ਡੀ ਸੀ ਦਫ਼ਤਰ ਤਰਨਤਾਰਨ ਵਿਖੇ 25 ਫ਼ਰਵਰੀ ਨੂੰ ਅਣਮਿਥੇ ਸਮੇਂ ਲਈ ਲੱਗਣ ਵਾਲੇ ਧਰਨੇ ਸਬੰਧੀ ਕਿਸਾਨਾਂ ਕੀਤੀ ਮੀਟਿੰਗ

 

ਖਡੂਰ ਸਾਹਿਬ 22 ਫਰਵਰੀ ( ਸੁਖਚੈਨ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਇਕ ਮੀਟਿੰਗ ਜੋਨ ਪ੍ਰਧਾਨ ਮੁਖ਼ਤਾਰ ਸਿੰਘ ਬਿਹਾਰੀਪੁਰ ਅਤੇ ਜੋਨ ਸਕੱਤਰ ਸਤਨਾਮ ਸਿੰਘ ਖੋਜਕੀਪੁਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵੱਖ ਵੱਖ ਪਿੰਡਾਂ ਤੋ ਇਕਾਈ ਪ੍ਰਧਾਨ ਅਤੇ ਸਮੂਹ ਕੋਰ ਕਮੇਟੀ ਦੇ ਮੈਂਬਰਾਂ ਨੇ ਭਾਗ ਲਿਆ ਮੀਟਿੰਗ ਵਿੱਚ 25 ਫ਼ਰਵਰੀ ਨੂੰ ਡੀ ਸੀ ਦਫ਼ਤਰ ਤਰਨਤਾਰਨ ਵਿਖੇ ਵੱਖ ਵੱਖ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਲੱਗਣ ਵਾਲੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਤਿਆਰੀ ਕਰਵਾਈ ਗਈ ਅਤੇ ਪਿੰਡ ਪੱਧਰੀ ਜੋ ਵੀ ਕਿਸਾਨਾਂ ਮਜ਼ਦੂਰਾਂ ਦੇ ਪੈਡਿਗ ਪਏ ਮਸਲਿਆਂ ਲਈ ਦਰਖ਼ਾਸਤਾਂ ਟਾਇਪ ਕਰਵਾ ਕੇ ਡੀ ਸੀ ਅਤੇ ਐਸ ਐਸ ਪੀ ਤਰਨਤਾਰਨ ਨੂੰ ਦੇ ਕੇ ਮੌਕੇ ਤੇ ਕਾਰਵਾਈ ਕਰਵਾਉਣ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ ਖਾਸ ਕਰਕੇ ਜ਼ੋਨ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘੱਗੇ ਦੇ ਇਕ ਏਜੰਟ ਵੱਲੋਂ ਲੰਮੇ ਸਮੇਂ ਤੋਂ ਪਏ ਕੇਸ ਬਾਰੇ ਜੋ ਪੈਸੇ ਨਾ ਵਾਪਸ ਕਰਨ ਲਈ ਅਤੇ ਵੈਰੋਵਾਲ ਬਾਵਿਆਂ ਦੇ ਕਿਸਾਨਾਂ ਉਪਰ ਕੀਤੇ ਪਰਾਲੀ ਦੇ ਨਜਾਇਜ਼ ਕੀਤੇ ਪਰਚੇ ਅਤੇ ਕੁਝ ਪਿੰਡ ਉੱਪਲਾ ਵਿਖੇ ਕਿਸਾਨਾਂ ਮਜ਼ਦੂਰਾਂ ਉੱਪਰ ਸਾਬਕਾ ਐਮ ਐਲ ਏ ਵੱਲੋ ਕਰਵਾਏ ਨਜਾਇਜ਼ ਪਰਚਿਆਂ ਨੂੰ ਰੱਦ ਕਰਵਾਉਣ ਲਈ ਦਰਖ਼ਾਸਤਾਂ ਲੈ ਕੇ ਆਉਣ ਅਤੇ ਨਾਲ ਦੀ ਨਾਲ ਕਾਰਵਾਈ ਕਰਵਾਉਣ ਲਈ ਸਬੰਧਿਤ ਆਗੂਆਂ ਨੂੰ ਭਰੋਸਾ ਦਿਵਾਇਆ ਗਿਆ ਜਿੰਨਾ ਚਿਰ ਤਰਨਤਾਰਨ ਜ਼ਿਲ੍ਹੇ ਵਿੱਚ ਸਾਰੇ ਜੋਨਾ ਦੇ ਮਸਲੇ ਹੱਲ ਨਾ ਹੋਏ ਤਾਂ ਉਦੋਂ ਤੱਕ ਧਰਨਾ ਚੁੱਕਿਆ ਨਹੀਂ ਜਾਵੇਗਾ ਆਗੂਆਂ ਨੇ ਕਿਹਾ ਕਿ ਧਰਨਾ ਲੰਬਾ ਜਾ ਸਕਦਾ ਹੈ ਇਸ ਲਈ ਪਿੰਡਾਂ ਵਿੱਚ ਦਿਨ ਰਾਤ ਲਈ ਆਗੂਆ ਨੂੰ ਪੰਜ ਪੰਜ ਬੰਦੇ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਗਿਆ।ਇਸ ਮੌਕੇ ਜੋਨ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘੱਗੇ, ਮਨਜੀਤ ਸਿੰਘ ਵੈਰੋਵਾਲ ਬਾਵਿਆਂ, ਪ੍ਰਮਜੀਤ ਸਿੰਘ ਬਾਠ ਦਾਰਾਪੁਰ, ਰੂਪ ਸਿੰਘ ਵੈਰੋਵਾਲ ਬਾਵਿਆਂ, ਬਿੱਕਰ ਸਿੰਘ ਲਿੱਧੜ, ਹਰਵਿੰਦਰ ਸਿੰਘ ਭਲੋਜਲਾ, ਬਲਜੀਤ ਸਿੰਘ ਘੱਗੇ, ਸੁਖਚੈਨ ਸਿੰਘ ਦਾਰਾਪੁਰ, ਸੁਖਦੇਵ ਸਿੰਘ ਬਿਹਾਰੀਪੁਰ , ਪ੍ਰਮਜੀਤ ਸਿੰਘ ਬਾਠ ਦਾਰਾਪੁਰ, ਲਖਬੀਰ ਸਿੰਘ ਦਾਰਾਪੁਰ, ਬੂਟਾ ਸਿੰਘ ਵੈਰੋਵਾਲ, ਗੁਰਜਿੰਦਰ ਸਿੰਘ, ਗੁਰਪਾਲ ਸਿੰਘ ਜਲਾਲਾਬਾਦ, ਜੁਗਰਾਜ ਸਿੰਘ ਰਾਮਪੁਰ, ਪ੍ਰਤਾਪ ਸਿੰਘ ਰਾਮਪੁਰ ਤੋ ਇਲਾਵਾ ਵੱਖ ਵੱਖ ਪਿੰਡਾਂ ਤੋ ਕਿਸਾਨ ਆਗੂ ਹਾਜ਼ਰ ਸਨ।

ਜ਼ਾਰੀ ਕਰਤਾ:-- ਸਮੂਹ ਕੋਰ ਕਮੇਟੀ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ।

Comments