ਅੰਮ੍ਰਿਤਸਰ , 14 ਫਰਵਰੀ:- ( ਦਿਲਰਾਜ ਸਿੰਘ ਦਰਦੀ ) ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿਚ ਨਿਵੇਕਲਾ ਸਥਾਨ ਹਾਸਲ ਕਰਨ ਵਾਲੇ ਬਹੁ -ਮਿਆਰੀ ਰਸਾਲੇ "ਸੁਰਤਿ" ਦਾ ਤੀਸਰਾ ਬਸੰਤ ਰੁੱਤ ਅੰਕ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸਾਹਿਤਕ ਸਮਾਗਮ ਦੌਰਾਨ ਰਲੀਜ਼ ਕੀਤਾ ਗਿਆ। ਜਨਵਾਦੀ ਲੇਖਕ ਸੰਘ ਵਲੋਂ ਕਰਵਾਏ ਸੰਖੇਪ ਪਰ ਅਰਥ ਭਰਪੂਰ ਇਸ ਸਮਾਗਮ ਦਾ ਆਗਾਜ਼ ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਅਤੇ ਪ੍ਰਿੰ ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਹੋਇਆ ਜਦਕਿ ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ "ਸੁਰਤਿ" ਦੇ ਚਰਚਾ ਅਧੀਨ ਇਸ ਅੰਕ ਦੀ ਜਾਣ ਪਹਿਚਾਣ ਕਰਵਾਉਂਦਿਆਂ ਦਸਿਆ ਕਿ ਪੰਜਾਬੀ ਵਿਦਵਾਨ ਡਾ ਆਤਮ ਰੰਧਾਵਾ ਅਤੇ ਡਾ ਗੁਰਬੀਰ ਸਿੰਘ ਬਰਾੜ ਦੀ ਅਗਵਾਈ ਵਿਚ ਛਪਣ ਵਾਲੇ ਇਸ ਸਹਿਤਕ ਰਸਾਲੇ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਉੱਚ ਪਾਏ ਦੀ ਪੜ੍ਹਨਯੋਗ ਸਮਗਰੀ ਪਾਠਕਾਂ ਨੂੰ ਮੁਹੱਈਆ ਕਰਵਾਈ ਹੈ। ਡਾ ਹੀਰਾ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਜਿਹੇ ਸਹਿਤਕ ਰਸਾਲੇ ਜਿਥੇ ਲੇਖਕਾਂ ਦੀ ਸਥਾਪਤੀ ਦਾ ਸਬੱਬ ਬਣਦੇ ਹਨ ਉਥੇ ਲੇਖਕ ਅਤੇ ਪਾਠਕ ਵਿਚਲੀ ਅਦਬੀ ਸਾਂਝ ਦਾ ਜਰੀਆ ਵੀ ਬਣਦੇ ਹਨ। ਸਕੂਲ ਵੱਲੋਂ ਮੋਹਿਤ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਸਾਂਝੇ ਤੌਰ ਤੇ ਧੰਨਵਾਦ ਕੀਤਾ ਜਦਕਿ ਸੁਭਾਸ਼ ਪਰਿੰਦਾ, ਪਰਮਜੀਤ ਕੌਰ, ਤ੍ਰਿਪਤਾ, ਨਵਦੀਪ ਕੁਮਾਰ, ਸ਼ਮੀ ਮਹਾਜਨ, ਕੰਵਲਪ੍ਰੀਤ ਕੌਰ,ਮੀਨਾਕਸ਼ੀ ਅਤੇ ਪੂਨਮ ਸ਼ਰਮਾ ਆਦਿ ਨੇ ਸਮਾਗਮ ਨੂੰ ਭਰਪੂਰਤਾ ਬਖਸ਼ੀ।
ਸੁਰਤਿ ਰਸਾਲੇ ਦਾ ਬਸੰਤ ਰੁੱਤ ਅੰਕ ਰਲੀਜ ਕਰਦੇ ਹੋਏ ਦੀਪ ਦੇਵਿੰਦਰ ਸਿੰਘ, ਡਾ ਹੀਰਾ ਸਿੰਘ, ਪ੍ਰਤੀਕ ਸਹਿਦੇਵ ਅਤੇ ਹੋਰ ਅਧਿਆਪਕ ਸਾਹਿਬਾਨ
Comments
Post a Comment