ਜੰਡਿਆਲਾ ਗੁਰੂ, 11 ਮਈ-(ਸ਼ੁਕਰਗੁਜ਼ਾਰ ਸਿੰਘ)- ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਕਹਾਣੀਕਾਰ ਦੀਪ ਦਵਿੰਦਰ ਜੀ ਦੀ ਰਹਿਨੁਮਾਈ ਹੇਂਠ ਜਨਵਾਦੀ ਲੇਖਕ ਸੰਘ ਵਲੋਂ ਅਰੰਭੀ "ਕਿਛ ਸੁਣੀਐ ਕਿਛੁ ਕਹੀਐ" ਸਮਾਗਮਾਂ ਦੀ ਲੜੀ ਤਹਿਤ ਪੋ੍. ਐਚ ਐਸ ਬੋਪਾਰਾਏ ਨਾਲ ਅਦਬੀ ਮਹਿਫ਼ਲ ਰਚਾਈ ਗਈ। ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਕਹਿੰਦਿਆਂ ਦੱਸਿਆ ਕਿ ਸਾਡਾ ਮਨੋਰਥ ਬਜ਼ੁਰਗ ਸਾਹਿਤਕਾਰਾਂ ਨਾਲ ਸੰਵਾਂਦ ਰਚਾ ਕੇ ਜ਼ਿੰਦਗੀ ਦੇ ਅਨੁਭਵ ਅਤੇ ਕਲਮੀ ਅਨੁਭਵ ਨੂੰ ਪਾਠਕਾਂ ਨਾਲ ਸਾਂਝਾ ਕਰਨ ਤੋਂ ਵੀ ਹੈ। ਅਣਵੰਡੇ ਪੰਜਾਬ ਦੇ ਜ਼ਿਲ੍ਹਾ ਕਸੂਰ ਵਿਚ 1931 ਨੂੰ ਜਨਮੇ ਅਤੇ ਇਤਿਹਾਸਕ ਖਾਲਸਾ ਕਾਲਜ ਅੰਮਿ੍ਤਸਰ ਤੋਂ ਅਧਿਆਪਨ ਦੇ ਕਿੱਤੇ ਤੋਂ ਸੇਵਾ ਮੁਕਤ ਹੋਏ ਪੋ੍. ਬੋਪਾਰਾਏ ਹੋਰਾਂ ਮੌਜੂਦਾ ਹਲਾਤ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹਨਾਂ ਸੰਤਾਲੀ ਦਾ ਉਜਾੜਾ ਅਤੇ ਪੈਂਹਠ- ਇਕੱਹਤਰ ਦੀਆਂ ਜੰਗਾਂ ਦੀ ਭਿਆਨਕਤਾ ਅੱਖੀਂ ਵੇਖੀ ਹੈ, ਜੰਗ ਮਨੁੱਖਤਾ ਦਾ ਵਿਨਾਸ਼ ਕਰਦੀ ਹੈ ਅਤੇ ਅਮਨ- ਸ਼ਾਂਤੀ ਮਨੁੁੱਖ ਨੂੰ ਵਿਕਾਸ ਦੀਆਂ ਲੀਹਾਂ ਦੀ ਨਿਸ਼ਾਨ ਦੇਹੀ ਕਰਵਾਉਂਦੀ ਹੈ । ਜਨਵਾਦੀ ਲੇਖਕ ਸੰਘ ਦੇ ਸੀਨੀਅਰ ਮੀਤ ਪ੍ਧਾਨ ਮਨਮੋਹਨ ਸਿੰਘ ਢਿਲੋਂ ਨੇ ਪੋ੍ ਬੋਪਾਰਾਏ ਦੀ ਪੁਸਤਕ "ਜ਼ਿੰਦਗੀ ਦਾ ਸਫ਼ਰ" ਦੇ ਹਵਾਲੇ ਨਾਲ ਕਿਹਾ ਕਿ ਬੋਪਾਰਾਏ ਹੋਰਾਂ ਕੋਲ ਸੰਘਰਸ਼ ਮਈ ਜੀਵਨ ਜਾਚ ਦੀ ਇਕ ਲੰਮੀ ਗਾਥਾ ਹੈ । ਇਸ ਮੌਕੇ ਸੁਮੀਤ ਸਿੰਘ ਅਤੇ ਡਾ ਕਸ਼ਮੀਰ ਸਿੰਘ ਨੇ ਧੰਨਵਾਦ ਕੀਤਾ ਅਤੇ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਭਰੀ ।
Comments
Post a Comment