ਸ਼ੇਲਿੰਦਰਜੀਤ ਸਿੰਘ ਰਾਜਨ ਦਾ 13ਵਾਂ ਕਾਵਿ ਸੰਗ੍ਰਹਿ "ਮੋਹ ਦੀਆਂ ਤੰਦਾਂ" ਦਾ ਲੋਕ ਅਰਪਿਤ *ਕੇਂਦਰੀ ਲੇਖਕ ਸਭਾ ਦੀ ਸਮੁੱਚੀ ਟੀਮ ਸਮੇਤ ਪੰਜਾਬ ਭਰ ਵਿਚੋਂ ਕਵੀਆਂ ਨੇ ਕੀਤੀ ਸ਼ਾਮੂਲੀਅਤ

 

ਬਾਬਾ ਬਕਾਲਾ ਸਾਹਿਬ 18 ਮਈ ( ਦਰਦੀ ) ਅੱਜ ਇੱਥੇ ਪਿਛਲੇ 40 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁਟੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਭਾ ਦੇ ਮੱੁਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ, 13ਵਾਂ ਸਾਂਝਾ ਕਾਵਿ ਸੰਗ੍ਰਹਿ "ਮੋਹ ਦੀਆਂ ਤੰਦਾਂ" ਦਾ ਲੋਕ ਅਰਪਿਤ ਸਮਾਗਮ ਕਰਵਾਇਆ ਗਿਆ । ਇਸ ਮੌਕੇ ਇਸ ਮੌਕੇ ਡਾ: ਲਖਵਿੰਦਰ ਜੌਹਲ ਸਾ: ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਬਤੌਰ ਅਤੇ ਸ੍ਰੀ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਬਤੌਰ ਮੁੱਖ ਮਹਿਮਾਨ ਵਜੋਂ ਪੁਜੇ, ਜਦਕਿ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਅਤੇ ਮੀਤ ਮੈਨੇਜਰ ਭਾਈ ਸ਼ੇਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪੁਜੇ, ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸ: ਹਰਬੰਸ ਸਿੰਘ ਘੇਈ ਸਾ: ਐਕਸਾਈਜ ਐਂਡ ਟੈਕਸੇਸ਼ਨ ਕਮਿਸ਼ਨਰ ਪੰਜਾਬ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਮੱਖਣ ਕੁਹਾੜ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਮੀਤ ਪ੍ਰਧਾਨ ਸ: ਬਲਵਿੰਦਰ ਸਿੰਘ ਸੰਧੂ, ਸਕੱਤਰ ਸੁਰਿੰਦਰਪ੍ਰੀਤ ਸਿੰਘ ਘਣੀਆਂ, ਸਕੱਤਰ ਦੀਪ ਦਵਿੰਦਰ ਸਿੰਘ, ਕਾਰਜਕਾਰਨੀ ਮੈਂਬਰ ਡਾ: ਸ਼ਿੰਦਰਪਾਲ ਸਿੰਘ, ਗੁਰਮੀਤ ਸਿੰਘ ਬਾਜਵਾ, ਡਾ: ਪਰਮਜੀਤ ਸਿੰਘ ਬਾਠ, ਮਾ: ਮਨਜੀਤ ਸਿੰਘ ਵੱਸੀ, ਗੁਰਪ੍ਰੀਤ ਸਿੰਘ ਰੰਗੀਨਪੁਰ (ਸਾਰੇ ਕਾਰਜਕਾਰੀ ਮੈਂਬਰ), ਡਾ: ਹਰਪ੍ਰੀਤ ਸਿੰਘ ਹੁੰਦਲ, ਮੈਨੇਜਰ ਸੁਖਦੇਵ ਸਿੰਘ ਭੁੱਲਰ , ਐਸ. ਪ੍ਰਸ਼ੋਤਮ, ਪ੍ਰਿੰ: ਰਘਬੀਰ ਸਿੰਘ ਸੋਹਲ ਅਤੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਸ਼ਾਮਿਲ ਹੋਏ । ਇਸ ਮੌਕੇ ਸਭਾ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ, "ਮੋਹ ਦੀਆਂ ਤੰਦਾਂ" ਨੂੰ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ ਅਤੇ ਪੁਸਤਕ ਵਿੱਚ ਸ਼ਾਮਿਲ ਸਾਰੇ ਹੀ ਕਵੀਜਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾ: ਵਿਕਰਮਜੀਤ ਸਿੰਘ ਅਤੇ ਹਰਮੀਤ ਆਰਟਿਸਟ ਦੁਆਰਾ ਸੰਪਾਦਿਤ "ਅੱਖਰ" ਮੈਗਜ਼ੀਨ ਵੀ ਰਲੀਜ਼ ਕੀਤਾ ਗਿਆ । ਮੰਚ ਸੰਚਾਲਨ ਦੇ ਫਰਜ਼ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ । ਇਸ ਮੌਕੇ ਇਸ ਮੌਕੇ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ (ਮਹਿਲਾ ਵਿੰਗ) ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਸੁਰਿੰਦਰ ਖਿਲਚੀਆਂ, ਰਾਜਵਿੰਦਰ ਕੌਰ ਰਾਜ, ਜਤਿੰਦਰਪਾਲ ਕੌਰ ਭਿੰਡਰ, ਸਾਹਿਬਾਂ ਜੀਟਨ ਕੌਰ, ਸਤਿੰਦਰਜੀਤ ਕੌਰ ਅੰਮ੍ਰਿਤਸਰ, ਪ੍ਰਵੀਨ ਕੌਰ ਸਿੱਧੂ, ਡਾ: ਹਰਵਿੰਦਰਜੀਤ ਕੌਰ ਬਾਠ, ਅਮਨਦੀਪ ਢਿੱਲੋਂ ਕਸੇਲ, ਸੁਖਵਿੰਦਰ ਕੌਰ ਟੌਂਗ ਤੋਂ ਇਲਾਵਾ ਗਾਇਕ ਮੱਖਣ ਭੈਣੀਵਾਲਾ, ਲਖਵਿੰਦਰ ਕੋਟੀਆ, ਪ੍ਰਸ਼ੋਤਮ ਪੱਤੋ ਮੋਗਾ, ਮੀਤ ਬਠਿੰਡਾ, ਹਰਪਾਲ ਸਿੰਘ ਮਨੇਸ ਮੱਖੂ, ਅਮਰਪਾਲ ਸਿੰਘ ਖਹਿਰਾ ਗੋਇੰਦਵਾਲ, ਸੁਖਦੇਵ ਸਿੰਘ ਭੱਟੀ ਫਿਰੋਜ਼ਪੁਰ, ਜਸਵਿੰਦਰ ਸਿੰਘ ਢਿੱਲੋਂ, ਬਲਬੀਰ ਸਿੰਘ ਬੇਲੀ, ਹਰਭਜਨ ਸਿੰਘ ਭੱਗਰੱਥ, ਵਿਜੈ ਅਗਨੀਹੋਤਰੀ, ਹਰਕੰਵਲਜੀਤ ਸਿੰਘ ਸਾਹਿਲ ਕੈਨੇਡਾ, ਦਿਲਬਾਗ ਸਿੰਘ ਖਹਿਰਾ ਇਟਲੀ, ਨਵਦੀਪ ਸਿੰਘ ਬਦੇਸ਼ਾ, ਸਤਰਾਜ ਜਲਾਲਾਂਬਾਦੀ, ਜਸਪਾਲ ਸਿੰਘ ਧੂਲਕਾ, ਅਵਤਾਰ ਸਿੰਘ ਗੋਇੰਦਵਾਲੀਆ, ਸੁਖਦੇਵ ਸਿੰਘ ਗੰਡਵਾਂ, ਸਰਬਜੀਤ ਸਿੰਘ ਪੱਡਾ, ਡਾ: ਕੁਲਵੰਤ ਸਿੰਘ ਬਾਠ, ਮਾ: ਧਰਮ ਸਿੰਘ ਧਿਆਨਪੁਰੀ, ਮਾ: ਬਲਬੀਰ ਸਿੰਘ ਬੀਰ ਬੋਲੇਵਾਲੀਆ, ਜਸਮੇਲ ਸਿੰਘ ਜੋਧੇ, ਅਜੀਤ ਸਿੰਘ ਸਠਿਆਲਵੀ, ਬਲਵਿੰਦਰ ਸਿੰਘ ਅਠੌਲਾ, ਅਰਜਿੰਦਰ ਬੁਤਾਲਵੀ, ਕੰਵਲਜੀਤ ਸਿੰਘ ਢਿੱਲੋਂ, ਰਾਜਦਵਿੰਦਰ ਸਿੰਘ ਵੜੈਚ, ਮਾ:ਆਇਆ ਸਿੰਘ, ਦਿਲਰਾਜ ਸਿੰਘ ਦਰਦੀ, ਡਾ: ਸਤਨਾਮ ਸਿੰਘ ਬਾਰੀਆ, ਸੋਢੀ ਸੱਤੋਵਾਲੀਆ, ਲਾਲੀ ਕਰਤਾਰਪੁਰੀ, ਲਖਵਿੰਦਰ ਸਿੰਘ ਉੱਪਲ, ਅਮਰਜੀਤ ਸਿੰਘ ਰਤਨਗੜ੍ਹ, ਬਲਜਿੰਦਰ ਸਿੰਘ ਗਹਿਰੀ, ਸਕੱਤਰ ਸਿੰਘ ਪੁਰੇਵਾਲ, ਗੁਰਜੀਤ ਸਿੰਘ, ਪੰਕਜ ਸਿੰਘ, ਅਭੈਜੋਤ ਸਿੰਘ ਆਦਿ ਹਾਜ਼ਰੀਨ ਕਵੀਆਂ ਵੱਲੋਂ "ਮਾਂ ਬੋਲੀ ਨੂੰ ਸਮਰਪਿਤ ਕਵਿਤਾ ਪਾਠ ਕੀਤਾ ਗਿਆ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ, 13ਵਾਂ ਸਾਂਝਾ ਕਾਵਿ ਸੰਗ੍ਰਹਿ "ਮੋਹ ਦੀਆਂ ਤੰਦਾਂ" ਲੋਕ ਅਰਪਿਤ ਕਰਦੇ ਹੋਏ ਡਾ: ਲਖਵਿੰਦਰ ਜੌਹਲ, ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਮੱਖਣ ਕੁਹਾੜ, ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ, ਬਲਵਿੰਦਰ ਸਿੰਘ ਸੰਧੂ, ਸੁਰਿੰਦਰਪ੍ਰੀਤ ਸਿੰਘ ਘਣੀਆਂ, ਦੀਪ ਦਵਿੰਦਰ ਸਿੰਘ, ਡਾ: ਸ਼ਿੰਦਰਪਾਲ ਸਿੰਘ, ਗੁਰਮੀਤ ਸਿੰਘ ਬਾਜਵਾ, ਮਨਜੀਤ ਸਿੰਘ ਵੱਸੀ ਅਤੇ ਹੋਰ ਸਖਸ਼ੀਅਤਾਂ ।

Comments