ਵਾਤਾਵਰਣ ਪੱਖੀ ਤਕਨੀਕਾਂ ਨੂੰ ਅਪਣਾ ਕੇ ਰਸਾਇਣਕ ਖਾਦਾਂ ਦੀ ਨਿਰਭਰਤਾ ਘੱਟਦੀ ਹੈ -ਡਾ: ਨਵਤੇਜ ਸਿੰਘ



ਸੁਪਰ ਸੀਡਰ ਕਣਕ ਬਿਜਾਈ ਲਈ ਸੌਖੀ, ਸਸਤੀ ਅਤੇ ਵਧੀਆ ਤਕਨੀਕ ਹੈ : ਯਾਦਵਿੰਦਰ ਸਿੰਘ 


ਖਡੂਰ ਸਾਹਿਬ 16 ਜਨਵਰੀ (ਯਾਦਵਿੰਦਰ ਯਾਦਾ) ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਰਾਹੁਲ ਆਈਏਐਸ ਦੇ ਦਿਸ਼ਾ ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਹਰਪਾਲ ਸਿੰਘ ਪੰਨੂ ਦੀ ਦੇਖ ਰੇਖ-ਹੇਠ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਉਤਸਾਹਿਤ ਕਰਨ ਹਿੱਤ ਬਲਾਕ ਖੇਤੀਬਾੜੀ ਅਫਸਰ, ਖਡੂਰ ਸਾਹਿਬ ਡਾ ਨਵਤੇਜ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਸਥਾਰ ਅਫਸਰ ਰੁਪਿੰਦਰਜੀਤ ਸਿੰਘ ਅਤੇ ਯਾਦਵਿੰਦਰ ਸਿੰਘ ਬੀ ਟੀ ਐਮ ਨੇ ਪਿੰਡ ਵੇਈਂ ਪੂਈਂ ਵਿਖੇ ਸੁਪਰ ਸੀਡਰ ਮਸ਼ੀਨ ਨਾਲ ਬਿਜਾਈ ਕੀਤੇ ਖੇਤ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ 15 ਏਕੜ ਦੀ ਸਾਂਝੀ ਖੇਤੀ ਕਰ ਰਹੇ ਦਿਲਬਾਗ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰੇਰਨਾ ਸਦਕਾ ਕਿਰਾਏ ਤੇ ਸੁਪਰ ਸੀਡਰ ਲੈ ਕੇ ਕਣਕ ਦੀ ਬਿਜਾਈ ਸ਼ੁਰੂ ਕੀਤੀ ਸੀ। ਸ਼ੁਰੂਆਤੀ ਦੌਰ ਵਿੱਚ ਭਾਵੇਂ ਇਹ ਮਜਬੂਰੀ ਦਾ ਕੰਮ ਲੱਗਿਆ ਪਰ ਵਧੀਆ ਨਤੀਜੇ ਮਿਲਣ ਤੇ ਲਗਾਤਾਰ 4 ਸਾਲ ਤੋਂ ਪਰਾਲੀ ਪ੍ਰਬੰਧਨ ਕਰਦਿਆਂ ਕਣਕ ਦੀ ਬਿਜਾਈ ਲਈ ਇਹ ਸੌਖੀ, ਸਸਤੀ ਅਤੇ ਵਧੀਆ ਤਕਨੀਕ ਹੈ। ਇਸ ਤਕਨੀਕ ਦੀ ਵਰਤੋ ਨਾਲ ਇਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਹੋ ਜਾਂਦੀ ਹੈ ।ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਬਿਨਾਂ ਸਮਾਂ ਗੁਆਏ ਸਾਨੂੰ ਆਂਢ ਗੁਆਂਢ ਅਪਣਾਈਆਂ ਜਾ ਰਹੀਆਂ ਕੁਦਰਤ ਪੱਖੀ ਤਕਨੀਕਾਂ ਨੂੰ ਸਮਝ ਕੇ ਇਹਨਾਂ ਨੂੰ ਆਪਣੇ ਖੇਤਾਂ ਵਿੱਚ ਅਪਣਾਉਣਾ ਚਾਹੀਦਾ ਹੈ ਤਾਂ ਜੋ ਰਸਾਇਣਕ ਖਾਦਾਂ ਤੇ ਨਿਰਭਰਤਾ ਘੱਟ ਸਕੇ।ਗੱਲਬਾਤ ਦੌਰਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਵੇਖੋ ਵੇਖੀ ਕਿਸਾਨ ਇਹਨਾਂ ਤਕਨੀਕਾਂ ਨੂੰ ਸਮਝ ਕੇ ਅਪਣਾ ਰਹੇ ਹਨ ਕਿਉਂਕਿ ਉਹ ਵੀ ਸਮਝਦੇ ਹਨ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਇਆ ਖੇਤੀ ਖਰਚੇ ਵਧਦੇ ਹਨ। ਇਸ ਮੌਕੇ ਕਿਸਾਨ ਦਿਲਬਾਗ ਅਤੇ ਫੀਲਡ ਵਰਕਰ ਗੁਰਪ੍ਰਤਾਪ ਸਿੰਘ ਹਾਜ਼ਰ ਸਨ।

Comments