ਚੰਡੀਗੜ੍ਹ 25 ਫਰਵਰੀ (ਅੰਜੂ ਅਮਨਦੀਪ ਗਰੋਵਰ) - ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ 23 ਫ਼ਰਵਰੀ 2025 ਦਿਨ ਐਤਵਾਰ ਨੂੰ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਡਾ. ਚਰਨਜੀਤ ਕੌਰ ਜੀ (ਸਾਬਕਾ ਰਾਜ ਸੰਪਰਕ ਅਧਿਕਾਰੀ) ਨੇ ਕੀਤੀ। ਸ਼੍ਰੀਮਤੀ ਰਮਿੰਦਰ ਵਾਲੀਆ ਜੀ (ਪ੍ਰਸਿੱਧ ਸ਼ਾਇਰਾ) ਕੈਨੇਡਾ ਨੇ ਮੁੱਖ ਮਹਿਮਾਨ ਅਤੇ ਸ਼੍ਰੀਮਤੀ ਸੰਦੀਪ ਕੌਰ ਜਸਵਾਲ ਜੀ(ਪ੍ਰਸਿੱਧ ਕਵਿੱਤਰੀ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਡੇ ਕੇਂਦਰ ਦੇ ਬਹੁਤ ਹੀ ਸੁਹਿਰਦ ਮੈਂਬਰ ਸ਼੍ਰੀਮਤੀ ਸਿਮਰਜੀਤ ਕੌਰ ਗਰੇਵਾਲ ਜੀ ਦੇ ਮਾਤਾ ਜੀ ਅਤੇ ਸ਼ੀਮਤੀ ਅਮਰਜੀਤ ਕੌਰ ਮੋਰਿੰਡਾ ਜੀ ਦਾ ਨੌਜਵਾਨ ਪੁੱਤਰ ਅਕਾਲ ਚਲਾਣਾ ਕਰ ਗਏ ਸੀ ,ਸੋ ਸਭ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖ ਕੇ ਉਹਨਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਫਿਰ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਪਰਮ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਭਿਤ ਸ਼ਖਸ਼ੀਅਤਾਂ ਬਾਰੇ ਬਹੁਤ ਹੀ ਵਿਸਥਾਰ ਨਾਲ ਜਾਣੂੰ ਕਰਵਾਇਆ।ਪ੍ਰੋਗਰਾਮ ਦਾ ਆਗਾਜ਼ ਰਤਨ ਬਾਬਕ ਵਾਲਾ ਜੀ ਦੇ ਇੱਕ ਗੀਤ ਤੋਂ ਹੋਇਆ। ਡਾ. ਰਜਿੰਦਰ ਰੇਨੂੰ, ਹਰਜੀਤ ਸਿੰਘ ਅਤੇ ਮਨਜੀਤ ਕੌਰ ਮੁਹਾਲੀ ਜੀ ਨੇ ਬਸੰਤ ਰੁੱਤ ਨਾਲ ਸਬੰਧਤ ਰਚਨਾਂਵਾਂ ਸਰੋਤਿਆਂ ਦੀ ਨਜ਼ਰ ਕੀਤੀਆਂ।ਸੁਰਿੰਦਰ ਭੋਗਲ (ਚਿੰਗਾਰੀ) ਅਤੇ ਪ੍ਰਤਾਪ ਪਾਰਸ ਜੀ ਨੇ ਧੀਆਂ ਬਾਰੇ ਬਹੁਤ ਹੀ ਭਾਵਪੂਰਕ ਗੀਤ ਸੁਣਾਏ।ਭਰਪੂਰ ਸਿੰਘ,ਸੁਰਿੰਦਰ ਗਿੱਲ ਅਤੇ ਮਲਕੀਤ ਬਸਰਾ ਜੀ ਨੇ ਅਜੋਕੇ ਮਾਹੌਲ ਦੀ ਅਸਲੀਅਤ ਬਿਆਨ ਕਰਦੀਆਂ ਬਹੁਤ ਹੀ ਲਾਜਵਾਬ ਰਚਨਾਂਵਾਂ ਨਾਲ ਆਪਣੀ ਹਾਜ਼ਰੀ ਲਵਾਈ।ਗੁਰਦਾਸ ਦਾਸ ਜੀ ਨੇ ਤੂੰਬੀ ਨਾਲ ਆਪਣੇ ਗੀਤ ਦੀ ਪੇਸ਼ਕਾਰੀ ਕੀਤੀ ਜੋ ਸਲਾਹੁਣ ਯੋਗ ਸੀ।ਬਲਵਿੰਦਰ ਢਿੱਲੋਂ ਅਤੇ ਲਾਭ ਸਿੰਘ ਲਹਿਲੀ ਜੀ ਨੇ ਆਪਣੀ ਬੁਲੰਦ ਆਵਾਜ਼ ਵਿੱਚ ਗੀਤ ਸੁਣਾ ਕੇ ਵਾਹ ਵਾਹ ਖੱਟੀ।ਮਲਕੀਤ ਨਾਗਰਾ ਨੇ ਭਗਤ ਰਵੀਦਾਸ ਜੀ ਨਾਲ ਸਬੰਧਤ ਸੰਤ ਰਾਮ ਉਦਾਸੀ ਜੀ ਦੀ ਰਚਨਾ ਪੇਸ਼ ਕੀਤੀ।ਚਰਨਜੀਤ ਕਲੇਰ,ਰਾਜ ਕੁਮਾਰ ਸਾਹੋਵਾਲੀਆ.ਬਲਦੇਵ ਸਿੰਘ ਬਿੰਦਰਾ,ਜਸਵੀਰ ਸਿੰਘ,ਸੁਨੀਲਮ ਮੰਡ,ਧਿਆਨ ਸਿੰਘ ਕਾਹਲੋਂ,ਸਰਬਜੀਤ ਸਿੰਘ ਜੀ ਨੇ ਆਪਣੀਆਂ ਖੂਬਸੂਰਤ ਗੀਤਾਂ ਨਾਲ ਸਰੋਤਿਆਂ ਨੂੰ ਕੀਲ ਲਿਆ। ਹਰਭਜਨ ਕੌਰ ਢਿੱਲੋਂ ਅਤੇ ਮਸ਼ਹੂਰ ਗੀਤਕਾਰ ਤੇ ਗਾਇਕ ਅਮਰ ਵਿਰਦੀ ਜੀ ਨੂੰ ਆਪਣੇ ਗੀਤਾਂ ਅਤੇ ਬੋਲੀਆਂ ਨਾਲ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਦਵਿੰਦਰ ਕੌਰ ਢਿੱਲੋਂ ਨੇ ਸ਼੍ਰੀਮਤੀ ਰਮਿੰਦਰ ਵਾਲੀਆਂ ਜੀ ਦਾ ਗੀਤ’ਸਈਓ ਨੀ ਕੋਈ ਮੋੜ ਲਿਆਵੋ’ਤਰੰਨੁਮ ਵਿੱਚ ਸੁਣਾਇਆ। ਪ੍ਰਧਾਨਗੀ ਮੰਡਲ ਵੱਲੋਂ ਸ਼੍ਰੀਮਤੀ ਰਮਿੰਦਰ ਵਾਲੀਆਂ ਜੀ ਦੀ ਪੁਸਤਕ ‘ਤੇਰੀ ਚਾਹਤ’ ਲੋਕ ਅਰਪਣ ਕੀਤੀ ਗਈ।ਅਜਨਬੀ ਨੇ ਬਹੁਤ ਹੀ ਖੂਬਸੂਰਤ ਗਜ਼ਲ ਨਾਲ ਆਪਣੀ ਹਾਜ਼ਰੀ ਲਵਾਈ।ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਹਰਬੰਸ ਸੋਢੀ,ਸ਼੍ਰੀਮਤੀ ਦਵਿੰਦਰ ਬਾਠ,ਸੁਰਿੰਦਰ ਦਿਓਲ ਸੈਂਪਲਾ,ਮੁਨੀਸ਼ ਵਿਰਦੀ,ਰਾਜ ਰਾਣੀ,ਹਰਸ਼ ਦੇਵ,ਕਰਨਜੀਤ ਚੰਦਵਾਲ ਅਤੇ ਅਸ਼ੋਕ ਜੀ ਸ਼ਾਮਿਲ ਹੋਏ। ਅੱਜ ਦੇ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਪ੍ਰਸਿੱਧ ਕਵਿੱਤਰੀ ਸ਼੍ਰੀਮਤੀ ਸੰਦੀਪ ਕੌਰ ਜਸਵਾਲ ਜੀ ਨੇ ਸਰੋਤਿਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਮੈਨੂੰ ਇਹ ਸਮਾਗਮ ਗਾਉਂਦੀ ਸ਼ਾਇਰੀ ਵਰਗਾ ਲੱਗਿਆ ਤੇ ਕਿਹਾ ਮੈਂ ਕਾਮਨਾ ਕਰਦੀ ਹਾਂ ਕਿ ਸੰਵੇਦਨਾ ਇਸੇ ਤਰਾਂ ਜਿਉਂਦੀ ਜਾਗਦੀ ਰਹੇ ਤੇ ਨਾਲ ਹੀ ਆਪਣੀਆਂ ਬਹੁਤ ਹੀ ਦਮਦਾਰ ਰਚਨਾਂਵਾਂ ‘ਕਿਉਂ ਕਿ ਮੈਂ ਰੱਬ ਨਹੀਂ ਹਾਂ’ ਅਤੇ ਲ਼ਿਵਿੰਗ ਰੀਲੇਸ਼ਨਸ਼ਿਪ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ਼੍ਰੀਮਤੀ ਰਮਿੰਦਰ ਵਾਲੀਆਂ ਜੀ ਇੰਨੇ ਸੁੱਚੱਜੇ ਢੰਗ ਨਾਲ ਸਾਰੇ ਸਮਾਗਮ ਨੂੰ ਕ੍ਰਮਬੱਧ ਚਲਾਉਣ ਲਈ ਸਾਹਿਤ ਵਿਗਿਆਨ ਕੇਂਦਰ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ ਤੇ ਆਪਣੀ ਕਲਮ ਚੋਂ ਨਿਕਲੇ ਬਾਕਮਾਲ ਸ਼ਬਦ ‘ਸ਼ਾਇਦ ਕਿਤੇ ਸੱਚਾ ਪਿਆਰ ਨਹੀਂ ਰਿਹਾ ਤੇ ਸਭ ਰਿਸ਼ਤੇ ਮਤਲਬੀ ਹੋ ਗਏ ਨੇ’ ਦਰਸ਼ਕਾਂ ਨਾਲ ਸਾਂਝੇ ਕੀਤੇ। ਉਹਨਾਂ ਵੱਲੋਂ ਸੰਸਥਾ ਦੇ ਕੁਝ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ। ਪ੍ਰਧਾਨਗੀ ਕਰ ਰਹੇ ਡਾ. ਚਰਨਜੀਤ ਕੌਰ ਜੀ ਨੇ ਬਹੁਤ ਹੀ ਦਿਲਚਸਪ ਤੇ ਮਹੱਤਵਪੂਰਨ ਗੱਲਾਂ ਕੀਤੀਆਂ ਤੇ ਕਿਹਾ ਕਿ ਅੱਜ ਬਹੁਤ ਸਮੇਂ ਬਾਅਦ ਇਸ ਸਾਹਿਤਕ ਇਕੱਤਰਤਾ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਤੇ ਇਸ ਵਿੱਚ ਗੀਤਕਾਰਾਂ ਵੱਲੋਂ ਗਾਏ ਸਾਰੇ ਹੀ ਗੀਤ ਇੰਨੇ ਵਧੀਆ ਤੇ ਦਮਦਾਰ ਸਨ ਕਿ ਸਭ ਦੀ ਰਿਕਾਰਡਿੰਗ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਹਰ ਸਮਾਗਮ ਵਿੱਚ ਸਮੇਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਅੰਤ ਵਿੱਚ ਡਾ. ਅਵਤਾਰ ਸਿੰਘ ਪਤੰਗ ਜੀ ਨੇ ਆਏ ਹੋਏ ਸਾਰੇ ਸਾਹਿਤਕਾਰਾਂ,ਕਵੀਆਂ ਅਤੇ ਗੀਤਕਾਰਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਵੱਲੋਂ ਬਾਖੂਬੀ ਨਿਭਾਇਆ ਗਿਆ।
Comments
Post a Comment