(25 ਫ਼ਰਵਰੀ ਨੂੰ ਤਰਨਤਾਰਨ ਡੀ ਸੀ ਦੇ ਲੱਗੇਗਾ ਪੱਕਾ ਮੋਰਚਾ)
ਤਰਨਤਾਰਨ 9 ਫ਼ਰਵਰੀ ( ਦਰਦੀ / ਹਰਜਿੰਦਰ ਸਿੰਘ ਘੱਗੇ) ਕਿਸਾਨ ਮਜ਼ਦੂਰ ਸ਼ੰਰਘਸ ਕਮੇਟੀ ਪੰਜਾਬ ਜੋਨ ਸ੍ਰੀ ਗੁਰੂ ਅੰਗਦ ਜੀ ਦੀ ਮੀਟਿੰਗ ਜੋਨ ਪ੍ਰਧਾਨ ਮੁਖ਼ਤਾਰ ਸਿੰਘ ਬਿਹਾਰੀਪੁਰ ਅਤੇ ਜੋਨ ਖਜ਼ਾਨਚੀ ਸਾਹਿਬ ਸਿੰਘ ਨਰੋਤਮਪੁਰ ਦੀ ਪ੍ਰਧਾਨਗੀ ਹੇਠ ਗੁਰਦਵਾਰਾ ਰਾਮਪੁਰ ਨਰੋਤਮਪੁਰ ਵਿਖੇ ਹੋਈ ਜਿਸ ਵਿੱਚ ਜਿਲਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਦਿਆਲ ਸਿੰਘ ਮੀਅਆਵਿਡ ਵਿਸੇਸ਼ ਤੌਰ ਤੇ ਪਹੁੰਚੇ ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘੱਗੇ ਅਤੇ ਬਲਜਿੰਦਰ ਸਿੰਘ ਆਲਮਪੁਰ ਨੇ ਦੱਸਿਆ ਕਿ ਉਕਤ ਆਗੂਆਂ ਨੇ ਵੱਖ ਵੱਖ ਪਿੰਡਾਂ ਤੋ ਇਕੱਤਰ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆ ਹੋਇਆ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਦਿੱਲੀ ਅੰਦੋਲਨ ਵੇਲੇ ਜੋ ਕਿਸ਼ਾਨਾਂ ਨਾਲ msp ਗਾਰੰਟੀ ਕਨੂੰਨ ਬਨਾਉਣ ਅਤੇ ਹੋਰ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ ਉਹਨਾ ਤੋ ਮੋਦੀ ਸਰਕਾਰ ਮੁਕਰ ਚੁੱਕੀ ਹੈ ਜੋ ਕਿ ਕਿਸਾਨਾਂ ਨੇ ਵਾਅਦੇ ਪੂਰੇ ਕਰਵਾਉਣ ਲਈ ਪਿਛਲੇ ਸਾਲ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕੀਤਾ ਪਰ ਕੇਂਦਰ ਦੀ ਮੋਦੀ ਅਤੇ ਹਰਿਅਣਾ ਦੀ ਬੀ ਜੇ ਪੀ ਦੀ ਸਰਕਾਰ ਨੇ ਕਿਸਾਨਾ ਤੇ ਅੱਤਿਆਚਾਰ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਸਿੱਧੀਆ ਗੋਲੀਆਂ ਵਰਾਈਆ ਜਿਸ ਵਿੱਚ ਖਨੌਰੀ ਬਾਰਡਰ ਤੇ ਨੋਜ਼ਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਸ਼ਹੀਦੀ ਹੋਈ ਅਤੇ ਕਈ ਬਹੁ ਗਿਣਤੀ ਵਿੱਚ ਕਿਸਾਨ ਮਜ਼ਦੂਰ ਜ਼ਖ਼ਮੀ ਹੋਏ ਇਹਨਾ ਗੱਲਾ ਨੂੰ ਮੁੱਖ ਰੱਖਦਿਆ ਹੋਇਆ 12 ,13 ਅਤੇ 21 ਫਰਵਰੀ ਨੂੰ ਬਾਰਡਰਾਂ ਤੇ ਕਿਸਾਨਾ ਮਜ਼ਦੂਰਾ ਬੀਬੀਆ ਅਤੇ ਨੋਜਵਾਨਾ ਦੇ ਵੱਡੇ ਇਕੱਠ ਕਰਕੇ ਮੰਗਾ ਮਨਵਾਉਣ ਲਈ ਮੋਦੀ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ ਇਸ ਮੌਕੇ ਉਨ੍ਹਾਂ ਕਿਹਾ ਕਿ 25 ਫ਼ਰਵਰੀ ਨੂੰ ਡੀ ਸੀ ਦਫ਼ਤਰ ਤਰਨਤਾਰਨ ਵਿਖੇ ਕੁਝ ਮੰਗਾਂ ਜਿਵੇਂ ਕਿ ਦਿੱਲੀ ਅੰਦੋਲਨ ਅਤੇ ਸ਼ੰਭੂ ਖਨੌਰੀ ਬਾਰਡਰਾਂ ਤੇ ਜੋ ਸੰਘਰਸ਼ ਦੌਰਾਨ ਕਿਸਾਨ, ਮਜ਼ਦੂਰ ਅਤੇ ਬੀਬੀਆਂ ਸ਼ਹੀਦ ਹੋਏ ਸਨ ਉਹਨਾਂ ਮੁਆਵਜ਼ਾ ਅਤੇ ਇਕ ਜੀਅ ਨੂੰ ਨੌਕਰੀ ਦਿਵਾਉਣ ਵਾਸਤੇ ਅਤੇ ਕਿਸਾਨਾਂ ਲਈ ਝੋਨੇ ਦੀ ਖਰੀਦ ਉਪਰ ਲਗਾਏ ਬੇ ਨਿਜਵੇ ਕੱਟਾ ਦੀ ਭਰਪਾਈ ਕਰਨ ਲਈ ਅਣਮਿਥੇ ਸਮੇਂ ਲਈ ਪੱਕਾ ਧਰਨਾ ਲਗਾਇਆ ਜਾ ਰਿਹਾ ਹੈ ਉਸ ਵਾਸਤੇ ਵੀ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਉਚ ਅਧਿਕਾਰੀਆਂ ਦੀ ਹੋਵੇਗੀ ਕਿਉਂਕਿ ਬਾਰ ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਇਹਨਾਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਇਸ ਮੌਕੇ ਮਨਜੀਤ ਸਿੰਘ ਵੈਰੋਵਾਲ ਬਾਵਿਆਂ, ਪ੍ਰਮਜੀਤ ਸਿੰਘ ਬਾਠ ਦਾਰਾਪੁਰ, ਲਖਬੀਰ ਸਿੰਘ ਦਾਰਾਪੁਰ, ,ਬੂਟਾ ਸਿੰਘ ਵੈਰੋਵਾਲ, ਜਨਕ ਰਾਜ ਦਾਰਾਪੁਰ,ਕਾਹਨ ਸਿੰਘ ਗਗੜੇਵਾਲ, ਮੁਖਤਾਰ ਸਿੰਘ ਰਾਮਪੁਰ ਨਰੋਤਮਪੁਰ, ਜਗਜੀਤ ਸਿੰਘ ਭਲੋਜਲਾ, ਬਲਜੀਤ ਸਿੰਘ ਘੱਗੇ, ਸੁਖਦੇਵ ਸਿੰਘ ਘੱਗੇ, ਤਜਿੰਦਰ ਸਿੰਘ ਬਹਾਦਰਪੁਰ, ਸੁਖਦੇਵ ਸਿੰਘ ਬਿਹਾਰੀਪੁਰ, ਬਿੱਕਰ ਸਿੰਘ ਲਿੱਧੜ,ਸਵਰਨ ਸਿੰਘ ਲਿੱਧੜ, ਹਰਜਿੰਦਰ ਸਿੰਘ ਜਲਾਲਾਬਾਦ, ਬੀਬੀ ਸੁਖਵਿੰਦਰ ਕੌਰ ਵੈਰੋਵਾਲ ਦਾਰਾਪੁਰ, ਬੀਬੀ ਰਵਿੰਦਰ ਕੌਰ, ਸੁਖਚੈਨ ਕੌਰ ਦਾਰਾਪੁਰ ਸਮੇਤ ਵੱਖ ਵੱਖ ਪਿੰਡਾਂ ਤੋ ਕਿਸਾਨ ਆਗੂ ਹਾਜ਼ਰ ਸਨ।
Comments
Post a Comment