ਦਰਸ਼ਕਾਂ ਦੇ ਰੁਬਰੂ ਹੋਏ ਸ਼ਾਇਰਾ ਅਮਨ ਢਿੱਲੋਂ ਕਸੇਲ
ਬਾਬਾ ਬਕਾਲਾ ਸਾਹਿਬ, 27 ਜਨਵਰੀ ( ਦਿਲਰਾਜ ਸਿੰਘ ਦਰਦੀ )- ਡੇਲੀ ਟਾਈਮ ਨਿਊਜ਼ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੌਗਰਾਮ "ਨਵੀਆਂ ਕਲਮਾਂ" ਨੌਜਵਾਨ ਲੇਖਕਾਂ ਲਈ ਹੌਂਸਲੇ ਦਾ ਕੰਮ ਕਰਦਾ ਵਰਦਾਨ ਸਾਬਿਤ ਹੋ ਰਿਹਾ ਹੈ ਜਿਸ ਤਹਿਤਨਵੀਆਂ - ਨਵੀਆਂ ਨੌਜਵਾਨ ਕਲਮਾਂ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਜਾਂਦਾ ਹੈ। ਬੀਤੇ ਦਿਨ ਬਟਾਲਾ ਰੋਡ ਅੰਮ੍ਰਿਤਸਰ ਵਿਖ਼ੇ ਨੇੜੇ ਸਨਸਿਟੀ ਸਿਟੀ ਹਾਰਟ ਅਵੇਣੂਏ ਵਿਖੇ ਡੇਲੀ ਟਾਈਮ ਨਿਊਜ਼ ਦੇ ਐਡੀਟਰ- ਇਨ-ਚੀਫ਼ ਅੰਜੂ ਅਮਨਦੀਪ ਗਰੋਵਰ ਜੀ ਦੇ ਉੱਦਮ ਸਦਕਾ ਛੋਟੀ ਉਮਰੇਂ ਵੱਖਰਾ ਮੁਕਾਮ ਹਾਸਿਲ ਕਰਨ ਵਾਲੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਨੌਜਵਾਨ ਮੈੰਬਰ ਸ਼ਇਰਾ ਅਮਨ ਢਿੱਲੋੰ 'ਕਸੇਲ' ਨਾਲ ਡੇਲੀ ਟਾਇਮ ਨਿਊਜ਼ ਦੀ ਟੀਮ ਵੱਲੋਂ ਸਟੂਡੀਓ ਵਿੱਚ ਖਾਸ ਮੁਲਾਕਾਤ ਕੀਤੀ ਗਈ ਤੇ ਅਮਨ ਜੀ ਨੂੰ ਦਰਸ਼ਕਾਂ ਦੇ ਰੁਬਰੂ ਕੀਤਾ। "ਨਵੀਆਂ ਕਲਮਾਂ" ਰਾਹੀਂ ਅਮਨ ਢਿੱਲੋਂ ਕਸੇਲ ਨੇ ਆਪਣੀਆਂ ਲਿਖਤਾਂ ਬਾਰੇ ਅਤੇ ਹੋਰਨਾਂ ਵਿਸ਼ਿਆਂ ਬਾਰੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਉਹ ਆਪਣੇ ਸਵਰਗਵਾਸੀ ਵੱਡੇ ਵੀਰ ਗੁਰਲਾਲ ਸਿੰਘ ਦੀ ਯਾਦ 'ਚ ਨਿੱਕੇ ਨਿੱਕੇ ਸ਼ੇਅਰ ਤੇ ਟੱਪੇ ਲਿਖਦੇ ਲਿਖਦੇ ਸ਼ਾਇਰ ਬਣ ਗਏ । ਸ਼ਾਇਰਾ ਅਮਨ ਕਸੇਲ ਜੀ ਨੇ ਸਾਹਿਤਕ ਖੇਤਰ ਵਿੱਚ ਖਾਸ ਹੌੰਸਲਾ ਅਫਜ਼ਾਈ ਲਈ ਸਾਹਿਤਕਾਰ ਸ਼ਲਿੰਦਰਜੀਤ ਸਿੰਘ ਰਾਜਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਹ ਵੀ ਦੱਸਣਯੋਗ ਹੈ ਕਿ ਅਮਨ ਜੀ ਦੀਆਂ ਵੱਖ ਵੱਖ ਅਖ਼ਬਾਰਾਂ ਅਤੇ ਸਾਂਝੇ ਕਾਵਿ- ਸੰਗ੍ਰਹਿਆਂ ਵਿੱਚ ਬਹੁਤ ਸਾਰੀਆਂ ਰਚਨਾਵਾਂ ਛੱਪ ਚੁੱਕੀਆਂ ਹਨ ਤੇ ਇੱਕ ਕਿਤਾਬ ਵੀ ਪਾਠਕਾਂ ਨੂੰ ਸਾਹਿਤਕ ਤੋਹਫ਼ੇ ਵਜੋਂ ਮਿਲ ਚੁੱਕੀ ਹੈ ਤੇ ਦੂਜੀ ਤਿਆਰ-ਬਰ-ਤਿਆਰ ਹੈ। ਸ਼ਾਇਰਾ ਅਮਨ ਜੀ ਨੇ ਆਪਣੇ ਪਰਿਵਾਰਿਕ ਤੇ ਨਿੱਜੀ ਜੀਵਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਬੇਟਾ ਭਾਰਤੀ ਨੇਵੀ ਵਿੱਚ ਐਨ.ਡੀ.ਏ. ਕਰਕੇ ਅਫ਼ਸਰ ਦੀ ਟਰੇਨਿੰਗ ਲੈ ਰਿਹਾ ਹੈ ਤੇ ਬੇਟੀ ਕੈਨੇਡਾ ਦੀ ਵਸਨੀਕ ਹੈ ਤੇ ਓਹੋ ਨਿੱਜੀ ਤੌਰ 'ਤੇ ਬੁਟੀਕ ਵੀ ਚਲਾ ਰਹੇ ਹਨ। ਡੇਲੀ ਟਾਇਮ ਨਿਊਜ਼ ਦੀ ਸਮੁੱਚੀ ਟੀਮ ਵੱਲੋਂ ਅਮਨ ਢਿੱਲੋਂ ਕਸੇਲ ਜੀ ਦਾ ਸਨਮਾਨ ਵੀ ਕੀਤਾ ਗਿਆ।
Comments
Post a Comment