ਮਾਝਾ ਜਨਵਾਦੀ ਲਿਖਾਰੀ ਸਭਾ ਮਜਲਸ ਪੰਜਾਬ ਵੱਲੋਂ ਸ਼ਾਇਰ ਵਿੰਦਰ ਮਾਝੀ ਦਾ ਨਵਾਂ ਆਇਆ ਗਜ਼ਲ ਸੰਗ੍ਰਹਿ “ ਰਮਜ਼ ਫ਼ਕੀਰੀ ਦੀ “ ਲੋਕ ਅਰਪਣ ਕਰਨ ਤੇ ਵਿੰਦਰ ਮਾਝੀ ਵੱਲੋਂ ਕੀਤਾ ਗਿਆ ਧੰਨਵਾਦ

 

ਤਰਨਤਾਰਨ 17 ਮਈ ਪਿਛਲੇ ਦਿਨੀ ਤਰਨਤਾਰਨ ਮਾਝਾ ਜਨਵਾਦੀ ਲਿਖਾਰੀ ਸਭਾ ਮਜਲਸ ਪੰਜਾਬ ਵੱਲੋਂ ਵਿੰਦਰ ਮਾਂਝੀ ਦਾ ਨਵਾਂ ਆਇਆ ਗਜ਼ਲ ਸੰਗ੍ਰਹਿ “ ਰਮਜ਼ ਫ਼ਕੀਰੀ ਦੀ “ ਲੋਕ ਅਰਪਣ ਕੀਤਾ ਗਿਆ ਜਿਸ ਤੇ ਵਿੰਦਰ ਮਾਝੀ ਨੇ ਸਭਾ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ। ਸਾਹਿਤਕਾਰ ਵਤਨਵੀਰ ਜ਼ਖਮੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ਾਇਰ ਵਿੰਦਰ ਮਾਝੀ ਨੇ ਮਾਝਾ ਜਨਵਾਦੀ ਮਜਲਸ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ “ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਮਾਝਾ ਜਨਵਾਦੀ ਲਿਖਾਰੀ ਸਭਾ ਅਤੇ ਇਸ ਦੇ ਸਾਰੇ ਸਦਸਿਆਂ ਦਾ, ਜਿਨ੍ਹਾਂ ਨੇ ਮੇਰੀ ਕਿਤਾਬ "ਰਮਜ਼ ਫ਼ਕੀਰੀ ਦੀ" ਨੂੰ ਇਨਾਂ ਪਿਆਰ ਅਤੇ ਮਾਣ ਬਖ਼ਸ਼ਿਆ। ਇਹ ਸਨਮਾਨ ਸਿਰਫ਼ ਮੇਰੇ ਲਈ ਨਹੀਂ, ਸਗੋਂ ਉਸ ਸੱਚ ਦੀ ਕਦਰ ਹੈ ਜੋ ਕਲਮ ਰਾਹੀਂ ਬਿਆਨ ਹੋਇਆ। ਤੁਹਾਡੀ ਹੌਸਲਾ ਅਫ਼ਜ਼ਾਈ ਮੇਰੇ ਲਿਖਣ ਦੇ ਸਫ਼ਰ ਨੂੰ ਹੋਰ ਜ਼ਿਆਦਾ ਮਜ਼ਬੂਤੀ ਦੇਵੇਗੀ। ਪਿਆਰੇ ਵੀਰ ਹਰਦਰਸ਼ਨ ਸਿੰਘ ਕਮਲ ਜੋ ਮਾਝਾ ਜਨਵਾਦੀ ਲਿਖਾਰੀ ਸਭਾ ਦੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਿਹਾ ਹੈ ਸ਼ਾਇਰ ਵਿੰਦਰ ਮਾਝੀ ਨੇ ਪਿਆਰੇ ਵੀਰ ਕਮਲ ਦਾ ਦਿਲੋਂ ਧੰਨਵਾਦ ਕੀਤਾ ਕਿਉਂਕਿ ਉਸਨੇ ਨੇ ਹੀ ਸਭਾ ਦੀ ਕਾਰਜਕਾਰਨੀ ਮੈਬਰਾਂ ਨਾਲ ਮਸ਼ਵਰਾ ਕਰਕੇ ਇਸ ਪ੍ਰੋਗਰਾਮ ਦਾ ਦਿਨ ਮਿਥਿਆ ਤੇ ਪੁਸਤਕ ਲੋਕ ਅਰਪਣ ਕਾਰਜ਼ ਨੂੰ ਕਰਨ ਲਈ ਪੂਰਨ ਸਹਿਯੋਗ ਦਿੱਤਾ , ਸਭਾ ਦੇ ਪ੍ਰਧਾਨ ਸਾਡੇ ਸਭ ਦੇ ਅਜ਼ੀਜ਼ ਸ਼ਾਇਰ ਕੀਰਤ ਪ੍ਰਤਾਪ ਪੰਨੂ ਜੀ ਨੇ ਜੋ ਬੋਲ ਕਿਤਾਬ ਲਈ ਕਹੇ ਉਹ ਅਨਮੋਲ ਨੇ ਉਹਨਾ ਦਾ ਮੋਹ ਸ਼ਬਦਾਂ ਰਾਹੀ ਸਾਫ਼ ਝਲਕ ਰਿਹਾ ਸੀ ਉਹਨਾ ਦੀ ਹੱਲਾਸ਼ੇਰੀ ਹਮੇਸ਼ਾ ਮਿਲਦੀ ਰਹੀ ਹੈ ਤੇ ਉਹ ਉਮੀਦ ਵੀ ਕਰਦਾ ਹੈ ਕਿ ਇਹ ਹੱਲਾਸ਼ੇਰੀ ਹਮੇਸ਼ਾ ਮਿਲਦੀ ਵੀ ਰਹੇਗੀ, ਸਭਾ ਦੀ ਮਹਿਲਾ ਵਿੰਗ ਦੇ ਪ੍ਰਧਾਨ ਸਤਿਕਾਰਯੋਗ ਉੱਘੇ ਗ਼ਜ਼ਲਗੋ ਮੈਡਮ ਕੁਲਜੀਤ ਕੌਰ ਮੰਡ ਜੀ ਨੇ ਕਿਤਾਬ ਅਤੇ ਮੇਰੇ ਲਈ ਜੋ ਦਿਲੋਂ ਨਿਕਲੇ ਵਿਚਾਰਾ ਦੀ ਸਾਂਝ ਪਾਈ ਉਨ੍ਹਾਂ ਵਿਚਾਰਾਂ ਦਾ ਦੇਣ ਮੈਂ ਉਮਰ ਭਰ ਨਹੀਂ ਦੇ ਪਾਵਾਗਾ, ਪ੍ਰੈਸ ਸਕੱਤਰ ਪਿਆਰੇ ਵੀਰ ਰਾਜਨ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਰਮਜ਼ ਫ਼ਕੀਰੀ ਦੀ ਕਿਤਾਬ ਨੂੰ ਲੱਗਭਗ ਦੱਸ ਤੋਂ ਵੱਧ ਅਖ਼ਬਾਰਾਂ ਦਾ ਸ਼ਿੰਗਾਰ ਬਣਾਇਆ, ਸ਼ਭਾ ਦੇ ਕਾਰਜਕਾਰੀ ਮੈਬਰ ਪਰਜਿੰਦਰ ਕੌਰ ਕਲੇਰ ਜੀ ਦਾ ਵੀ ਤਹਿ ਦਿਲੋਂ ਸ਼ੁਕਰਗੁਜਾਰ ਹਾਂ ਜਿੰਨਾਂ ਨੇ , ਸਭਾ ਵਿੱਚ ਕਿਤਾਬ ਵਿੱਚ ਸ਼ਾਮਿਲ ਗ਼ਜ਼ਲਾਂ ਤੇ ਬਾਖੂਬੀ ਚਰਚਾ ਕਰਕੇ ਕਿਤਾਬ ਲੋਕ ਅਰਪਣ ਕਾਰਜ਼ ਨੂੰ ਹੋਰ ਸੰਪੂਰਨ ਬਣਾਉਣ ਲਈ ਅਪਣਾ ਕੀਮਤੀ ਸਮਾਂ ਦਿੱਤਾ। ਮੈਡਮ ਪਰਜਿੰਦਰ ਕੌਰ ਕਲੇਰ ਜੀ ਵੀ ਧੂਰੀ ਗ਼ਜ਼ਲ ਸਕੂਲ ਦੇ ਸਿਖਿਆਰਥੀ ਹਨ, ਇਸ ਤੋਂ ਇਲਾਵਾ ਕਰਤਾਰਪੁਰ ਤੋਂ ਪ੍ਰਸਿੱਧ ਲੇਖਕ ਲਾਲੀ ਕਰਤਾਰਪੁਰੀ, ਸਾਨੂੰ ਸੁਲਤਾਨ, ਪਰਮਜੀਤ ਕੌਰ ਜੈਸਵਾਲ, ਦੀਦਾਰ ਸਿੰਘ ਲਾਇਬ੍ਰੇਰੀਅਨ , ਮਾਸਟਰ ਨਿਸ਼ਾਨ ਸਿੰਘ, ਡਾ. ਦਲਜੀਤ ਸਿੰਘ ਨੰਦਪੁਰ , ਗੁਰਜਿੰਦਰ ਸਿੰਘ ਬਗਿਆੜੀ, ਜਗਰੂਪ ਸਿੰਘ ਐਮਾਂ, ਗੀਤਕਾਰ ਕਵਲਜੀਤ ਸਿੰਘ ਢਿੱਲੋ, ਦਵਿੰਦਰ ਸਿੰਘ ਕਲੇਰ, ਹਰਦੀਪ ਸਿੰਘ, ਗੀਤਕਾਰ ਪ੍ਰੇਮ ਪਡੋਰੀ ਗੋਲਾ, ਬਾਕੀ ਜਿੰਨੀਆਂ ਵੀ ਹਾਜ਼ਰ ਵਿਦਵਾਨ ਸ਼ਖਸਿਅਤਾ ਨੇ ' ਰਮਜ਼ ਫ਼ਕੀਰੀ ਦੀ , ਕਿਤਾਬ ਨੂੰ ਸਲਾਹਿਆ ਹੈ। ਉਹਨਾ ਸਾਰੀਆ ਅਦੀਬ ਸ਼ਖਸੀਅਤਾਂ ਦਾ ਤਹਿ ਸ਼ਾਇਰ ਵਿੰਦਰ ਮਾਝੀ ਨੇ ਦਿਲੋਂ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਉਹ ਵੀ ਮਾਝਾ ਜਨਵਾਦੀ ਲੇਖਕ ਸਭਾ ਦਾ ਕਾਰਜਕਾਰੀ ਮੈਂਬਰ ਵਜੋਂ ਹਮੇਸ਼ਾ ਸੇਵਾਵਾਂ ਨਿਭਾਉਂਦਾ ਰਹੇਗਾ। 

Comments