ਅੰਮ੍ਰਿਤਸਰ , 19 ਫਰਵਰੀ:- ਪੰਜਾਬੀ ਕਥਾਕਾਰ ਦੀਪ ਦੇਵਿੰਦਰ ਸਿੰਘ ਦਾ ਐਕਟਵਾ ਗੁਰਦਵਾਰਾ ਸ਼ਹੀਦਾਂ ਸਾਹਬ ਦੇ ਬਾਹਰੋਂ ਬੀਤੀ ਸ਼ਾਮ ਚੋਰੀ ਹੋ ਗਿਆ। ਦੀਪ ਹੁਰਾਂ ਜਾਣਕਾਰੀ ਦੇਂਦਿਆਂ ਦਸਿਆ ਕਿ ਉਹਨਾਂ ਦਾ ਬੇਟਾ ਸਰਬਜੋਤ ਸਿੰਘ ਉਹਨਾਂ ਦਾ ਗਰੇਅ ਰੰਗ ਦਾ ਐਕਟਵਾ ਪੀ ਬੀ 02 ,ਬੀ ਡੀ 9498 ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਾਹਰ ਖੜ੍ਹਾ ਕਰਕੇ ਰੋਜ਼ਾਨਾ ਦੀ ਤਰ੍ਹਾਂ ਜੋੜਾ ਘਰ ਵਿਚ ਸੇਵਾ ਕਰ ਰਿਹਾ ਸੀ। ਇਸੇ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਕੋਈ ਅਣ ਪਛਾਤਾ ਵਿਅਕਤੀ ਡੁਪਲੀਕੇਟ ਚਾਬੀ ਦੇ ਸਹਾਰੇ ਐਕਟਵਾ ਲੈ ਕੇ ਚਲਦਾ ਬਣਿਆ। ਗੁਰਦੁਆਰਾ ਸਾਹਬ ਦੇ ਕੈਮਰਿਆਂ ਦੀਆਂ ਤਸਵੀਰਾਂ ਮੁਤਾਬਕ ਕੋਈ ਚਾਲੀ -ਪੰਜਤਾਲੀ ਵਰ੍ਹਿਆਂ ਦਾ ਕਲੀਨ ਸੇਵ ਸਿਹਤਮੰਦ ਵਿਅਕਤੀ ਚੋਰੀ ਕਰਦਾ ਵਿਖਾਈ ਦਿੰਦਾ ਹੈ ਜਿਸ ਦੀ ਇਤਲਾਹ ਸਬੰਧਤ ਪੁਲਿਸ ਥਾਣਾ ਸੀ ਡਵੀਜ਼ਨ ਵੀ ਦਰਜ ਕਰਵਾਈ ਹੈ। ਉਹਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੇ ਐਕਟਵਾ ਦੀ ਭਾਲ ਕੀਤੀ ਜਾਵੇ ਅਤੇ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾਵੇ।
Comments
Post a Comment