ਗਾਇਕ ਤੇ ਗੀਤਕਾਰ ਦਿਲਰਾਜ ਸਿੰਘ ਦਰਦੀ ਦੇ ਗੀਤ "ਬਚਪਨ" ਦਾ ਲੋਕ ਅਰਪਿਤ ਸਮਾਗਮ

 

ਬਾਬਾ ਬਕਾਲਾ ਸਾਹਿਬ 30 ਜੂਨ ( ਅਮਨ ਢਿੱਲੋਂ ) ਅੱਜ ਇੱਥੇ ਪਿਛਲੇ 40 ਸਾਲਾਂ ਤੋਂ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾ ਰਹੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਕਤ ਸਮਾਗਮ, ਸਭਾ ਦੇ ਬਾਨੀ ਸਰਪ੍ਰਸਤ ਸ: ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਲਾਇਬਰੇਰੀ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸਕੱਤਰ ਦੀਪ ਦਵਿੰਦਰ ਸਿੰਘ, ਕਾਰਜਕਾਰੀ ਮੈਂਬਰ ਮਾ: ਮਨਜੀਤ ਸਿੰਘ ਵੱਸੀ, ਸੁਖਦੇਵ ਸਿੰਘ ਭੁੱਲਰ ਸੀ: ਮੈਨੇਜਰ ਪੰਜਾਬ ਸਕੂਲ ਸਿਿਖਆ ਬੋਰਡ, ਮੱਖਣ ਸਿੰਘ ਭੈਣੀਵਾਲਾ ਸਾ: ਬੀ.ਈ.ਈ.ਓ, ਡਾ: ਕੁਲਵੰਤ ਸਿੰਘ ਬਾਠ ਸਾ: ਵੈਟਰਨਰੀ ਅਫਸਰ ਅਤੇ ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਮੈਡਮ ਸੁਖਵੰਤ ਕੌਰ ਵੱਸੀ ਪ੍ਰਧਾਨ ਮਹਿਲਾ ਵਿੰਗ ਸ਼ੁਸ਼ੋਭਿਤ ਹੋਏ । ਇਸ ਮੌਕੇ ਗਾਇਕ ਅਤੇ ਗੀਤਕਾਰ ਦਿਲਰਾਜ ਸਿੰਘ ਦਰਦੀ ਦਾ ਸਭਿਆਚਾਰਕ ਗੀਤ "ਬਚਪਨ", ਜੋ ਕਿ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਪੇਸ਼ਕਸ਼ ਹੈ, ਨੂੰ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਇਕ ਸ਼ੋਕ ਮਤੇ ਰਾਹੀਂ ਸਭਾ ਦੇ ਸਕੱਤਰ ਮਾ: ਨਵਦੀਪ ਸਿੰਘ ਬਦੇਸ਼ਾ ਦੇ ਪਿਤਾ ਹੈੱਡਟੀਚਰ ਦਰਸ਼ਨ ਸਿੰਘ ਬਦੇਸ਼ਾ ਅਤੇ ਕਵਿੱਤਰੀ ਅਮਨ ਢਿੱਲੋਂ ਕਸੇਲ ਦੇ ਜੀਜਾ ਜੀ ਸ: ਕੁਲਦੀਪ ਸਿੰਘ ਭੁੱਲਰ ਕਾਨੂੰਗੋ ਵਿਛੋਆ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ । ਇਸ ਮੌਕੇ ਮਾ: ਨਿਰਮਲ ਸਿੰਘ ਟਪਿਆਲਾ, ਸੂਬੇਦਾਰ ਹਰਜੀਤ ਸਿੰਘ, ਮਨਜੀਤ ਸਿੰਘ ਕੰਬੋ, ਸਰਬਜੀਤ ਸਿੰਘ ਪੱਡਾ, ਰਾਜਮੀਤ ਸਿੰਘ, ਅਮਰਜੀਤ ਸਿੰਘ ਰਤਨਗੜ੍ਹ, ਬਲਵਿੰਦਰ ਸਿੰਘ ਅਠੌਲਾ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਪਲਵਿੰਦਰ ਸਿੰਘ ਸਰਲੀ ਖੁਰਦ, ਬਲਜਿੰਦਰ ਸਿੰਘ ਗਹਿਰੀ, ਭਗਵੰਤ ਸਿੰਘ ਨੇ ਹਾਜ਼ਰੀ ਭਰੀ ।


ਗਾਇਕ ਅਤੇ ਗੀਤਕਾਰ ਦਿਲਰਾਜ ਸਿੰਘ ਦਰਦੀ ਦਾ ਸਭਿਆਚਾਰਕ ਗੀਤ "ਬਚਪਨ" ਨੂੰ ਲੋਕ ਅਰਪਿਤ ਕਰਦਿਆਂ ਸ਼ੇਲਿੰਦਰਜੀਤ ਸਿੰਘ ਰਾਜਨ, ਦੀਪ ਦਵਿੰਦਰ ਸਿੰਘ, ਮਾ: ਮਨਜੀਤ ਸਿੰਘ ਵੱਸੀ, ਮੱਖਣ ਸਿੰਘ ਭੈਣੀਵਾਲਾ ਅਤੇ ਹੋਰ ।    

Comments