ਅੰਮ੍ਰਿਤਸਰ, 20 ਅਪ੍ਰੈਲ:- ( ਦਰਦੀ ) ਜਨਵਾਦੀ ਲੇਖਕ ਸੰਘ ਵਲੋਂ ਅਰੰਭੀ "ਕਿਛ ਸੁਣੀਐ ਕਿਛੁ ਕਹੀਐ" ਸਮਾਗਮਾਂ ਦੀ ਲੜੀ ਤਹਿਤ ਅਜ ਏਥੇ ਪੰਜਾਬੀ ਸਾਹਿਤਕਾਰ ਜੋੜੀ ਪ੍ਰੋ. ਮੋਹਨ ਸਿੰਘ ਅਤੇ ਬਹੁ- ਵਿਧਾਈ ਲੇਖਕਾ ਜਸਬੀਰ ਕੌਰ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ। ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਸਵਾਗਤੀ ਸਬਦ ਕਹਿੰਦਿਆਂ ਦਸਿਆ ਕਿ ਅਜਿਹੇ ਸਮਾਗਮਾਂ ਤੋਂ ਉਹਨਾਂ ਦਾ ਮਨੋਰਥ ਕੇਵਲ ਰਚਨਾਵਾਂ ਦਾ ਅਦਾਨ ਪ੍ਰਦਾਨ ਹੀ ਨਹੀਂ ਬਲਕਿ ਬਜ਼ੁਰਗ ਸਾਹਿਤਕਾਰਾਂ ਦੇ ਘਰੀਂ ਜਾ ਕੇ ਉਹਨਾਂ ਨਾਲ ਸੰਵਾਦ ਰਚਾਉਣਾ ਅਤੇ ਬੀਤੇ ਵੇਲਿਆਂ ਦੀਆਂ ਸਾਹਿਤਕ ਯਾਦਾਂ ਤਾਜ਼ਾ ਕਰਨ ਤੋਂ ਵੀ ਹੈ। ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅਧਿਆਪਨ ਦੇ ਕਿਤੇ ਤੋਂ ਸੇਵਾ ਮੁਕਤ ਹੋਏ ਪ੍ਰੋ ਮੋਹਨ ਸਿੰਘ ਹੁਰਾਂ ਦਸਿਆ ਕਿ ਬੇਸ਼ੱਕ ਉਹ ਸਾਇੰਸ ਵਰਗੇ ਖੁਸ਼ਕ ਵਿਸ਼ੇ ਦੇ ਵਿਦਿਆਰਥੀ ਰਹੇ ਫਿਰ ਵੀ ਅਧਿਆਪਕਾਂ ਅਤੇ ਮਾਪਿਆਂ ਦੀ ਹੱਲਾ ਸ਼ੇਰੀ ਨਾਲ ਉਹਨਾਂ ਦੀ ਪੁਸਤਕਾਂ ਨਾਲ ਅਦਬੀ ਸਾਂਝ ਦਾ ਮੁੱਢ ਬੱਝਾ ਸੀ।
ਪੰਜਾਬ ਸਾਹਿਤਕ ਮੰਚ ਜਲੰਧਰ ਵੱਲੋਂ ਲੇਖਿਕਾ ਸੁਰਜੀਤ ਟੋਰਾਂਟੋ ਦੀ ਪੁਸਤਕ ਲੋਕ ਅਰਪਣ
ਉਹਨਾਂ ਦੂਜੀ ਸੰਸਾਰ ਜੰਗ ਵੇਲੇ ਬਰਮਾ ਤੋਂ ਭਾਰਤ ਵਲ ਕੀਤਾ ਸਫ਼ਰ ਅਤੇ ਸੰਤਾਲੀ ਦੇ ਉਜਾੜੇ ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਵੀ ਸਾਂਝੀਆਂ ਕੀਤੀਆਂ। ਲੇਖਕਾ ਜਸਬੀਰ ਕੌਰ ਨੇ ਵੀ ਆਪਣੀ ਅਦਬੀ ਸਾਂਝ ਅਤੇ ਪਰਿਵਾਰਕ ਰਿਸ਼ਤਿਆਂ ਦੇ ਸੁਹਾਵਣੇ ਅਨੁਭਵ ਸਾਂਝੇ ਕੀਤੇ। ਜਨਵਾਦੀ ਲੇਖਕ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਮਨਮੋਹਨ ਸਿੰਘ ਢਿੱਲੋਂ ਹੁਰਾਂ ਆਪਣੀਆਂ ਪੁਸਤਕਾਂ ਦਾ ਸੈੱਟ ਸਹਿਤਕ ਜੋੜੀ ਨੂੰ ਭੇਂਟ ਕੀਤਾ। ਲੇਖਕ ਸੰਘ ਦੇ ਸਕੱਤਰ ਸੁਮੀਤ ਸਿੰਘ ਅਤੇ ਮੀਤ ਪ੍ਰਧਾਨ ਡਾ ਕਸ਼ਮੀਰ ਸਿੰਘ ਨੇ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਭਰੀ। ਕੈਪਸ਼ਨ:- "ਕਿਛ ਸੁਣੀਐ ਕਿਛੁ ਕਹੀਐ" ਸਮਾਗਮ ਦੇ ਅੰਤਰਗਤ ਪ੍ਰੋ ਮੋਹਨ ਸਿੰਘ ਅਤੇ ਜਸਬੀਰ ਕੌਰ ਨੂੰ ਪੁਸਤਕ ਭੇਂਟ ਕਰਦੇ ਹੋਏ ਦੀਪ ਦੇਵਿੰਦਰ ਸਿੰਘ, ਸੁਮੀਤ ਸਿੰਘ, ਮਨਮੋਹਨ ਸਿੰਘ ਢਿੱਲੋਂ ਅਤੇ ਡਾ ਕਸ਼ਮੀਰ ਸਿੰਘ
Comments
Post a Comment