ਸ਼ੇਲਿੰਦਰਜੀਤ ਸਿੰਘ "ਰਾਜਨ" ਦੀ ਪੁਸਤਕ "ਮੋਹ ਦੀਆਂ ਤੰਦਾਂ" ਦਾ ਲੋਕ ਅਰਪਿਤ ਸਮਾਗਮ 18 ਮਈ ਨੂੰ

 

Jio Sim Life Time Free Book Click Here Or Your Order Offer Expiry Soon



ਬਾਬਾ ਬਕਾਲਾ ਸਾਹਿਬ 15 ਮਈ ( ਦਰਦੀ ) ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ, 13ਵਾਂ ਸਾਂਝਾ ਕਾਵਿ ਸੰਗ੍ਰਹਿ "ਮੋਹ ਦੀਆਂ ਤੰਦਾਂ" ਦਾ ਲੋਕ ਅਰਪਿਤ ਸਮਾਗਮ ਮਿਤੀ 18 ਮਈ, ਦਿਨ ਐਤਵਾਰ ਨੂੰ ਠੀਕ ਸਵੇਰੇ 9.30 ਵਜੇ ਮੀਟਿੰਗ ਹਾਲ, ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ । ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸੀ: ਮੀਤ ਪ੍ਰਧਾਨ ਡਾ: ਪਰਮਜੀਤ ਸਿੰਘ ਬਾਠ, ਸੀ: ਮੀਤ ਪ੍ਰਧਾਨ ਮੱਖਣ ਭੈਣੀਵਾਲਾ, ਅਤੇ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਅਠੌਲਾ ਨੇ ਦੱਸਿਆ ਹੈ ਕਿ ਇਸ ਸਮਾਗਮ ਵਿੱਚ ਡਾ: ਲਖਵਿੰਦਰ ਜੌਹਲ ਸਾ: ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਬਤੌਰ ਮੁੱਖ ਮਹਿਮਾਨ, ਸ੍ਰੀ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਬਤੌਰ ਵਿਸ਼ੇਸ਼ ਮਹਿਮਾਨ ਪੁੱਜਣਗੇ, ਸਮਾਗਮ ਦੀ ਪ੍ਰਧਾਨਗੀ ਸ੍ਰੀ ਮੱਖਣ ਕੁਹਾੜ ਸੀਨੀਅਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸ: ਹਰਬੰਸ ਸਿੰਘ ਘੇਈ ਸਾ: ਐਕਸਾਈਜ ਐਂਡ ਟੈਕਸੇਸ਼ਨ ਕਮਿਸ਼ਨਰ ਪੰਜਾਬ ਕਰਨਗੇ, ਜਦਕਿ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਮੀਤ ਪ੍ਰਧਾਨ ਡਾ: ਦਲਜੀਤ ਸਿੰਘ ਸ਼ਾਹੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਸੰਧੂ, ਸਕੱਤਰ ਸੁਰਿੰਦਰਪ੍ਰੀਤ ਸਿੰਘ ਘਣੀਆਂ, ਸਕੱਤਰ ਦੀਪ ਦਵਿੰਦਰ ਸਿੰਘ, ਕਾਰਜਕਾਰਨੀ ਮੈਂਬਰ ਡਾ: ਸ਼ਿੰਦਰਪਾਲ ਅਤੇ ਗੁਰਮੀਤ ਸਿੰਘ ਬਾਜਵਾ ਸ਼ੁਸ਼ੋਭਿਤ ਹੋਣਗੇ । ਇਸ ਮੌਕੇ "ਮੋਹ ਦੀਆਂ ਤੰਦਾਂ" ਵਿੱਚ ਸ਼ਾਮਿਲ ਸਾਰੇ ਹੀ ਕਵੀਜਨਾਂ ਨੂੰੰੁ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ ।  


ਸ਼ੇਲਿੰਦਰਜੀਤ ਸਿੰਘ "ਰਾਜਨ" ਅਤੇ ਪੁਸਤਕ "ਮੋਹ ਦੀਆਂ ਤੰਦਾਂ" ਦਾ ਸਰਵਰਕ

Comments