ਬਾਬਾ ਬਕਾਲਾ ਸਾਹਿਬ, 04 ਫਰਵਰੀ ( ਦਿਲਰਾਜ ਸਿੰਘ ਦਰਦੀ ) ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਅਤੇ ਇਪਸਾ ਆਸਟਰੇਲੀਆ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਮਰਹੂਮ ਸ਼ਾਇਰ "ਪਰਮਿੰਦਰਜੀਤ ਯਾਦਗਾਰੀ 9ਵਾਂ ਐਵਾਰਡ-2025" ਐਤਕੀਂ ਉੱਘੇ ਸ਼ਾਇਰ ਵਿਸ਼ਾਲ ਨੂੰ ਦਿੱਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਇਪਸਾ ਦੇ ਸੰਚਾਲਕ ਸਰਬਜੀਤ ਸੋਹੀ ਨੇ ਦੱਸਿਆ ਹੈ ਕਿ ਇਹ ਸਨਮਾਨ ਸਮਾਰੋਹ ਮਿਤੀ 9 ਫਰਵਰੀ 2025, ਦਿਨ ਐਤਵਾਰ ਨੂੰ ਸਵੇਰੇ 11 ਵਜੇ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ (ਨਜ਼ਦੀਕ ਛਾਉਣੀ ਸਾਹਿਬ) ਵਿਖੇ ਕੀਤਾ ਜਾਵੇਗਾ । ਇਸ ਸਨਮਾਨ ਵਿੱਚ 21,000/- ਰੁ: ਤੋਂ ਇਲਾਵਾ ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਹੋਵੇਗਾ । ਮੌਕੇ ਮੁੱਖ ਮਹਿਮਾਨ ਪ੍ਰਸਿੱਧ ਸ਼ਾਇਰ ਗੁਰਤੇਜ ਕੋਹਾਰਵਾਲਾ, ਵਿਸ਼ੇਸ਼ ਮਹਿਮਾਨ ਕਥਾਕਾਰ ਕੁਲਦੀਪ ਸਿੰਘ ਬੇਦੀ ਅਤੇ ਪ੍ਰੋ: ਕੁਲਵੰਤ ਔਜਲਾ ਹੋਣਗੇ, ਜਦਕਿ ਪ੍ਰਧਾਨਗੀ ਮੰਡਲ ਵਿੱਚ ਡਾ: ਗੋਪਾਲ ਸਿੰਘ ਬੁੱਟਰ, ਮੱਖਣ ਕੋਹਾੜ, ਇੰਦਰੇਸ਼ਮੀਤ, ਦੀਪ ਦਵਿੰਦਰ ਸਿੰਘ, ਕੰਵਰ ਇਕਬਾਲ ਸਿੰਘ, ਗੁਰਮੀਤ ਸਿੰਘ ਬਾਜਵਾ ਅਤੇ ਪ੍ਰਿੰਸੀਪਲ ਕੁਲਬੀਰ ਸਿੰਘ ਮਾਨ ਸ਼ੁਸ਼ੋਭਿਤ ਹੋਣਗੇ । ਇਸ ਮੌਕੇ ਹਾਜਰ ਕਵੀਜਨ ਕਵਿਤਾ ਪਾਠ ਕਰਨਗੇ । ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਅਤੇ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਅਠੌਲਾ ਨੇ ਸਮੂਹ ਨੂੰ ਪੁੱਜਣ ਲਈ ਅਪੀਲ ਕੀਤੀ ਹੈ ।
ਸ਼ਾਇਰ ਪ੍ਰਮਿੰਦਰਜੀਤ ਅਤੇ ਵਿਸ਼ਾਲ ਦੀ ਤਸਵੀਰ ।
Comments
Post a Comment