ਆਪਣੀ ਪਤੰਗ ਅਸਮਾਨੇ ਛੱਡਣ ਵਾਲੇ ਲਫੰਡਰ
ਪਰਾਏ ਘਰਾਂ ਵਿੱਚ ਵਿਰਲਾਪ ਵੇਖ ਕੇ
ਕੋਠਿਆਂ ਤੇ ਚੜ੍ਹ ਕੇ ਬਾਂਦਰ ਵਾਂਗ ਨੱਚਦੇ ਨੇ
ਹੱਥਾਂ ਵਿੱਚ ਚਾਇਨਾ ਦੀ ਫੜ੍ਹ ਕੇ ਤਲਵਾਰ
ਜੀਵਾਂ ਦਾ ਕਤਲ ਕਰਨ ਲਈ ਕਈ ਤਰ੍ਹਾਂ ਦੇ ਤੰਦ ਕੱਸਦੇ ਨੇ
ਇਨ੍ਹਾਂ ਕਿਰਦਾਰਾਂ ਵਿੱਚ ਲੂੰਬੜਾਂ ਦੇ ਬਘਿਆੜਾਂ ਦਾ ਖੂਨ ਏ
ਕਦੇ-ਕਦੇ ਜੰਗਲ ਦੀ ਤਰ੍ਹਾਂ ਕੂਕਾਂ ਵੀ ਮਾਰਦੇ ਨੇ
ਲੋਕਾਂ ਦੀਆਂ ਨਸ਼ਲਾਂ ਤਹਿਸ਼-ਨਹਿਸ਼ ਕਰਨ ਲਈ
ਚੁਬਾਰਿਆਂ ਤੇ ਚੜ੍ਹ ਕੇ ਅੱਗ ਬਾਲਦੇ ਨੇ
ਘੋਲ ਕੇ ਕਰਤੂਤਾਂ ਆਪਣੇ ਆਪ ਨੂੰ ਸੂਝਵਾਨ ਦੱਸਦੇ ਨੇ
ਆਪਣੀ ਪਤੰਗ ਅਸਮਾਨੇ ਛੱਡਣ ਵਾਲੇ ਲਫੰਡਰ.......।
Comments
Post a Comment