ਸਰਬੱਤ ਦਾ ਭਲਾ ਟਰੱਸਟ ਵੱਲੋਂ 'ਸੰਨੀ ਓਬਰਾਏ ਯੋਜਨਾ' ਤਹਿਤ ਇੱਕ ਹੋਰ ਮਕਾਨ ਦੀ ਉਸਾਰੀ ਸ਼ੁਰੂ

ਚੰਡੀਗੜ੍ਹ , 05 ਜਨਵਰੀ ( ਅੰਜੂ ਅਮਨਦੀਪ ਗਰੋਵਰ ) : ਨਵੇਂ ਸਾਲ ਦੀ ਸ਼ੁਰੂਆਤ ਮੌਕੇ ਡਾ. ਐੱਸ.ਪੀ. ਸਿੰਘ ਓਬਰਾਏ ਦੁਆਰਾ ਸਥਾਪਤ 'ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ' ਵਲੋਂ 'ਸੰਨੀ ਉਬਰਾਏ ਆਵਾਸ ਯੋਜਨਾ' ਤਹਿਤ ਅੱਜ ਰੋਪੜ ਵਿਖੇ ਇੱਕ ਹੋਰ ਮਕਾਨ ਦਾ ਸ਼ੁਭ ਆਰੰਭ ਕੀਤਾ ਗਿਆ। ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਜੇ. ਕੇ. ਜੱਗੀ ਨੇ ਦੱਸਿਆ ਕਿ ਚੋਆ ਮੁਹੱਲਾ ਦੇ ਵਸਨੀਕ ਮਦਨ ਲਾਲ ਦੇ ਮਕਾਨ ਦਾ ਨੀਂਹ ਪੱਥਰ ਬੀਰ ਦਵਿੰਦਰ ਸਿੰਘ (ਐਕਸੀਅਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ) ਨੇ ਬਤੌਰ ਮੁੱਖ ਮਹਿਮਾਨ ਆਪਣੇ ਕਰ ਕਮਲਾਂ ਨਾਲ਼ ਰੱਖਿਆ। ਜਿਕਰਯੋਗ ਹੈ ਕਿ ਟਰੱਸਟ ਵੱਲੋਂ ਲੋੜਵੰਦਾਂ ਲਈ ਕੁੱਲ 19 ਮਕਾਨਾਂ ਦੀ ਉਸਾਰੀ ਕਰਵਾਈ ਗਈ ਹੈ। ਜਿਨ੍ਹਾਂ ਵਿਚੋਂ 16 ਮਕਾਨਾਂ ਦੀ ਉਸਾਰੀ ਕਰਕੇ ਚਾਬੀਆਂ ਪਰਿਵਾਰਾਂ ਦੇ ਸਪੁਰਦ ਕਰ ਦਿੱਤੇ ਗਏ ਹਨ। ਦੋ ਦੀ ਉਸਾਰੀ ਜਗਜੀਤ ਸਿੰਘ (ਰੋਪੜ) ਅਤੇ ਹਰਬੰਸ ਕੌਰ (ਖੁਆਸਪੁਰਾ) ਦੇ ਪਰਿਵਾਰਾਂ ਲਈ ਮੁਕੰਮਲ ਹੋ ਚੁੱਕੀ ਹੈ। ਜਿੰਨ੍ਹਾ ਨੂੰ ਸ. ਓਬਰਾਏ ਜਲਦ ਹੀ ਖੁਦ ਮਕਾਨਾਂ ਦੀਆਂ ਚਾਬੀਆਂ ਸੌਂਪਣਗੇ। ਇਸ ਮੌਕੇ ਮੁਹੱਲਾ ਨਿਵਾਸੀ, ਅਸ਼ਵਨੀ ਖੰਨਾ, ਮਦਨ ਗੁਪਤਾ, ਇੰਦਰਜੀਤ, ਸੁਖਦੇਵ ਸ਼ਰਮਾ, ਜਗਜੀਤ ਸਿੰਘ, ਰਾਜੇਸ਼ ਕੁਮਾਰ, ਟੀਮ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Comments