ਡੀ, ਏ, ਪੀ ਖਾਦ ਤੇ ਮੱਕੀ ਦਾ ਬੀਜ ਵੱਧ ਰੇਟ ਤੇ ਬਲੈਕ ਵਿੱਚ ਵੇਚਣ ਤੇ ਦੁਕਾਨਦਾਰ ਖਿਲਾਫ ਜਥੇਬੰਦੀ ਲੈ ਸਕਦੀ ਹੈ ਕੋਈ ਕਰੜਾ ਫੈਸਲਾ - ਸੁਖਚੈਨ ਸਿੰਘ ਅੱਲੋਵਾਲ
ਤਰਨ ਤਾਰਨ 01--02-2025 (ਦਿਲਰਾਜ ਸਿੰਘ ਦਰਦੀ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਖਡੂਰ ਸਾਹਿਬ ਦੇ ਜੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਬਰਾਂ ਮਿਲ ਰਹੀਆਂ ਹਨ ਕਿ ਜੋ ਇਸ ਸਮੇਂ ਮੱਕੀ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਸੀਜਨ ਦੌਰਾਨ ਕਿਸਾਨਾਂ ਦੀ ਬੜੀ ਲੁੱਟ ਕਸੁੱਟ ਹੋ ਰਹੀ ਹੈ। ਕਿਸਾਨ ਨੂੰ ਮੱਕੀ ਦਾ ਬੀਜ ਅਤੇ ਡੀਏਪੀ ਮਹਿੰਗੇ ਭਾਅ ਬਲੈਕ ਵਿੱਚ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਕਿ ਠੀਕ ਨਹੀਂ ਹੈ। ਕਿਸਾਨਾਂ ਉੱਪਰ ਪਹਿਲਾਂ ਹੀ ਕਰਜ਼ੇ ਦੀ ਪੰਡ ਬਹੁਤ ਭਾਰੀ ਹੋ ਚੁੱਕੀ ਹੈ। ਕਿਸਾਨ ਕਰਜ਼ੇ ਦੀ ਮਾਰ ਹੇਠ ਖੁਦਕੁਸ਼ੀ ਕਰ ਰਿਹ ਹੈ। ਅੱਜ ਕਿਸਾਨ ਜਿਸ ਨੂੰ ਕਿ ਅੰਨਦਾਤਾ ਵੀ ਕਿਹਾ ਜਾਂਦਾ ਹੈ ਹਰ ਪਾਸਿਓਂ ਲੁੱਟਿਆ ਜਾ ਰਿਹਾ ਹੈ। ਇਸ ਕਰਕੇ ਅਸੀਂ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਅਤੇ ਕਿਸਾਨ ਦੀ ਹੋ ਰਹੀ ਲੁੱਟ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕੋਈ ਵੀ ਦੁਕਾਨਦਾਰ ਡਿਸਟਰੀਬਿਊਟਰ ਇਸ ਸਮੇਂ ਮੱਕੀ ਬੀਜ ਅਤੇ ਡੀਏਪੀ ਖਾਦ ਦੀ ਬਲੈਕ ਵਿੱਚ ਵਿਕਰੀ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਜਥੇਬੰਦੀ ਸਖਤ ਫੈਸਲਾ ਲਵੇਗੀ... ਜੋਨ ਖਡੂਰ ਸਾਹਿਬ ਤੋਂ ਜੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ
Comments
Post a Comment