ਗੁਰਸਿਮਰਨ ਟਪਿਆਲਾ ਨੇ ਇੰਟਰ ਸਟੇਟ ਕ੍ਰਿਕਟ ਖੇਡ ਵਧਾਇਆ ਅਪਣੇ ਇਲਾਕੇ ਦਾ ਮਾਣ

 



ਬਾਬਾ ਬਕਾਲਾ ਸਾਹਿਬ 16 ਮਈ ( ਨਿਰਮਲ ) ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਨੇੜੇ ਪੈਂਦੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਬਤਾਲਾ (ਅੰਮ੍ਰਿਤਸਰ) ਦੀ ਦਸਵੀਂ ਕਲਾਸ ਵਿੱਚ ਪੜ੍ਹ ਰਹੀ ਹੋਣਹਾਰ ਵਿਦਿਆਰਥਣ ਗੁਰਸਿਮਰਨ ਟਪਿਆਲਾ ਨੇ ਪੰਜਾਬ ਸਟੇਟ ਲੇਵਲ ਤੇ ਕ੍ਰਿਕਟ ਖੇਡ  

 ਸਟੇਟ ਅਵਾਰਡ ਜਿੱਤ ਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਨਾਮਵਾਰਕ ਲਿਖਾਰੀ ਨਿਰਮਲ ਟਪਿਆਲਾ ਨੇ ਦੱਸਿਆ ਕੇ ਗੁਰਸਿਮਰਨ ਟਪਿਆਲਾ ਆਪਣੀ ਟੀਮ ਵਿੱਚ ਇੱਕ ਚੰਗੇ ਬਾਲਰ ਹੋਣ ਦੀ ਜੁੰਮੇਦਾਰੀ ਸੰਭਾਲ ਰਹੀ ਹੈ ਬੜੀ ਮਾਣ ਵਾਲੀ ਗੱਲ ਹੈ ਕੇ ਅੱਜ ਗੁਰਸਿਮਰਨ ਨੇ ਇਹ ਅਵਾਰਡ ਹਾਸਿਲ ਕਰਕੇ ਆਪਣੇ ਸਕੂਲ ਦੇ ਨਾਲ ਨਾਲ ਆਪਣੇ ਪਿੰਡ ਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਉਨਾਂ ਇਹ ਵੀ ਦੱਸਿਆ ਕਿ ਗੁਰਸਿਮਰਨ ਟਪਿਆਲਾ ਦੇ ਤਾਇਆ ਸਵਰਗਵਾਸੀ ਐਡਵੋਕੇਟ ਸ. ਰਜਿੰਦਰ ਸਿੰਘ ਟਪਿਆਲਾ ਦਾ ਇਹ ਸੁੱਪਨਾ ਸੀ ਕਿ ਉਨ੍ਹਾਂ ਦੀ ਬੇਟੀ (ਭਤੀਜੀ) ਕ੍ਰਿਕਟ ਖੇਡ ਵਿੱਚ ਉੱਚੇ ਮੁਕਾਮ ਤੇ ਪਹੁੰਚੇ। ਜੋ ਕਿ ਗੁਰਸਿਮਰਨ ਟਪਿਆਲਾ ਨੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਕੇ ਟਪਿਆਲਾ ਪਰਿਵਾਰ ਦਾ ਮਾਣ ਵਧਾਇਆ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਏਸੇ ਸਕੂਲ ਦੀਆਂ ਦੋ ਹੋਰ ਵਿਦਿਆਰਥਣਾ ਪ੍ਰਭਜੋਤ ਕੌਰ ਤੇ ਰਵਿੰਦਰ ਕੌਰ ਨੇ ਖੋਹ ਖੋਹ ਦੀ ਖੇਡ ਵਿੱਚ ਮੱਲਾਂ ਮਾਰੀਆਂ ਹਨ। ਜਿਸਦਾ ਸਿਹਰਾ ਮੈਡਮ ਚਰਨਜੀਤ ਕੌਰ (ਡੀ ਪੀ) ਨੂੰ ਜਾਂਦਾ ਹੈ। ਇਸ ਮੌਕੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਬੁਤਾਲਾ ਦੇ ਚੇਰਐਨ ਸੁਖਦਿਆਲ ਸਿੰਘ ਬੱਲ, ਸੁਰਿੰਦਰ ਸਿੰਘ ਬੱਲ, ਮੈਡਮ ਮਨਜੀਤ ਕੌਰ ਪੱਡਾ, ਜਸਵਿੰਦਰ ਕੌਰ, ਰਾਜਵਿੰਦਰ ਕੌਰ ਅਤੇ ਪਰਿਵਾਰਿਕ ਮੈਂਬਰ ਗੁਰਸਿਮਰਨ ਟਪਿਆਲਾ ਦੇ ਪਿਤਾ ਗੁਰਬਿੰਦਰ ਸਿੰਘ ਸਾਬੀ ਟਪਿਆਲ ਐਡਵੋਕੇਟ ਸੁਖਦੇਵ ਸਿੰਘ ਟਪਿਆਲਾ ਹਾਜ਼ਰ ਸਨ।

Comments