ਸ਼ਾਇਰ ਦਿਲਰਾਜ ਸਿੰਘ 'ਦਰਦੀ' ਦੇ ਗੀਤ 'ਮੇਲਾ' ਦੀ ਸ਼ੂਟਿੰਗ ਹੋਈ ਪੂਰੀ

 


ਇਸ ਗੀਤ ਨੂੰ ਜਲਦੀ ਹੀ ਸਾਂਝਾ ਸਟੂਡੀਓ ਵੱਲੋਂ ਕੀਤਾ ਜਾਵੇਗਾ ਰਿਲੀਜ਼ : ਅਮਨ ਢਿੱਲੋਂ 'ਕਸੇਲ' 


ਅੰਮ੍ਰਿਤਸਰ : 19 ਅਪ੍ਰੈਲ ( ਦਰਦੀ ) ਸਾਹਿਤ ਦੇ ਖੇਤਰ ਵਿੱਚ ਵਿਚਰ ਰਹੇ ਸ਼ਾਇਰ ਦਿਲਰਾਜ ਸਿੰਘ 'ਦਰਦੀ' ਦਾ ਗੀਤ 'ਮੇਲਾ' ਜਲਦੀ ਹੀ ਦਰਸ਼ਕਾਂ ਦੀ ਝੋਲੀ ਵਿੱਚ ਪਵੇਗਾ | ਜਾਣਕਾਰੀ ਅਨੁਸਾਰ ਇਸ ਗੀਤ ਨੂੰ ਸ਼ਾਇਰ ਦਿਲਰਾਜ ਸਿੰਘ 'ਦਰਦੀ' ਨੇ ਖੁੱਦ ਆਪਣੀ ਅਵਾਜ ਦੇ ਕਰ ਸਿੰਗਾਰਿਆ ਹੈ ਇਸ ਗੀਤ ਨੂੰ ਦਿਲਰਾਜ ਸਿੰਘ ਦਰਦੀ ਨੇ ਅਲੱਗ ਹੀ ਵਿਸ਼ੇ ਨਾਲ ਲਿਖਿਆ ਹੈ ਅੱਜਕੱਲ੍ਹ ਦੇ ਹਾਲਤਾਂ ਤੇ ਜਿਸ ਗੀਤ ਦਾ ਮਿਊਜ਼ਿਕ ਸਾਂਝਾ ਸਟੂਡੀਓ ਵੱਲੋਂ ਤਿਆਰ ਕੀਤਾ ਗਿਆ ਹੈ | ਇਸ ਗੀਤ ਦੀ ਵੀਡੀਓ ਦੀ ਕੋਰਿਓਗ੍ਰਾਫੀ ਪਰਮਜੀਤ ਸਿੰਘ ਸੰਧੂ  ਵੱਲੋਂ ਕੀਤੀ ਗਈ ਹੈ ਜਿਸ ਗੀਤ ਦੀ ਸ਼ੂਟਿੰਗ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਕਰ ਕੇ ਅਲੱਗ ਅਲੱਗ ਸਥਾਨਾਂ ਤੇ ਕੀਤੀ ਗਈ ਜਿਸ ਗੀਤ ਦੇ ਡਾਇਰੈਕਟਰ ਸਾਬਕਾ ਭਾਸ਼ਾ ਅਫ਼ਸਰ ਹਰਮੇਸ਼ ਕੌਰ 'ਜੋਧੋ' ਜੀ ਹਨ ਜਿਨ੍ਹਾਂ ਨੇ ਵੀਡੀਓ ਵਿੱਚ ਮਾਸਟਰ ਨਿਰਮਲ ਟਪਿਆਲਾ ਜੀ ਬਾਖੂਬੀ ਰੋਲ ਨਿਭਾਇਆ ਨਾਲ ਹੀ ਇਸ ਵੀਡੀਓ ਦੇ ਆਰਟਿਸਟ ਮਨਦੀਪ ਸਿੰਘ ਰਤਨਗੜ੍ਹ ਗੁਰਪ੍ਰੀਤ ਸਿੰਘ ਰਤਨਗੜ੍ਹ, ਜਪਦੀਪ ਸਿੰਘ, ਸਗਨਦੀਪ ਸਿੰਘ ਅਤੇ ਹੋਰ ਵੀ ਮੌਜੂਦ ਸਨ ਜਿਸ ਗੀਤ ਅਖੀਰ ਵਿੱਚ ਰਤਨਗੜ੍ਹ ਵਿਚ ਪੂਰਾ ਕੀਤਾ ਗਿਆ ਓਥੇ ਹੀ ਸਾਂਝਾ ਸਟੂਡੀਓ ਦੇ ਐਮ ਡੀ : ਅਮਨ ਢਿੱਲੋਂ ਕਸੇਲ ਨੇ ਕਿਹਾ ਕੇ ਇਹ ਗੀਤ ਇਨਸਾਨ ਦੀ ਹਕੀਕਤ ਨੂੰ ਪੇਸ਼ ਕਰਦਾ ਹੈ ਜਿਸ ਕਰਕੇ ਇਸ ਨੂੰ ਸਾਰੇ ਦਰਸ਼ਕ ਆਪਣੇ ਦਿਲ ਦੀ ਜਗ੍ਹਾ ਤੇ ਅਥਾ ਪਿਆਰ ਦੇਣਗੇ ਨਾਲ ਹੀ ਅਮਨ ਢਿੱਲੋਂ ਕਸੇਲ ਨੇ ਸਾਰੀ ਟੀਮ ਦਾ ਧੰਨਵਾਦ ਕੀਤਾ |


Comments