ਚੰਡੀਗੜ੍ਹ 2 ਅਪ੍ਰੈਲ ( ਅੰਜੂ ਅਮਨਦੀਪ ਗਰੋਵਰ ) ਰਾਸ਼ਟਰੀ ਕਾਵਿ ਸਾਗਰ ਨੇ ਸ਼ਹੀਦ ਭਗਤ ਸਿੰਘ ਅਤੇ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਆਨਲਾਈਨ ਕਰਵਾਏ ਗਏ ਇਸ ਕਵੀ ਦਰਬਾਰ ਵਿੱਚ 30 ਤੋਂ ਵੱਧ ਕਵੀ ਕਵਿਤਰੀਆਂ ਨੇ ਭਾਗ ਲਿਆ । ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਊਸ਼ਾ ਸ਼ਰਮਾ ਸਨ, ਜੋ ਸਾਬਕਾ ਕਮਿਸ਼ਨਰ ਚੰਡੀਗੜ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ। ਸੰਸਥਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਪ੍ਰੋਗਰਾਮ ਦੇ ਆਗਾਜ਼ ਵਿਚ ਆਪਣੀ ਸੰਸਥਾ ਦੀ ਗਤੀ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਆਏ ਸਾਹਿਤਕਾਰਾਂ ਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਡਾ.ਓਮਾ ਸ਼ਰਮਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ ਤੇ ਪੂਰੇ ਸਲੀਕੇ ਨੂੰ ਕਾਇਮ ਰੱਖਦੇ ਸਭ ਨੂੰ ਬੋਲਣ ਦਾ ਮੌਕਾ ਦਿੱਤਾ । ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸਮਰਪਿਤ ਬਹੁਤ ਹੀ ਸੋਹਣੀਆਂ ਰਚਨਾਵਾਂ ਸੁਨਣ ਨੂੰ ਮਿਲੀਆਂ । ਅਜੋਕੇ ਸਮੇਂ ਵਿੱਚ ਔਰਤਾਂ ਦੀ ਦੁਰਦਸ਼ਾ ਨੂੰ ਦਰਸਾਉਂਦੀਆਂ ਹੋਈਆਂ ਰਚਨਾਵਾਂ ਵੀ ਸੁਣਨ ਨੂੰ ਮਿਲੀਆਂ। ਇਹ ਗੱਲ ਵੀ ਸਾਹਮਣੇ ਆਈ ਕਿ ਪੜ੍ਹਨ ਲਿਖਣ ਦੇ ਬਾਵਜ਼ੂਦ ਵੀ ਔਰਤਾਂ ਆਪਣੇ ਬਾਰੇ ਵੀ ਜਾਗਰੂਕ ਨਹੀਂ ਹਨ। ਜਿਥੇਂ ਕਈ ਨਾਮਵਰ ਸ਼ਾਇਰ, ਗੀਤਕਾਰ ਤੇ ਗ਼ਜ਼ਲਗੋ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਉੱਥੇ ਕਈ ਨਵੀਆਂ ਕਲਮਾਂ ਨੂੰ ਵੀ ਪ੍ਰੋਗਰਾਮ ਵਿੱਚ ਰਚਨਾਵਾਂ ਪੜ੍ਹਨ ਦਾ ਮੌਕਾ ਦਿੱਤਾ ਗਿਆ । ਰਾਸ਼ਟਰੀ ਕਾਵਿ ਸਾਗਰ ਦੀ ਖੁਸ਼ ਕਿਸਮਤੀ ਹੈ ਤੇ ਦੱਸਣਯੋ ਗ ਗੱਲ ਹੈ ਕਿ ਵਿਦੇਸ਼ਾਂ ਤੋਂ ਵੀ ਕਈ ਕਵੀਆਂ ਨੇ ਪ੍ਰੋਗਰਾਮ ਵਿਚ ਭਾਗ ਲਿਆ। ਮੁੱਖ ਮਹਿਮਾਨ ਕਮਿਸ਼ਨਰ ਊਸ਼ਾ ਸ਼ਰਮਾ ਜੀ ਨੇ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ । ਆਖੀਰ ਵਿਚ ਸੰਚਾਲਕ ਓਮਾ ਨੇ ਖ਼ੂਬਸੂਰਤ ਰਚਨਾ ਨਾਲ ਸਮਾਂ ਬੰਨ੍ਹ ਦਿੱਤਾ। ਓਮਾ ਸ਼ਰਮਾ ਅਤੇ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਵਧੀਆ ਰਚਨਾਵਾਂ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਕਵੀ ਸਨ- ਸ਼੍ਰੀਮਤੀ ਜਾਗ੍ਰਿਤੀ ਗੌੜ, ਡਾ. ਰਵਿੰਦਰ ਭਾਟੀਆ, ਸ਼੍ਰੀਮਤੀ ਆਸ਼ਾ ਸ਼ਰਮਾ, ਡਾ ਉਮਾ ਸ਼ਰਮਾ, ਸ਼੍ਰੀਮਤੀ ਊਸ਼ਾ ਸ਼ਰਮਾ, ਸ਼੍ਰੀਮਤੀ ਪੋਲੀ ਬਰਾੜ, ਸ਼੍ਰੀਮਤੀ ਕਨੀਜ਼ ਮਨਜ਼ੂਰ,ਡਾ ਇੰਦਰਪਾਲ, ਡਾ ਸੁਦੇਸ਼ ਚੁਘ, ਡਾ ਅਸ਼ੋਕ ਸਹਿਗਲ , ਡਾ ਰਮਾ ਸਹਿਗਲ, ਸ. ਸੁਖਦੇਵ ਸਿੰਘ ਗੰਧਵਾ, ਸ਼੍ਰੀਮਤੀ ਇੰਦੂ ਪੌਲ, ਸ਼੍ਰੀਮਤੀ ਰਾਸ਼ੀ ਸ਼੍ਰੀਵਾਸਤਵ, ਸ਼੍ਰੀਮਤੀ ਸੰਗੀਤਾ ਕੁੰਦਰਾ, ਸ਼੍ਰੀਮਤੀ ਅਮਰਜੀਤ ਕੌਰ ਸਿੱਧੂ, ਸ਼੍ਰੀ ਸ੍ਰੀਕਾਂਤ ਤੇਲੰਗ, ਸ਼੍ਰੀਮਤੀ ਪਰਕਾਸ਼ ਕੌਰ ਪਾਸ਼ਾ, ਸ਼੍ਰੀ ਵਿਜੈ ਕੁਮਾਰ ਸ਼ਰਮਾ, ਸ਼੍ਰੀਮਤੀ ਪਰਵੀਨ ਕੌਰ ਸਿੱਧੂ, ਸ਼੍ਰੀਮਤੀ ਪਰਵਿੰਦਰ ਕੌਰ, ਸ਼੍ਰੀਮਤੀ ਨਿਸ਼ਾ, ਸ਼੍ਰੀਮਤੀ ਸਿਮਰਪਾਲ ਕੌਰ, ਸ.ਲਾਡੀ ਝੋਕ ਵਾਲਾ, ਸ਼੍ਰੀਮਤੀ ਪਰਮਜੀਤ ਕੌਰ, ਡਾ. ਤਰਲੋਚਨ, ਸ਼੍ਰੀਮਤੀ ਸਤਨਾਮ ਤੁਗਵਾਲਾ, ਸ਼੍ਰੀਮਤੀ ਜਗਦੀਸ਼ ਕੌਰ, ਸ਼੍ਰੀਮਤੀ ਕਮਲੇਸ਼, ਸ਼੍ਰੀਮਤੀ ਸੁਖਵਿੰਦਰ ਅਤੇ ਅਰੁਣ ਸ਼ਰਮਾ।ਆਖਿਰ ਵਿਚ ਆਸ਼ਾ ਸ਼ਰਮਾ ਨੇ ਸਭ ਨੂੰ ਕਾਮਯਾਬ ਗੋਸ਼ਠੀ ਤੇ ਮੁਬਾਰਕਬਾਦ ਦਿੱਤੀ ਤੇ ਸਭ ਦਾ ਧੰਨਵਾਦ ਕੀਤਾ ।
Comments
Post a Comment