ਸੀ ਐਚ ਕੈਰੋਂ ਤੋਂ ਹੈਲਥ ਇੰਸਪੈਕਟਰ ਡਾਕਟਰ ਸੁਖਦੇਵ ਸਿੰਘ ਜੀ ਹੋਏ ਆਪਣੀਆਂ ਸੇਵਾਵਾਂ ਤੋਂ ਮੁਕਤ

 

ਅੰਮਿ੍ਤਸਰ 4 ਮਈ 2025 ( ਪਰਮਜੀਤ ਸਿੰਘ ) ਬੀਤੇ ਦਿਨੀ ਸੀਐਚਸੀ ਕੈਰੋ ਵਿਖੇ ਬਤੌਰ ਹੈਲਥ ਇੰਸਪੈਕਟਰ ਦੇ ਅਹੁਦੇ ਤੋਂ ਡਾਕਟਰ ਸੁਖਦੇਵ ਸਿੰਘ ਜੀ ਆਪਣੀਆਂ ਸੇਵਾਵਾਂ ਤੋਂ ਬੀਤੇ 31 ਮਾਰਚ ਨੂੰ ਸੇਵਾ ਮੁਕਤ ਹੋਏ ਸਨ. ਜਿਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਆਪਣੀ ਇਮਾਨਦਾਰੀ ਦੇ ਕਈ ਸਬੂਤ ਵੀ ਜੱਗ ਜਾਹਰ ਕੀਤੇ ਹਨ ਓਥੇ ਹੀ ਜਿਕਰਯੋਗ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੋਸਾਇਟੀ ਦੇ ਪ੍ਰਧਾਨ ਸਰਦਾਰ ਸੁਖਿੰਦਰ ਸਿੰਘ ਵਾਹਲਾ ਅਤੇ ਉਹਨਾਂ ਦੇ ਸਮੂਹ ਸੁਸਾਇਟੀ ਦੇ ਸੇਵਾਦਾਰ ਆਪਸ ਦੇ ਵਿੱਚ ਭਰਾਵਾ ਵਾਗੂ ਰਹਿ ਕੇ ਪਿਛਲੇ ਲੰਬੇ ਸਮੇਂ ਤੋਂ ਏਅਰਪੋਰਟ ਰੋਡ ਤੇ ਛੇਵੇਂ  ਪਾਤਸ਼ਾਹ  ਚਰਨ ਸ਼ੋ ਪ੍ਰਾਪਤ ਗੁਰਦੁਆਰਾ ਪਲਾਂਹ ਸਾਹਿਬ ਦੇ ਵਿੱਚ ਹਰ ਰੋਜ  ਸ਼ਾਮ ਨੂੰ ਚਾਰ ਤੋਂ ਪੰਜ ਘੰਟੇ ਦੀਆਂ ਆਪਣੀਆਂ ਸੇਵਾਵਾਂ ਦਿੰਦੇ ਹਨ | ਉਨ੍ਹਾਂ ਗੁਰਸਿੱਖਾਂ ਵਿੱਚੋਂ ਹੀ ਡਾਕਟਰ ਸੁਖਦੇਵ ਸਿੰਘ ਜੀ ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੀ ਅੰਮ੍ਰਿਤ ਵੇਲੇ ਤੋਂ ਲੈ ਕੇ ਮੰਜੀ ਸਾਹਿਬ ਹਾਲ ਦੇ ਵਿੱਚ ਕਥਾ ਵਿਚਾਰਾਂ ਸੁਣਨ ਤੱਕ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਹੱਥੀ ਸੇਵਾਵਾਂ ਦੇ ਕੇ ਲਾਹਾ ਪ੍ਰਾਪਤ ਕਰ ਰਹੇ ਹਨ ਜਾਣਕਾਰੀ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੋਸਾਇਟੀ ਦੇ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਵਾਹਲਾ ਜੀ ਵੱਲੋਂ ਆਪਣੀ ਸੁਸਾਇਟੀ ਦੇ ਨਾਲ ਰਲ ਕੇ ਲਗਾਤਾਰ ਕੀਰਤਨ ਦਰਬਾਰ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਹੋਰ ਵੀ ਗੁਰਮਤ ਵਿਚਾਰਾਂ ਕਰਕੇ  ਲਗਾਤਾਰ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ. ਬੀਤੇ ਦਿਨ  ਇੰਸਪੈਕਟਰ ਡਾਕਟਰ ਸੁਖਦੇਵ ਸਿੰਘ ਜੀ ਹੋਏ ਆਪਣੀਆਂ ਸੇਵਾਵਾਂ ਤੋਂ ਮੁਕਤ ਹੋਣ ਤੋਂ ਬਾਅਦ ਆਪਣੇ ਸਾਰੇ ਗੁਰਸਿੱਖ ਭਾਈਆਂ ਨਾਲ ਇੱਕ ਛੋਟੀ ਜਿਹੀ ਪਾਰਟੀ  ਦਾ ਅਯੋਯਨ ਕੀਤਾ ਜੋ ਕੇ ਬੇਸ਼ੱਕ ਇੱਕ ਦੁਨਿਆਵੀ ਸੀ ਪਰ ਇਸ ਪਾਰਟੀ ਦੇ ਵਿੱਚ ਬੈਠ ਕੇ ਵੀ ਸਮੂਹ ਗੁਰਸਿੱਖ ਵੀਰਾਂ ਨੇ ਆਪਸ ਦੇ ਵਿੱਚ ਗੁਰਮਤ ਵਿਚਾਰਾਂ ਦੀ ਹੀ ਸਾਂਝ ਪੈ ਅਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਹੋਰ ਅੱਗੇ ਕਿਵੇਂ ਵਧਾਇਆ ਜਾਵੇ ਇਹਨਾਂ ਨੁਕਤਿਆਂ ਦੇ ਉੱਤੇ ਹੀ ਵਿਚਾਰਾਂ ਕੀਤੀਆਂ  ਇਸ ਦੌਰਾਨ  ਸੁਖਵਿੰਦਰ ਸਿੰਘ ਜੀ ਵਾਹਲਾ ਤੋਂ ਇਲਾਵਾ ਮਾਲਕ ਸਿੰਘ, ਸਰਪੰਚ ਕਲਦੀਪ ਸਿੰਘ ਪੰਡੋਰੀ, ਗੁਰਪਾਲ ਸਿੰਘ ਸਰਪੰਚ, ਡਾ ਸੁਖਦੇਵ ਸਿੰਘ, ਕਸ਼ਮੀਰ ਸਿੰਘ, ਹਰਦੀਪ ਸਿੰਘ, ਕਲਦੀਪ ਸਿੰਘ, ਤਲਵਿੰਦਰ ਸਿੰਘ, ਜਗਦੀਪ ਸਿੰਘ ਭੱਲਾ, ਸਾਹਬ ਗਿੱਲ ਸਾਬ ਆਦਿ ਹੋਰ ਸਿੰਘ ਵੀ ਸੱਜਣ ਵੀ ਹਾਜ਼ਰ ਸਨ



Comments