ਨਹੀਂ ਰਹੇ ਪ੍ਰਮੁਖ ਗਜ਼ਲਗੋ ਕਲਿਆਣ ਅੰਮ੍ਰਿਤਸਰੀ

 


ਅੰਮ੍ਰਿਤਸਰ ,23 ਫਰਵਰੀ :- ਸਹਿਤਕ ਹਲਕਿਆਂ ਵਿਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ ਅਤੇ ਗਜ਼ਲਗੋ ਕਲਿਆਣ ਅੰਮ੍ਰਿਤਸਰੀ ਇਸ ਦੁਨੀਆਂ ਵਿੱਚ ਨਹੀਂ ਰਹੇ। ਬੀਤੀ ਰਾਤ ਉਹਨਾਂ ਆਪਣੇ ਜੱਦੀ ਘਰ ਅੰਤਿਮ ਸਵਾਸ ਲਏ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਅਜ ਨਵੀਂ ਅਬਾਦੀ ਸਮਸ਼ਾਨ ਘਾਟ ਵਿਖੇ ਕੀਤਾ ਗਿਆ। ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਅਤੇ ਸ਼ਾਇਰ ਮਲਵਿੰਦਰ ਨੇ ਦੱਸਿਆ ਕਿ ਕਲਿਆਣ ਅੰਮ੍ਰਿਤਸਰੀ ਦੀ ਪੁਸਤਕ "ਸਿਜ਼ਦਾ" ਦੇ ਇਕ ਸਿਅਰ ਕਿ "ਕੁਝ ਨਾ ਕੁਝ ਤਾਂ ਕਰਨਾ ਪੈਣਾ, 

ਤੈਨੂੰ ਵੀ ਤੇ ਮੈਨੂੰ ਵੀ।

ਜੀਣ ਲਈ ਹੈ ਮਰਨਾ ਪੈਣਾ,

ਤੈਨੂੰ ਵੀ ਤੇ ਮੈਨੂੰ ਵੀ" ਮੁਤਾਬਕ     

1945 ਨੂੰ ਜਨਮੇ ਕਲਿਆਣ ਅੰਮ੍ਰਿਤਸਰੀ ਨੇ ਗ਼ਜ਼ਲਕਾਰੀ ਰਾਹੀਂ ਸਮਾਜ ਦਾ ਦਰਦ ਬਖ਼ੂਬੀ ਬਿਆਨ ਕੀਤਾ। ਸਮਾਜ ਦੀ ਵਿਗੜ ਰਹੀ ਸੋਚ ਅਤੇ ਸਥਿਤੀ ਲਈ ਉਹ ਚਿੰਤਾਤੁਰ ਸ਼ਾਇਰ ਸੀ। ਕਲਿਆਣ ਅੰਮ੍ਰਿਤਸਰੀ ਨੇ ਆਲ ਇੰਡੀਆ ਰੇਡਉ ਦੇ ਯੁਵਾ -ਵਾਣੀ ਪ੍ਰੋਗਰਾਮ ਦਾ ਲੰਮਾ ਸਮਾਂ ਸੰਚਾਲਨ ਕੀਤਾ। ਉਹਨਾਂ ਦੇ ਇਸ ਤਰ੍ਹਾਂ ਤੁਰ ਜਾਣ ਤੇ ਸਰਬਜੀਤ ਸਿੰਘ ਸੰਧੂ, ਮੁਖਤਾਰ ਗਿੱਲ, ਹਰਭਜਨ ਖੇਮਕਰਨੀ, ਵਜ਼ੀਰ ਸਿੰਘ ਰੰਧਾਵਾ, ਡਾ ਪਰਮਜੀਤ ਸਿੰਘ ਬਾਠ, ਜਗਤਾਰ ਗਿੱਲ, ਹਰਜੀਤ ਸੰਧੂ, ਡਾ ਮੋਹਨ ,ਜਸਵੰਤ ਧਾਪ,ਐਸ ਪਰਸ਼ੋਤਮ, ਡਾ ਕਸ਼ਮੀਰ ਸਿੰਘ, ਸੁਮੀਤ ਸਿੰਘ, ਪ੍ਰਿੰ ਕੁਲਵੰਤ ਸਿੰਘ ਅਣਖੀ ,ਦਿਲਰਾਜ ਸਿੰਘ ਦਰਦੀ, ਸ਼ੁਕਰਗੁਜ਼ਾਰ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ।

Comments