ਲੋਹੜੀ, ਚਾਲੀ ਮੁਕਤਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ

 


 
ਬਾਬਾ ਬਕਾਲਾ ਸਾਹਿਬ 18 ਜਨਵਰੀ ( ਦਿਲਰਾਜ ਸਿੰਘ ਦਰਦੀ ) ਪੰਜਾਬੀ ਲਿਖਾਰੀ ਸਭਾ (ਰਜਿ.) ਵੱਲੋਂ ਲੋਹੜੀ, ਚਾਲੀ ਮੁਕਤਿਆਂ ਦੀ ਸ਼ਹੀਦੀ ਦਿਹਾੜੇ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਕ ਕਵੀ ਦਰਬਾਰ ਕਰਵਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਦੇ ਮੁੱਖ ਸੰਚਾਲਕ ਸ: ਸ਼ੇਲਿੰਦਰਜੀਤ ਸਿੰਘ ਰਾਜਨ ਪੁੱਜੇ, ਜਦਿਕ ਪ੍ਰਧਾਨਗੀ ਮੰਡਲ ਵਿੱਚ ਉੱਘੇ ਗਾਇਕ ਮੱਖਣ ਸਿੰਘ ਭੈਣੀਵਾਲਾ (ਸੀਨੀਅਰ ਮੀਤ ਪ੍ਰਧਾਨ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ), ਉੱਘੇ ਸਾਹਿਤਕਾਰ ਸ੍ਰ. ਅਵਤਾਰ ਸਿੰਘ ਕਾਲੜਾ, ਸੁਰਜੀਤ ਸਿੰਘ ਸਸਤਾ ਆਇਰਨ, ਪ੍ਰਧਾਨ ਹਰਭਜਨ ਸਿੰਘ ਨਾਹਲ ਅਤੇ ਗੁਰਬਚਨ ਕੌਰ ਦੂਆ ਸ਼ਾਮਿਲ ਸਨ। ਸਭਾ ਦੇ ਸ਼ੁਰੂ ਵਿੱਚ ਦੋ ਵਿਛੜੀਆਂ ਰੂਹਾਂ ਗੁਰਦੀਪ ਸਿੰਘ ਔਲਖ ਅਤੇ ਅਤਿੰਦਰਜੀਤ ਸਿੰਘ ਰੰਧਾਵਾ (ਦਾਮਾਦ ਦਲਬੀਰ ਸਿੰਘ ਰਿਆੜ) ਨੂੰ ਯਾਦ ਕਰਦਿਆਂ ਸਭਾ ਵੱਲੋ 2 ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ । ਇਸ ਉਪਰੰਤ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਕਵੀਆਂ ਦਾ ਸਵਾਗਤ ਕੀਤਾ ਅਤੇ ਸਨਮਾਨਿਤ ਸ਼ਖਸੀਅਤਾਂ ਦੀ ਜਾਣ ਪਹਿਚਾਣ ਅਤੇ ਸਾਹਿਤਕ ਖੇਤਰ ਵਿੱਚ ਉਨ੍ਹਾਂ ਦੀ ਦੇਣ ਬਾਰੇ ਜਾਣਕਾਰੀ ਦਿੱਤੀ । ਹਰ ਵਾਰ ਦੀ ਤਰ੍ਹਾਂ ਕਵੀ ਦਰਬਾਰ ਵੀ ਕਰਾਇਆ ਗਿਆ, ਜਿਸ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ । ਸਟੇਜ ਸਕੱਤਰ ਦੀ ਭੂਮਿਕਾ ਮਹਿੰਦਰ ਸਿੰਘ ਅਨੇਜਾ ਨੇ ਬਾਖੂਬੀ ਨਿਭਾਈ । ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ, ਜਨਰਲ ਸੱਕਤਰ ਪਰਮਦਾਸ ਹੀਰ, ਗੁਰਦੀਪ ਸਿੰਘ ਉਜਾਲਾ ਨੇ ਗਾਇਕ ਮੱਖਣ ਸਿੰਘ ਭੈਣੀਵਾਲਾ ਅਤੇ ਅਵਤਾਰ ਸਿੰਘ ਕਾਲੜਾ ਨੂੰ ਸਭਾ ਵੱਲੋ 'ਪੰਜਾਬੀ ਮਾਂ ਬੋਲੀ' ਦਾ ਮਾਣ ਐਵਾਰਡ" ਦੇ ਕੇ ਸਨਮਾਨਿਤ ਕੀਤਾ ਅਤੇ ਮੁੱਖ ਮਹਿਮਾਨ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਸੁਰਜੀਤ ਸਿੰਘ ਸਸਤਾ ਆਇਰਨ ਨੇ ਸਨਮਾਨਿਤ ਕੀਤਾ । ਇਸ ਪ੍ਰੋਗਰਾਮ ਵਿੱਚ ਹਰਬੰਸ ਸਿੰਘ ਕਲਸੀ, ਸੁਖਦੇਵ ਸਿੰਘ ਗੰਢਵਾਂ, ਮਨੋਜ ਫਗਵਾੜਵੀ, ਗੁਰਦੀਪ ਸਿੰਘ ਉਜਾਲਾ, ਮਹਿੰਦਰਪਾਲ ਕੌਰ, ਜਰਨੈਲ ਸਿੰਘ ਸਾਖੀ, ਗੁਰਬਚਨ ਕੌਰ ਦੂਆ, ਪਰਮਦਾਸ ਹੀਰ, ਐਸ.ਐਸ ਸੰਧੂ , ਦਲਜੀਤ ਸਿੰਘ, ਅਮਰ ਸਿੰਘ ਅਮਰ, ਉਰਮਲਜੀਤ ਸਿੰਘ ਵਾਲੀਆ, ਡਾ. ਕੁਲਵੰਤ ਸਿੰਘ ਬਾਠ, ਜਸਮੇਲ ਸਿੰਘ ਜੋਧੇ, ਇੰਦਰ ਸਿੰਘ ਮਿਸਰੀ, ਮਨਜੀਤ ਸਿੰਘ, ਅਵਤਾਰ ਸਿੰਘ ਬੈਂਸ, ਪ੍ਰਿੰਸੀਪਲ ਸੁਰਿੰਦਰ ਮੋਹਨ, ਹਰਜਿੰਦਰ ਸਿੰਘ ਜਿੰਦੀ, ਕੁਲਵਿੰਦਰ ਸਿੰਘ ਗਾਖਲ, ਪਰਮਜੀਤ ਸਿੰਘ ਨੈਨਾ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਖਾਲਸਾ, ਜਸਪਾਲ ਜੀਰਵੀ, ਹਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਮਨਜੀਤ ਸਿੰਘ ਨੇ ਕਾਵਿ ਰਚਾਨਵਾਂ ਰਾਹੀਂ ਚੰਗਾ ਰੰਗਾ ਬੰਨਿਆ । ਤਸਵੀਰ ਵਿੱਚ ਗਾਇਕ ਮੱਖਣ ਭੈਣੀਵਾਲਾ ਅਤੇ ਅਵਤਾਰ ਸਿੰਘ ਕਾਲੜਾ ਨੂੰ 'ਪੰਜਾਬੀ ਮਾਂ ਬੋਲੀ' ਦਾ ਮਾਣ ਐਵਾਰਡ" ਦੇ ਕੇ ਸਨਮਾਨਿਤ ਕਰਦਿਆਂ ਸ਼ੇਲਿੰਦਰਜੀਤ ਸਿੰਘ ਰਾਜਨ, ਸੁਰਜੀਤ ਸਿੰਘ ਸਸਤਾ ਆਇਰਨ, ਗੁਰਬਚਨ ਕੌਰ ਦੂਆ, ਪ੍ਰਧਾਨ ਹਰਭਜਨ ਸਿੰਘ ਨਾਹਲ ਅਤੇ ਹੋਰ.

Comments