ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਦੂਜਾ ਬਾਵਾ ਬਲਵੰਤ ਯਾਦਗਾਰੀ ਐਵਾਰਡ ਉੱਘੇ ਗ਼ਜ਼ਲਗੋ ਸਰਦਾਰ ਪੰਛੀ ਨੂੰ



  ਚੰਡੀਗੜ੍ਹ,12ਜਨਵਰੀ,( ਅੰਜੂ ਅਮਨਦੀਪ ਗਰੋਵਰ) ਵਿਸ਼ਵ ਪੰਜਾਬੀ ਸਾਹਿਤਿਕ ਵਿਚਾਰ ਮੰਚ ਵੱਲੋਂ ਅੱਜ ਇੱਕ ਵਿਸ਼ੇਸ ਸਨਮਾਨ ਸਮਾਰੋਹ ਚੰਡੀਗੜ੍ਹ ਮਿਊਜ਼ੀਅਮ ਐਂਡ ਆਰਟ ਗੈਲਰੀ ਸੈਕਟਰ 10 ਚੰਡੀਗੜ੍ਹ ਦੇ ਆਡੀਟੋਰੀਅਮ ਵਿੱਚ ਆਯੋਜਤ ਕੀਤਾ ਗਿਆ, ਜਿਸ ਵਿੱਚ ਨਾਮਵਰ ਸਾਹਿਤਕ ਅਤੇ ਉੱਘੇ ਗ਼ਜ਼ਲਗੋ ਸਰਦਾਰ ਪੰਛੀ ਨੂੰ ਦੂਜੇ ਬਾਵਾ ਬਲਵੰਤ ਯਾਦਗਾਰੀ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ, ਇਹ ਐਵਾਰਡ ਉਹਨਾਂ ਨੂੰ ਸਾਹਿਤ ਦੇ ਖੇਤਰ ਵਿੱਚ ਉਹਨਾਂ ਵੱਲੋਂ ਪ੍ਰਾਪਤ ਕੀਤੀਆਂ ਬੁਲੰਦੀਆਂ ਅਤੇ ਪੰਜਾਬੀ ਮਾਂ ਬੋਲੀ ਵਿੱਚ ਗ਼ਜ਼ਲ ਅਤੇ ਗੀਤਾਂ ਦੇ ਰੂਪ ਵਿੱਚ ਉਹਨਾਂ ਵੱਲੋਂ ਪਾਏ ਯੋਗਦਾਨ ਲਈ ਦਿੱਤਾ ਗਿਆ, ਚੰਡੀਗੜ੍ਹ ਦੀਆਂ ਸਾਰੀਆਂ ਸਾਹਿਤਕ ਸੰਸਥਾਵਾਂ ਵੱਲੋਂ ਜਿੱਥੇ ਭਰਮਾਂ ਸਹਿਯੋਗ ਮਿਲਿਆ ਉੱਥੇ ਚੰਡੀਗੜ੍ਹ ਦੇ ਆਲੇ ਦੁਆਲੇ  ਦੇ ਸ਼ਹਿਰਾਂ ਜਿਵੇਂ ਕਿ ਕੁਰਾਲੀ, ਰੋਪੜ੍ਹ, ਮੋਰਿੰਡਾ, ਸਰਹਿੰਦ ਅਤੇ ਰਾਜਪੁਰਾ ਦੀਆਂ ਸੰਸਥਾਵਾਂ ਵੱਲੋਂ ਵੀ ਭਰਵੀਂ ਸਮੂਲੀਅਤ ਅਤੇ ਸਹਿਯੋਗ ਮਿਲਿਆ, ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਸਨਮਾਨ ਸਮਾਰੋਹ ਦੌਰਾਨ ਮੰਚ ਦੀ ਪ੍ਰਧਾਨਗੀ ਸੁਪ੍ਰਸਿੱਧ ਅਤੇ ਹਰਮਨ ਪਿਆਰੇ ਡਾ ਦੀਪਕ ਮਨਮੋਹਨ ਸਿੰਘ ਵੱਲੋਂ ਕੀਤੀ ਗਈ ਅਤੇ ਦਰਸ਼ਨ ਬੁੱਟਰ ਨਾਭਾ ਬਤੌਰ ਮੁੱਖ ਮਹਿਮਾਨ ਸੁਸ਼ੋਬਿਤ ਹੋਏ, ਇਸ ਤੋਂ ਇਲਾਵਾ ਡਾ.ਸਿੰਦਰਪਾਲ ਸਿੰਘ,ਡਾ.ਗੁਰਚਰਨ ਕੌਰ ਕੋਚਰ, ਸ੍ਰੀ ਰਾਮ ਅਰਸ਼, ਗਿਆਨ ਸਿੰਘ ਦਰਦੀ, ਰਣਜੀਤ ਸਿੰਘ ਧੂਰੀ , ਐੱਸ ਨਸੀਮ ਅਤੇ ਸ਼ਾਇਰਾ ਮਨਦੀਪ ਕੌਰ ਭੰਮਰਾ ਬਤੌਰ ਵਿਸ਼ੇਸ ਮਹਿਮਾਨ ਸੁਸ਼ੋਬਿਤ ਹੋਏ | ਸਮਾਗਮ ਦੀ ਆਰੰਭਤਾ ਸੁਰਜੀਤ ਸਿੰਘ ਧੀਰ ਵੱਲੋਂ ਕੀਤੇ ਸ਼ਬਦ ਗਾਇਣ ਨਾਲ ਹੋਈ । ਜਸਪਾਲ ਸਿੰਘ ਦੇਸੂਵੀ ਪ੍ਰਧਾਨ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਮੋਹਾਲੀ,ਨੇ ਆਏ ਮਹਿਮਾਨਾਂ, ਸਾਇਰਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ ਅਤੇ ਸਮਾਗਮ ਦੀ ਰੂਪ ਰੇਖਾ ਅਤੇ ਵਿਸ਼ੇਸ਼ਤਾ ਬਾਰੇ ਸਰੋਤਿਆਂ ਨੂੰ ਸੰਖੇਪ ਜਾਣਕਾਰੀ ਦਿੱਤੀ| ਉਹਨਾਂ ਨੇ ਬਾਵਾ ਬਲਵੰਤ ਦੇ ਜੀਵਨ, ਰਚਨਾ ਅਤੇ ਸਾਹਿਤਕ ਉਪਲੱਬਧੀਆਂ ਬਾਰੇ ਰੋਸ਼ਨੀ ਪਾਈ ਅਤੇ ਨਾਲ਼ ਹੀ ਸਰਦਾਰ ਪੰਛੀ ਦੇ ਰਚਨਾ ਸੰਸਾਰ ਦੀ ਗੱਲ ਕਰਦਿਆਂ ਦੱਸਿਆ ਕਿ ਸਰਦਾਰ ਪੰਛੀ ਨੇ ਜਿੱਥੇ ਪੰਜਾਬੀ ਮਾਂ ਬੋਲੀ ਦੇ ਵਿਹੜੇ ਨੂੰ ਆਪਣੇ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਨਾਲ ਸ਼ਿਗਾਰਿਆ ਉੱਥੇ ਉਰਦੂ ਅਤੇ ਹਿੰਦੀ ਗ਼ਜ਼ਲਗੋਈ ਵਿੱਚ ਉੱਚੇ ਮੁਕਾਮ ਹਾਸਿਲ ਕੀਤੇ ਅਤੇ ਉਹਨਾਂ ਦੇ ਲਿਖੇ ਗੀਤ ਹਿੰਦੀ ਫ਼ਿਲਮਾਂ ਦਾ ਸ਼ਿੰਗਾਰ ਵੀ ਬਣੇ।  ਸਨਮਾਨ ਵਿੱਚ ਜਿੱਥੇ ਸਰਦਾਰ ਪੰਛੀ ਦਾ ਸਨਮਾਨ ਇੱਕ ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ ਲੋਈ ਨਾਲ ਕੀਤਾ ਗਿਆ ਉੱਥੇ 21000 ਰੁਪਏ ਦੀ ਨਗਦ ਰਾਸ਼ੀ ਵੀ ਭੇਟ ਕੀਤੀ ਗਈ। ਡਾਕਟਰ ਦੀਪਕ ਮਨਮੋਹਨ ਸਿੰਘ ਨੇ ਸੰਸਥਾ ਦੇ ਇਸ ਉਪਰਾਲੇ ਦੀ ਸਰਹਾਨਾ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਉਪਰਾਲੇ ਸਾਨੂੰ ਸਾਰਿਆਂ ਨੂੰ ਮਿਲ ਕੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀਆਂ ਕਲਮਾਂ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਦਿੱਤਾ ਜਾ ਸਕੇ। ਮੰਚ ਸੰਚਾਲਨ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਸੁਸ਼ੀਲ ਦੋਸਾਂਝ ਅਤੇ ਜਗਦੀਪ ਸਿੱਧੂ ਨੇ ਬਾਖ਼ੂਬੀ ਨਿਭਾਇਆ। ਇੰਜੀ ਤਰਸੇਮ ਰਾਜ, ਦਵਿੰਦਰ ਢਿੱਲੋਂ ਅਤੇ ਗੁਰਜੋਤ ਕੌਰ ਨੇ ਸਰਦਾਰ ਪੰਛੀ ਦੇ ਗੀਤ ਅਤੇ ਗ਼ਜ਼ਲਾਂ ਗਾ ਕੇ ਵਾਹ ਵਾਹ ਖੱਟੀ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਬਿਤ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਡਾਕਟਰ ਸਿੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਆਏ ਸਰੋਤਿਆਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੀ ਕਾਮਯਾਬੀ ਤੇ ਖੁਸ਼ੀ ਜ਼ਾਹਿਰ ਕੀਤੀ । ਇਸ ਤੋਂ ਬਾਅਦ ਦੁਪਹਿਰ ਦਾ ਖਾਣਾ ਸਭ ਨੇ ਮਿਲ ਕੇ ਛਕਿਆ ਅਤੇ ਸਮਾਗਮ ਦਾ ਦੂਜਾ ਦੌਰ ਕਵੀ ਦਰਬਾਰ ਸ਼ੁਰੂ ਹੋਇਆ, ਜਿਸ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਬਹਾਦਰ ਸਿੰਘ ਗੋਸਲ ਨੇ ਕੀਤੀ ਅਤੇ ਉਹਨਾਂ ਨਾਲ਼ ਬਲਕਾਰ ਸਿੰਘ ਸਿੱਧੂ, ਸੁਰਜੀਤ ਸੁਮਨ, ਸਰੂਪ ਸਿਆਲਵੀ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਬਿਤ ਹੋਏ।ਜਿਸ ਵਿੱਚ ਹਾਜ਼ਰ ਕਵੀਆਂ ਨੇ ਆਪਣੀ ਆਪਣੀ ਹਾਜ਼ਰੀ ਲਵਾਈ ਜਿਹਨਾਂ ਵਿੱਚ ਸ਼ਾਇਰ ਭੱਟੀ, ਗੁਰਜੋਤ ਕੌਰ, ਯਤਿੰਦਰ ਕੌਰ ਮਹਿਲ, ਮਨਦੀਪ ਕੌਰ ਭੰਮਰਾ,ਮਨਦੀਪ ਰਿੰਪੀ, ਕੁਲਵਿੰਦਰ ਖੇਰਾਬਦੀ, ਹਰਦੀਪ ਗਿੱਲ, ਮੰਦਰ ਗਿੱਲ ਸੈਫ਼ਚੰਦੀਆ, ਦਵਿੰਦਰ ਕੌਰ ਢਿੱਲੋਂ, ਸਿਮਰਜੀਤ ਕੌਰ ਗਰੇਵਾਲ, ਦਰਸ਼ਨ ਤਿਓਣਾ, ਡਾਕਟਰ ਐੱਸ ਨਸੀਮ, ਨਿਰੰਜਣ ਸੂਖ਼ਮ, ਹਰੀ ਸਿੰਘ ਚਮਕ, ਸੰਤ ਸਿੰਘ ਸੋਹਲ, ਹਰਮਨਦੀਪ ਕੌਰ, ਸਰਬਜੀਤ ਕੌਰ, ਦਰਸ਼ਨ ਸਿੰਘ ਸਿੱਧੂ, ਪਿਆਰਾ ਸਿੰਘ ਰਾਹੀ, ਜਗਤਾਰ ਸਿੰਘ ਜੋਗ, ਗੁਰਦਾਸ ਸਿੰਘ ਦਾਸ,ਅੰਜੂ ਅਮਨ ਗਰੋਵਰ ਅਤੇ ਸ਼ਰਨਦੀਪ ਕੌਰ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਕਵੀ ਦਰਬਾਰ ਦਾ ਮੰਚ ਸੰਚਾਲਨ ਸੰਸਥਾ ਦੇ ਵਿੱਤ ਸਕੱਤਰ ਪਿਆਰਾ ਸਿੰਘ ਰਾਹੀ ਨੇ ਬਾਖ਼ੂਬੀ ਨਿਭਾਇਆ, ਅਖੀਰ ਵਿੱਚ ਉੱਘੇ ਸਾਹਿਤਕਾਰ, ਕਲਾਕਾਰ ਅਤੇ ਰੰਗ ਕਰਮੀ ਬਲਕਾਰ ਸਿੱਧੂ ਨੇ ਆਏ ਕਵੀਆਂ, ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇਹ ਪ੍ਰੋਗਰਾਮ ਨਵੀਆਂ ਪੈੜ੍ਹਾਂ ਪਾਉਂਦਾ ਹੋਇਆ ਯਾਦਗਾਰੀ ਹੋ ਨਿੱਬੜਿਆ।

Comments