ਨਸ਼ਿਆਂ ਦੇ ਖਿਲਾਫ ਬੱਚਿਆਂ ਦੇ ਮਾਂ ਬਾਪ ਦਾ ਵੀ ਸੂਚੇਤ ਹੋਣਾ ਬਹੁਤ ਜਰੂਰੀ: ਡਿੰਪੀ ਚੌਹਾਨ

 

(ਅਧਿਆਪਕ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ) 


ਅੰਮ੍ਰਿਤਸਰ ( ਦਰਦੀ  ) ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਅਤੇ ਸੂਬਾ ਪ੍ਰਧਾਨ ਅਨੁਜ ਖੇਮਕਾ ਨੇ ਬੈਠਕ ਦੌਰਾਨ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਦੀ ਸਲਾਘਾ ਕਰਦਿਆਂ ਹੋਇਆ ਆਖਿਆ ਕੀ ਇਹ ਬਹੁਤ ਵਧੀਆ ਮੁਹਿਮ ਹੈ। ਉਨਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਮੁਹਿੰਮ ਦਾ ਆਗਾਜ਼ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਲਈ ਵੀ ਹੋਣਾ ਚਾਹੀਦਾ ਹੈ। ਜਿਸ ਵਿੱਚ ਅਧਿਆਪਕ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਅਤੇ ਉਹਨਾਂ ਨੂੰ ਨਸ਼ਿਆਂ ਦੇ ਖੁਲਾਫ ਹੋਣ ਵਾਲੇ ਨੁਕਸਾਨ ਤੋਂ ਜਾਨੋ ਕਰਵਾਉਣ। ਡਿੰਪੀ ਚੌਹਾਨ ਨੇ ਆਖਿਆ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਬੱਚਿਆਂ ਦੇ ਮਾਂ ਬਾਪ ਦਾ ਸੁਚੇਤ ਹੋਣਾ ਬਹੁਤ ਜਰੂਰੀ ਹੈ।


ਮੌਸਮ ਵਿਭਾਗ ਵਲੋਂ ਸੂਬੇ ਲਈ ਅਲਰਟ ਜਾਰੀ ਕੀਤਾ


 ਕਿਉਂਕਿ ਮਾੜੀ ਸੰਗਤ ਰਾਹੀਂ ਨਸ਼ਿਆਂ ਵਿੱਚ ਫਸਣਾ ਬਹੁਤ ਆਸਾਨ ਹੈ,ਮਗਰ ਉਸ ਤੋਂ ਬਾਅਦ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਆਉਣਾ ਬਹੁਤ ਹੀ ਔਖਾ ਹੋ ਜਾਂਦਾ ਹੈ। ਉਹਨਾਂ ਨੇ ਆਖਿਆ ਕਿ ਅੱਜ ਕੱਲ ਮਾਨਸਿਕ ਤਨਾਵ ਦੇ ਚਲਦੇ ਆਂ ਵੀ ਨੌਜਵਾਨ ਨਸ਼ਿਆਂ ਦਾ ਸਹਾਰਾ ਲੈ ਰਹੇ ਹਨ ਪਰ,ਉਹੀ ਸਹਾਰਾ ਅੱਗੇ ਜਾ ਕੇ ਉਹਨਾਂ ਦੀ ਮਜਬੂਰੀ ਅਤੇ ਆਦਤ ਬਣ ਜਾਂਦਾ ਹੈ। ਇਸ ਲਈ ਸਕੂਲੀ ਸਿੱਖਿਆ ਦੌਰਾਨ ਅਧਿਆਪਕਾਂ ਨੂੰ ਵੀ ਵਿਦਿਆਰਥੀ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵਿਸ਼ੇਸ਼ ਤੌਰ ਤੇ ਜਾਗਰੂਕ ਕਰਨਾ ਚਾਹੀਦਾ ਹੈ। ਪਿੰਪੀ ਚੌਹਾਨ ਨੇ ਕਿਹਾ ਕਿ ਮਜ਼ਾਕ ਮਜਾਕ ਵਿੱਚ ਲੱਗੀ ਹੋਈ ਨਸ਼ੇ ਦੀ ਲੱਤ ਪੀੜੀਆਂ ਤੱਕ ਬਰਬਾਦ ਕਰ ਦਿੰਦੀ ਹੈ। ਮਾਂ ਬਾਪ ਦਾ ਸਭ ਤੋਂ ਵੱਡਾ ਫਰਜ ਬਣਦਾ ਹੈ ਕਿ ਉਹ ਬੱਚਿਆਂ ਉੱਤੇ ਖਾਸ ਤੌਰ ਤੇ ਧਿਆਨ ਰੱਖਣ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹਨਾਂ ਦਾ ਬੱਚਾ ਮਾੜੀ ਸੰਗਤ ਦੇ ਵਿੱਚ ਤੇ ਨਹੀਂ ਫਸ ਰਿਹਾ। ਮਾਂ ਬਾਪ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ।

Comments