ਅੰਮ੍ਰਿਤਸਰ ਮਾਰਚ ( ਦਰਦੀ ) ਭਾਈ ਗੁਰਦੀਪ ਸਿੰਘ ਜੀ ਪੰਥ ਦੀ ਸਿਰਮੌਰ ਸੰਸਥਾ ਸ੍ਰੋਮਣੀ ਗ੍ਰੁ: ਪ੍ਰਬੰਧਕ ਕਮੇਟੀ ਵਿੱਚ 16 ਸਾਲ ਤੇ ਤਕਰੀਬਨ 3 ਮਹੀਨੇ ਸੇਵਾ ਕੀਤੀ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਹਰਜੀਤ ਸਿੰਘ ਰਿਆੜ ਨੇ ਮੀਡਿਆ ਨੂੰ ਦੱਸਿਆ ਕੇ ਉਨ੍ਹਾਂ ਦੇ ਪਿਤਾ ਜੀ ਨੇ 02 ਮਾਰਚ 2007 ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਬਤੌਰ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ. ਜਿਥੇ ਕੇ ਗੁਰੂ ਚਰਨਾਂ ਵਿੱਚ ਚੰਗੀਆ ਸੇਵਾ ਨਿਭਾਉਣ ਤੇ ਮਿਤੀ 17-07-2007 ਨੂੰ ਗੁ: ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਹੈੱਡ ਗ੍ਰੰਥੀ ਨਿਯੁਕਤ ਕੀਤਾ ਗਿਆ। ਕੁੱਝ ਸਮੇਂ ਬਾਅਦ ਉਨ੍ਹਾਂ ਦੀ ਸੇਵਾ ਨੂੰ ਵੇਖਦਿਆਂ ਹੋਇਆਂ ਮਿਤੀ 07-02-2022 ਨੂੰ ਦਰਬਾਰ ਸਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਬੰਧਤ ਗ੍ਰੁ: ਸਾਹਿਬਾਨ ਜੀ ਵਿਖੇ ਸੇਵਾ ਦਾ ਮੌਕਾ ਮਿਲਿਆ ਜਿੱਥੇ ਕੇ ਪੂਰੀ ਇਮਾਨਦਾਰੀ ਲਗਨ ਅਤੇ ਦ੍ਰਿੜਤਾ ਨਾਲ ਸੇਵਾਵਾਂ ਨਿਭਾਈਆਂ। ਗੁਰੂ ਸਾਹਿਬ ਅਤੇ ਸੰਗਤਾ ਦੀਆ ਅਥਾਹ ਖੁਸੀਆਂ ਪ੍ਰਾਪਤ ਕੀਤੀਆ। ਜਿਸ ਦੇ ਨਾਲ - ਨਾਲ ਸ੍ਰੋਮਣੀ ਅਕਾਲੀ ਦਲ ਵਿਚ ਮੈਂਬਰ ਵਰਕਿੰਗ ਕਮੇਟੀ, ਜਨਰਲ ਸਕੱਤਰ, ਚੇਅਰਮੈਨ ਪਸਵਕ ਕਮੇਟੀ, ਮਾਰਕੀਟ ਕਮੇਟੀ ਦੇ ਡਾਇਰੈਕਟਰ ਅਤੇ ਵੱਖ - ਵੱਖ ਸੇਵਾਵਾਂ ਨਿਭਾਈਆਂ | ਉੱਥੇ ਭਾਈ ਗੁਰਦੀਪ ਸਿੰਘ ਗ੍ਰੰਥੀ ਸਿੰਘ ਨੇ ਵੀ ਦੱਸਿਆ ਕੇ ਬੀਤੇ ਦਿਨੀ ਮਿਤੀ 28-2-2025 ਨੂੰ ਗ੍ਰੰਥੀ ਸਿੰਘ ਦੇ ਸਤਿਕਾਰ ਯੋਗ ਅਹੁਦੇ ਤੋ ਸੇਵਾ ਮੁਕਤ ਹੋਣ ਤੇ ਗੁਰਦਆਰਾ ਕੌਲਸਰ ਸਾਬ ਵਿਖੇ ਅਰਦਾਸ ਬੇਨਤੀਆਂ ਨਾਲ ਹੋਰ ਗ੍ਰੰਥੀ ਸਿੰਘ ਅਤੇ ਸਮੁੱਚੇ ਸਟਾਫ ਨੇ ਤੁਫ ਮਾਤਰ ਸਤਿਕਾਰ ਭੇਟ ਕਰਨ ਤੇ ਬਹੁਤ ਮਾਣ ਮਹਿਸੂਸ ਹੋਇਆ । ਇਸ ਮੌਕੇ ਮੈਨੇਜਰ ਦਰਬਾਰ ਸਹਿਬ, ਸ੍ਰ. ਬਿਕਰਮਜੀਤ ਸਿੰਘ, ਮੈਨੇਜਰ ਸ੍ਰ.ਨਰਿੰਦਰ ਸਿੰਘ, ਮੈਨੇਜਰ ਸ੍ਰ.ਅਜੈ ਸਿੰਘ, ਮੈਨੇਜਰ ਸ੍ਰ. ਯੁਵਰਾਜ ਸਿੰਘ, ਮੈਨੇਜਰ ਸ੍ਰ. ਗੁਰਪ੍ਰੀਤ ਸਿੰਘ, ਮੈਨੇਜਰ ਸ੍ਰ. ਗੁਰਵਿੰਦਰ ਸਿੰਘ ਭਾਟੀਆ ਅਤੇ ਗ੍ਰੁ: ਬਾਬਾ ਬੁੱਢਾ ਸਾਹਿਬ ਜੀ ਰਾਮਦਾਸ ਦੇ ਮੈਨੇਜਰ ਸ੍ਰ. ਪ੍ਰਗਟ ਸਿੰਘ ਸਾਬਕਾ ਇੰਚਾਰਜ ਸ੍ਰ. ਰਣਜੋਧ ਸਿੰਘ, ਇੰਚਾਰਜ ਭਾਈ ਰਣਜੀਤ ਸਿੰਘ, ਇੰਚਾਰਜ ਭਾਈ ਗੁਰਪ੍ਰੀਤ ਸਿੰਘ, ਸ੍ਰ. ਸੁਖਜਿੰਦਰ ਸਿੰਘ ਅਕਾਉਂਟੈਂਟ ਸ੍ਰ.ਧਰਤੀ ਸਿੰਘ, ਗਗਨਦੀਪ ਸਿੰਘ ਅਤੇ ਗ੍ਰੁ: ਬਾਬਾ ਬੁੱਢਾ ਸਾਹਿਬ ਜੀ ਦੇ ਸ੍ਰ.ਹਰਪਾਲ ਸਿੰਘ, ਅਕਾਉਂਟੈਂਟ ਸ: ਸਵਿੰਦਰ ਸਿੰਘ, ਆਰ .ਕੇ ਸਮਸ਼ੇਰ ਸਿੰਘ ਬਾਹਰਲੇ ਗੁਰੂ ਸਾਹਿਬਾਨ ਦੇ ਗ੍ਰੰਥੀ ਸਿੰਘ ਸੇਵਾਦਾਰ ਸਮੁੱਚਾ ਸਟਾਫ ਹਾਜਰ ਹੋਇਆ |
Comments
Post a Comment