25 ਫ਼ਰਵਰੀ ਨੂੰ ਤਰਨਤਾਰਨ ਡੀ ਸੀ ਦਫ਼ਤਰ ਅਣਮਿਥੇ ਸਮੇਂ ਲਈ ਲੱਗੇਗਾ ਧਰਨਾ (ਜੋਨ ਪ੍ਰਧਾਨ ਅੱਲੋਵਾਲ ਅਤੇ ਏਕਲਗੱਡਾ)



ਖਡੂਰ ਸਹਿਬ 22 ਫਰਵਰੀ ( ਸੁਖਚੈਨ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਖਡੂਰ ਸਾਹਿਬ  ਦੀ ਇਕ ਮੀਟਿੰਗ ਜੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਅਤੇ ਜੋਨ ਆਗੂ ਤਰਸੇਮ ਸਿੰਘ ਏਕਲਗੱਡਾ  ਦੀ ਅਗਵਾਈ ਹੇਠ ਪਿੰਡ ਜਵੰਦਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਵੱਖ ਵੱਖ ਪਿੰਡਾਂ ਤੋ ਇਕਾਈ ਪ੍ਰਧਾਨ ਅਤੇ ਸਮੂਹ ਕੋਰ ਕਮੇਟੀ ਦੇ ਮੈਂਬਰ ਸ਼ਾਮਲ ਹੋਏ ਮੀਟਿੰਗ ਵਿੱਚ 25 ਫ਼ਰਵਰੀ ਨੂੰ ਡੀ ਸੀ ਦਫ਼ਤਰ ਤਰਨਤਾਰਨ ਵਿਖੇ ਵੱਖ ਵੱਖ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਲੱਗਣ ਵਾਲੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਤਿਆਰੀ ਕਰਵਾਈ ਗਈ ਅਤੇ ਪਿੰਡ ਪੱਧਰੀ ਜੋ ਵੀ ਕਿਸਾਨਾਂ ਮਜ਼ਦੂਰਾਂ ਦੇ ਪੈਡਿਗ ਪਏ ਮਸਲਿਆਂ ਲਈ ਦਰਖ਼ਾਸਤਾਂ ਟਾਇਪ ਕਰਵਾ ਕੇ ਡੀ ਸੀ ਅਤੇ ਐਸ ਐਸ ਪੀ ਤਰਨਤਾਰਨ ਨੂੰ ਦੇ ਕੇ ਮੌਕੇ ਤੇ ਕਾਰਵਾਈ ਕਰਵਾਉਣ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ ਖਾਸ ਕਰਕੇ  ਕਿਸਾਨਾਂ  ਮਜ਼ਦੂਰਾਂ ਉਪਰ ਕੀਤੇ ਪਰਾਲੀ ਦੇ ਨਜਾਇਜ਼ ਕੀਤੇ ਪਰਚੇ ਅਤੇ ਕੁਝ ਪਿੰਡ ਉੱਪਲਾ ਵਿਖੇ ਕਿਸਾਨਾਂ ਮਜ਼ਦੂਰਾਂ ਉੱਪਰ ਸਾਬਕਾ ਐਮ ਐਲ ਏ ਵੱਲੋ ਕਰਵਾਏ ਨਜਾਇਜ਼ ਪਰਚਿਆਂ ਨੂੰ ਰੱਦ ਕਰਵਾਉਣ ਲਈ ਦਰਖ਼ਾਸਤਾਂ ਲੈ ਕੇ ਆਉਣ ਅਤੇ ਨਾਲ ਦੀ ਨਾਲ ਕਾਰਵਾਈ ਕਰਵਾਉਣ ਲਈ ਸਬੰਧਿਤ ਆਗੂਆਂ ਨੂੰ ਭਰੋਸਾ ਦਿਵਾਇਆ ਗਿਆ ਜਿੰਨਾ ਚਿਰ ਤਰਨਤਾਰਨ ਜ਼ਿਲ੍ਹੇ ਵਿੱਚ ਸਾਰੇ ਜੋਨਾ ਦੇ ਮਸਲੇ ਹੱਲ ਨਾ ਹੋਏ ਤਾਂ ਉਦੋਂ ਤੱਕ ਧਰਨਾ ਚੁੱਕਿਆ ਨਹੀਂ ਜਾਵੇਗਾ ਆਗੂਆਂ ਨੇ ਕਿਹਾ ਕਿ ਧਰਨਾ ਲੰਬਾ ਜਾ ਸਕਦਾ ਹੈ ਇਸ ਲਈ ਪਿੰਡਾਂ ਵਿੱਚ ਦਿਨ ਰਾਤ ਲਈ ਆਗੂਆ ਨੂੰ ਪੰਜ ਪੰਜ ਬੰਦੇ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਗਿਆ।ਇਸ ਮੌਕੇ ਜੋਨ ਆਗੂ  ਤੋ ਇਲਾਵਾ ਗੁਰਵਿੰਦਰ ਸਿੰਘ ਕੋਟਲੀ ਗੁਰਵਿੰਦਰ ਸਿੰਘ ਮੀਆਮਿੰਡ ਸੁਖਵਿੰਦਰ ਸਿੰਘ ਸੰਗਰ ਗੁਰਜੰਟ ਸਿੰਘ ਜਵੰਦਪੁਰ ਸਿਮਰ ਸਿੰਘ ਏਕਲਗੱਡਾ ਅਜੀਤ ਸਿੰਘ ਅੱਲੋਵਾਲ ਕੁਲਦੀਪ ਸਿੰਘ ਅੱਲੋਵਾਲ ਮਨਜਿੰਦਰ ਸਿੰਘ ਫਾਜ਼ਲਪੁਰ ਪਰਸਣ ਸਿੰਘ ਬਦੇਸ਼ਾਂ, ਪਾਖਰ ਸਿੰਘ ਲਾਲਪੁਰ ਰਣਜੀਤ ਸਿੰਘ ਲਾਲਪੁਰ ਹਰਪਾਲ ਸਿੰਘ ਮੱਲਾ ਰਾਜਵੀਰ ਸਿੰਘ ਨਾਗੋਕੇ ਆਦੀ  ਵੱਖ ਵੱਖ ਪਿੰਡਾਂ ਤੋ ਕਿਸਾਨ ਆਗੂ ਹਾਜ਼ਰ ਸਨ।

  ਜੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਅਤੇ ਬਿਕਰਮਜੀਤ ਸਿੰਘ ਮੀਆਂ ਵਿੰਡ।

Comments