ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ 'ਮਾਤ ਭਾਸ਼ਾ ਤੇ ਆਰਥਿਕ ਵਸੀਲੇ ' ਵਿਸ਼ੇ ਤੇ ਹੋਈ ਭਰਵੀਂ ਵਿਚਾਰ ਚਰਚਾ

 

ਮਾਤ ਭਾਸ਼ਾ ਨੂੰ  ਅਹਿਮੀਅਤ ਦੇਣ 'ਤੇ ਦਿਤਾ  ਜੋਰ


ਅੰਮ੍ਰਿਤਸਰ,21 ਫਰਵਰੀ: ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਜਨਵਾਦੀ ਲੇਖਕ ਸੰਘ ਵਲੋਂ  'ਮਾਤ ਭਾਸ਼ਾ ਤੇ ਆਰਥਿਕ ਵਸੀਲੇ' ਵਿਸ਼ੇ ਤਾਹਿਤ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ  ਸੰਵਾਦ ਰਚਾਇਆ ਗਿਆ , ਜਿਸ ਵਿੱਚ ਬੁਲਾਰਿਆਂ ਰਾਏ ਉਸਾਰੀ ਕਿ ਕਿਸੇ ਵੀ ਖਿੱਤੇ ਦੀ ਤਰੱਕੀ ਉਥੋਂ ਦੇ ਲੋਕਾਂ ਦੀ ਜ਼ੁਬਾਨ ਨਾਲ ਜੁੜੀ ਹੁੰਦੀ ਹੈ ਤੇ ਜ਼ੁਬਾਨ ਉਹੀ ਤਰੱਕੀ ਕਰਦੀ ਹੈ ਜਿਹੜੀ ਕਾਰ ਵਿਹਾਰ ਤੇ ਰੁਜ਼ਗਾਰ ਨਾਲ ਜੁੜੀ ਹੁੰਦੀ ਹੈ।  ਇਸ ਸਮਾਗਮ ਦਾ ਆਗਾਜ਼ ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਅਤੇ ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਹੋਇਆ ਜਦਕਿ ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ  ਕਿਹਾ ਕਿ ਮਾਤ ਭਾਸ਼ਾ ਨੂੰ ਰੁਜ਼ਗਾਰ ਮੁਖੀ ਬਣਾਉਣ ਲਈ ਸਰਕਾਰਾਂ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ। ਉਹਨਾਂ ਡਾਕਟਰੀ, ਕਾਨੂੰਨ ਅਤੇ ਤਕਨੀਕੀ ਸਿੱਖਿਆ ਦੀ ਪੜ੍ਹਾਈ ਲਈ ਪੁਸਤਕਾਂ ਤੇ ਹੋਰ ਪੜ੍ਹਨ ਸਮੱਗਰੀ ਪੰਜਾਬੀ ਮੁਹੱਈਆ ਕਰਵਾਉਣ ਦੀ ਲੋੜ ਤੇ ਵੀ ਜੋਰ ਦਿੱਤਾ। ਵਿਦਵਾਨ ਪਰਮਜੀਤ ਸਿੰਘ ਬੱਲ ਅਤੇ ਸੁਮੀਤ ਸਿੰਘ  ਨੇ ਰਾਜ ਅੰਦਰਲੇ ਸਕੂਲ, ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਵਿਚ ਪੰਜਾਬੀ ਦੇ ਅਧਿਆਪਕ ਪੱਕੇ ਤੌਰ ਤੇ ਭਰਤੀ ਕੀਤੇ ਜਾਣ ਤਾਂ ਜੋ ਮਾਤ ਭਾਸ਼ਾ ਵਿਚ ਉਚ ਵਿੱਦਿਆ ਪ੍ਰਾਪਤ ਕਰਨ ਮਗਰੋਂ ਰੁਜ਼ਗਾਰ ਦੇ ਵਧੀਆ ਵਸੀਲੇ ਪੈਦਾ ਹੋ ਸਕਣ। ਪਰਮਜੀਤ ਸਿੰਘ  ਅਤੇ ਡਾ ਕਸ਼ਮੀਰ ਸਿੰਘ  ਨੇ ਕਿਹਾ ਕਿ ਆਪਣੇ ਘਰਾਂ ਤੇ ਵਪਾਰਕ ਅਦਾਰਿਆਂ ਤੇ ਮਾਤ ਭਾਸ਼ਾ ਨੂੰ ਅਹਿਮੀਅਤ ਦੇਦਿਆਂ ਪੰਜਾਬੀ ਹੋਣ ਤੇ ਮਾਣ ਕਰਨਾ ਚਾਹੀਦਾ ਹੈ। ਅੰਤ 'ਤੇ  ਧੰਨਵਾਦ ਮੋਹਿਤ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਸਾਂਝੇ ਤੌਰ ਤੇ ਕੀਤਾ ਜਦਕਿ ਇਸ ਮੌਕੇ ਪਰਮਜੀਤ ਕੌਰ, ਮੀਨਾਕਸ਼ੀ ਮਿਸ਼ਰਾ, ਪ੍ਰਿਅੰਕਾ, ਕਮਲਜੋਤ ਕੌਰ, ਕੰਵਲਪ੍ਰੀਤ ਕੌਰ, ਤ੍ਰਿਪਤਾ, ਸ਼ਮੀ ਮਹਾਜਨ ਅਤੇ ਨਵਦੀਪ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ   ਕੈਪਸ਼ਨ:- ਸੈਮੀਨਾਰ ਵਿੱਚ ਹਾਜਰ ਦੀਪ ਦੇਵਿੰਦਰ ਸਿੰਘ, ਪਰਮਜੀਤ ਸਿੰਘ ਬਲ,ਪ੍ਰਤੀਕ ਸਹਿਦੇਵ ਅਤੇ ਹੋਰ

Comments