਕ ਮਿਲਣੀ ਅਮਿੱਟ ਛਾਪ ਛੱਡੇਗੀ ਇਹੋ ਜਿਹੇ ਉਪਰਾਲੇ ਜਾਰੀ ਰੱਖੇ ਜਾਣੇ ਚਾਹੀਦੇ ਹਨ। ਇਸ ਮਿਲਣੀ ਵਿੱਚ ਦੋ ਸੌ ਸੈਨਿਕਾਂ ਦੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ।

Comments