ਤਰਨਤਾਰਨ ਦੇ ਸਭਰਾਵਾਂ ਵਿੱਚ ਸਰਕਾਰ ਦੀ ਸਹਿ ਤੇ ਰੇਤ ਮਾਈਨਿੰਗ ਲਈ ਲਗਾਈ ਜਾ ਰਹੀ ਨਜਾਇਜ਼ ਖੱਡ

 

ਵਿਰੋਧ ਵਜੋਂ ਭਗਵੰਤ ਮਾਨ ਅਤੇ ਉਹਨਾਂ ਦੇ ਮੰਤਰੀ ਲਾਲਜੀਤ ਭੁੱਲਰ ਦਾ ਅਰਥੀ ਫੂਕ ਮੁਜਾਰਾ ਕੀਤਾ  


ਤਰਨਤਾਰਨ : 16 ਅਪ੍ਰੈਲ ( ਸੁਖਚੈਨ ਸਿੰਘ ਅੱਲੋਵਾਲ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਅੱਲੋਵਾਲ ਵਿੱਚ ਜੋਨ ਖਡੂਰ ਸਾਹਿਬ ਦੇ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਸਭਰਾਵਾਂ ਦੇ ਵਿੱਚ ਸਰਕਾਰ ਵੱਲੋਂ ਇਕ ਕਿਸਾਨ ਦੀ ਜਮੀਨ ਦੇ ਨਾਲ ਜਬਰੀ ਨਜਾਇਜ਼ ਖੱਡ ਲਗਾਈ ਜਾ ਰਹੀ ਹੈ। ਇਹ ਖੱਡ ਲਗਾ ਕੇ ਰੇਤ ਦੀ ਮਾਈਨਿੰਗ ਕੀਤੀ ਜਾਣੀ ਹੈ ਜੋ ਕਿ ਸਰਕਾਰ ਦਾ ਕਿਸਾਨਾਂ ਨਾਲ ਸਰੇਆਮ ਧੱਕਾ ਹੈ। ਉਸ ਗਰੀਬ ਕਿਸਾਨ ਦੀ ਜਮੀਨ ਬਚਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਭਗਵੰਤ ਮਾਨ ਅਤੇ ਉਨਾਂ ਦੇ ਮੰਤਰੀ ਲਾਲਜੀਤ ਭੁੱਲਰ ਦਾ ਅਰਥੀ ਫੂਕ ਮੁਜਾਰੇ ਕੀਤੇ ਗਏ ਅਤੇ ਨਾਲ ਹੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਇਹ ਨਜਾਇਜ਼ ਕੰਮ ਰੋਕਿਆ ਜਾਵੇ ਇਸ ਦੇ ਸਬੰਧ ਵਿੱਚ ਅੱਜ ਜੋਨ ਖਡੂਰ ਸਾਹਿਬ ਵੱਲੋਂ ਪਿੰਡ ਅਲੋਵਾਲ ਦੇ ਵਿੱਚ 15 ਦਿਨਾਂ ਵਾਲੀ ਮੀਟਿੰਗ ਕੀਤੀ ਗਈ ਅਤੇ ਨਾਲ ਹੀ ਭਗਵੰਤ ਮਾਨ ਦਾ ਅਰਥੀ ਫੂਕ ਮੁਜਾਹਰਾ ਕਰਕੇ ਰੋਜ ਪ੍ਰਦਰਸ਼ਨ ਕੀਤਾ ਗਿਆ ਇਹ ਮੀਟਿੰਗ ਇਕਾਈ ਪ੍ਰਧਾਨ ਅਜੀਤ ਸਿੰਘ ਮੱਲ ਮੋਹਰੀ ਇਸਤਰੀ ਵਿੰਗ ਦੀ ਇਕਾਈ ਪ੍ਰਧਾਨ ਬੀਬੀ ਵਰਿੰਦਰ ਜੀ ਕੌਰ ਪ੍ਰਧਾਨਗੀ ਹੇਠ ਕੀਤੀ ਗਈ, ਜੋਨ ਦੇ ਆਗੂ ਪਿੰਡ ਦੇ ਖਜਾਨਚੀ ਸੂਬੇਦਾਰ ਗੁਰਜਿੰਦਰ ਸਿੰਘ ਨੇ ਫੰਡ ਦਾ ਪੂਰਾ ਲੇਖਾ ਜੋਖਾ ਹਿਸਾਬ ਕਿਤਾਬ ਪਿੰਡ ਵਾਲਿਆਂ ਦੇ ਸਾਹਮਣੇ ਪੜ੍ਹ ਕੇ ਦੱਸਿਆ, ਜੋਨ ਦੀ ਆਗੂ ਬੀਬੀ ਸਰਬਜੀਤ ਕੌਰ ਨੇ ਵੀ ਆਪਣੀ ਗੱਲਬਾਤ ਲੋਕਾਂ ਦੇ ਸਾਹਮਣੇ ਰੱਖ ਰੱਖਦੇ ਹੋਏ ਕਿਹਾ ਕਿ ਸਾਨੂੰ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਪਿੰਡਾਂ ਵਿੱਚ ਏਕਾ ਮਜਬੂਤ ਕਰਨ ਦੀ ਲੋੜ ਹੈ। 


ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਵਿਸ਼ਵ ਪੰਜਾਬੀ ਭਵਨ ਵਿਖੇ ਕਰਾਇਆ ਸਨਮਾਨ ਸਮਾਰੋਹ ਤੇ ਕਵੀ ਦਰਬਾਰ


ਸਾਰਿਆਂ ਦੀ ਸਹਿਮਤੀ ਨਾਲ ਤਿੰਨ ਮਤੇ ਪਾਸ ਕੀਤੇ ਇੱਕ ਤਾਂ ਪਿੰਡ ਵਿੱਚ ਸਮਾਰਟ ਚਿੱਪ ਵਾਲੇ ਮੀਟਰ ਕਿਸੇ ਵੀ ਹਾਲਤ ਵਿੱਚ ਨਹੀਂ ਲੱਗਣ ਦਿਆਂਗੇ ਦੂਸਰਾ ਕਰਜੇ ਕਾਰਨ ਕਿਸਾਨਾਂ ਦੀਆਂ ਕੁਰਕੀਆਂ ਜਾਂ ਗਿਰਫਤਾਰੀਆਂ ਨਹੀਂ ਹੋਣ ਦਿਆਂਗੇ ਤੀਸਰਾ ਜੋ ਸੰਭੂ ਖਨੌਲੀ ਬਾਰਡਰ ਤੇ ਸਾਡੇ ਸੰਘਰਸ਼ ਨੂੰ ਤਹਿਸ ਨਹਿਸ ਕਰਨ ਵਾਲੀਆਂ ਸਰਕਾਰਾਂ ਬੀਜੇਪੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਪਿੰਡਾਂ ਵਿੱਚ ਆਉਣਗੇ ਤਾਂ ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਣਗੇ ਸਵਾਲਾਂ ਦੇ ਜਵਾਬ ਨਾ ਦੇਣ ਤੇ ਉਹਨਾਂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਉਹਨਾਂ ਦਾ ਪੂਰ ਜੋਰ ਵਿਰੋਧ ਕੀਤਾ ਜਾਵੇਗਾ, ਇਸ ਮੌਕੇ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਨੰਬਰਦਾਰ ਸਰਦਾਰ ਸੁਖਬੀਰ ਸਿੰਘ ਸੁਖੀ ਵਪਾਰੀ ਸਹਾਇਕ ਖਜਾਨਚੀ ਗਿਆਨੀ ਜਸਬੀਰ ਸਿੰਘ ਹਰਪਾਲ ਸਿੰਘ ਸਾਬਕਾ ਮੈਂਬਰ ਪੰਚਾਇਤ, ਸਲਾਹਕਾਰ ਬਾਬਾ ਸੁਵਿੰਦਰ ਸਿੰਘ ਜੀ ਸਿੰਦਾ, ਬਾਬਾ ਸਾਬ ਸਿੰਘ, ਚਾਚਾ ਬੱਬੂ ਸਿੰਘ, ਹਰਵਿੰਦਰ ਸਿੰਘ ਸੰਧੂ, ਜਰਨੈਲ ਸਿੰਘ ਨਿਹੰਗ ਜੋਗਾ ਸਿੰਘ ਸੋਨੀ ਜਗਦੀਪ ਸਿੰਘ, ਨਿਰਮਲ ਸਿੰਘ ਡਰਾਈਵਰ, ਕੁਲਵੰਤ ਸਿੰਘ ਫੌਜੀ, ਬਾਬਾ ਕਾਲਾ ਜੀ, ਹਰਦਿਆਲ ਸਿੰਘ ਬਾਵਾ ਸਿੰਘ ਹਰਜਿੰਦਰ ਸਿੰਘ, ਸਕੱਤਰ ਬੀਬੀ ਬਖਸ਼ੀਸ਼ ਕੌਰ, ਸੀਨੀਅਰ ਮੀਤ ਪ੍ਰਧਾਨ ਬੀਬੀ ਕਸ਼ਮੀਰ ਕੌਰ, ਬੀਬੀ ਸੁਖਵੰਤ, ਸੁਵਿੰਦਰ ਕੌਰ ਅਜੀਤ ਕੌਰ ਆਦੀ ਬਹੁਤ ਸਾਰੇ ਕਿਸਾਨ ਮਜ਼ਦੂਰ ਮਤਾਵਾਂ ਭੈਣਾਂ ਬੀਬੀਆਂ ਆਦਿ ਹਾਜ਼ਰ ਸਨ |


Comments