ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਨਾਲ ਸਬੰਧਤ ਵੱਖ ਵੱਖ ਕਾਨਫਰੰਸਾਂ 'ਚ ਹਿੱਸਾ ਲੈਣ ਲਈ ਡਾ. ਦਵਿੰਦਰ ਸਿੰਘ ਲੱਧੜ ਭਾਰਤ ਦੌਰੇ 'ਤੇ

 


ਜੰਡਿਆਲਾ ਗੁਰੂ, 13 ਫ਼ਰਵਰੀ (ਸ਼ੁਕਰਗੁਜ਼ਾਰ ਸਿੰਘ)- ਅੰਤਰਾਸ਼ਟਰੀ ਮਾਤ ਭਾਸ਼ਾ ਦਿਵਸ ਜੋ ਕਿ ਹਰ ਸਾਲ 21 ਫਰਵਰੀ ਨੂੰ ਮਨਾਇਆ ਜਾਂਦਾ ਹੈ, ਨੂੰ ਸਮਰਪਿਤ  ਸੰਸਾਰ ਭਰ 'ਚ ਹੋ ਰਹੀਆਂ ਪੰਜਾਬੀ ਭਾਸ਼ਾ ਸੰਬੰਧੀ ਵੱਖ-ਵੱਖ ਕਾਨਫਰੰਸਾਂ 'ਚ ਹਿੱਸਾ ਲੈਣ ਲਈ ਗੁਰੂ ਕਾਸ਼ੀ ਯੂਨੀਵਰਸੀਟੀ ਤਲਵੰਡੀ ਸਾਬੋ ਦੇ ਚਾਂਸਲਰ ਦੇ ਸਲਾਹਕਾਰ ਕੈਨੇਡਾ ਵਸਨੀਕ ਪ੍ਰੋਫੈਸਰ ਦਵਿੰਦਰ ਸਿੰਘ ਲੱਧੜ (ਡਾ.) ਅੱਜ-ਕੱਲ ਪੰਜਾਬ ਦੌਰੇ 'ਤੇ ਹਨ।

             ਬੀਤੇ ਦਿਨੀਂ ਉਹ ਪੰਜਾਬੀ ਸਾਹਿਤ ਸਭਾ (ਰਜਿ.) ਜੰਡਿਆਲਾ ਗੁਰੂ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਨੂੰ ਮਿਲੇ ਜਿਥੇ ਓਹਨਾਂ ਦੱਸਿਆ ਕਿ ਨਾਭਾ ਪੁਸਤਕ ਮੇਲੇ ਵਿੱਚ ਹਿੱਸਾ ਲੈਣ ਉਪਰੰਤ ਉਹ ਗੀਤਕਾਰਾਂ ਦੇ ਮੇਲੇ ਲੁਧਿਆਣਾ ਵਿੱਚ ਸ਼ਮੂਲੀਅਤ ਕਰਨਗੇ। ਡਾ. ਲੱਧੜ ਨੇ ਇਹ ਵੀ ਦੱਸਿਆ ਕਿ ਉਹ ਅੰਤਰਾਸ਼ਟਰੀ ਮਾਤ ਭਾਸ਼ਾ ਦਿਨ ਨੂੰ ਸਮਰਪਿਤ ਲਹਿੰਦੇ ਪੰਜਾਬ (ਪਾਕਿਸਤਾਨ) ਵਿੱਚ ਹੋ ਰਹੀ ਵਿਸ਼ਵ ਪੱਧਰੀ ਪੰਜਾਬੀ ਭਾਸ਼ਾ ਕਾਨਫਰੰਸ 'ਚ ਬਤੌਰ ਮੁੱਖ ਮਹਿਮਾਨ  ਵੀ ਸ਼ਿਰਕਤ ਕਰਨਗੇ ਅਤੇ ਪਾਕਿਸਤਾਨ ਤੋਂ ਵਾਪਸੀ ਉਪਰੰਤ ਉਹ ਭਾਰਤ ਵਿੱਚ ਕੇਰਲਾ ਅਤੇ ਗੋਆ ਵਿਖੇ ਵੱਖ ਵੱਖ ਭਾਸ਼ਾ ਵਿਗਿਆਨੀਆਂ ਨੂੰ ਮਿਲਣਗੇ ਅਤੇ ਮਾਰਚ ਮਹੀਨੇ 'ਚ ਵਾਪਿਸ ਕੈਨੇਡਾ ਪਰਤਣਗੇ। ਡਾ. ਲੱਧੜ ਨੇ ਆਪਣਾ ਭਾਰਤੀ ਫੋਨ ਨੰਬਰ +91 98885 08885 ਵੀ ਜਾਰੀ ਕੀਤਾ। ਇਹ ਵੀ ਦੱਸਣਯੋਗ ਹੈ ਕਿ ਡਾ. ਲੱਧੜ ਨੇ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ "ਵਿਦੇਸ਼ ਜਾਣ ਤੋਂ ਪਹਿਲਾਂ ਦੀਆਂ ਸਾਵਧਾਨੀਆਂ" ਵਿਸ਼ੇ 'ਤੇ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਨਾਲ ਵਿਚਾਰਕ ਸਾਂਝ ਵੀ ਪਾਈ।

Comments