ਧਾਰਮਿਕ ਕਥਾਵਾਚਕ ਤੇ ਕਵੀਸ਼ਰ ਜਥੇਦਾਰ ਪਾਠੀ ਬਾਬਾ ਮਹਿੰਦਰ ਸਿੰਘ ਰਤਨਗੜ੍ਹ ਨਹੀਂ ਰਹੇ


ਖਿਲਚੀਆਂ: 3 ਜਨਵਰੀ ( ਦਿਲਰਾਜ ਸਿੰਘ ਦਰਦੀ ) - ਬੀਤੇ ਦਿਨ ਇਲਾਕੇ ਦੇ ਬਹੁਤ ਵਧੀਆ ਧਾਰਮਿਕ ਹਸਤੀ ਧਾਰਮਿਕ ਕਥਾਵਾਚਕ ਤੇ ਪ੍ਰਚਾਰਕ ਪਾਠੀ ਬਾਬਾ ਮਹਿੰਦਰ ਸਿੰਘ ਜੀ ਰਤਨਗੜ੍ਹ ਦੇ ਅਕਾਲ ਚਲਾਣਾ ਕਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਖ਼ਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਉਨ੍ਹਾਂ ਬੇਟੇ ਸਤਨਾਮ ਸਿੰਘ ਨੇ ਗੱਲ ਕਰਦਿਆਂ ਦੱਸਿਆ ਉਨ੍ਹਾਂ ਦੇ ਪਿਤਾ ਜੀ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਜਲੰਧਰ ਹਸਪਤਾਲ ਵਿੱਚ ਦਾਖਿਲ ਹੋਣ ਤੋਂ ਬਾਅਦ ਜਾ ਬੀਤੇ ਦਿਨ ਨੂੰ ਘਰ ਆਏ ਤਾਂ ਸ਼ੁੱਕਰਵਾਰ ਨੂੰ ਤਕਰੀਬਨ ਉਨ੍ਹਾਂ ਨੇ ਸਵੇਰੇ 8 ਵਜੇ 75 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਤੇ ਪਿੰਡ ਦੀ ਸ਼ਮਸ਼ਾਨ ਘਾਟ ਵਿੱਚ ਮਿਸਲ ਸ਼ਹੀਦਾਂ ਤਰਨਾ ਦਲ ਦੇ 16 ਵੇ ਮੁੱਖੀ ਬਾਬਾ ਯੋਗਾ ਸਿੰਘ ਅਤੇ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਦੀ ਹਜ਼ੂਰੀ ਵਿੱਚ ਉਨ੍ਹਾਂ ਧਾਰਮਿਕ ਰਸਮਾਂ ਨਾਲ ਉਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਓਥੇ ਉਨ੍ਹਾਂ ਨੇ ਐਵੀ ਦੱਸਿਆ ਕੇ ਉਨ੍ਹਾਂ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਜੀ ਛੇਵੀਂ ਪਾਤਸ਼ਾਹੀ ਦੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਜਥਦਾਰ ਬਾਬਾ ਬਿਸ਼ਨ ਸਿੰਘ ਜੀ ਕੋਲੋਂ ਹੀ ਉਨ੍ਹਾਂ ਨੇ ਅੰਮ੍ਰਿਤ ਛਕਿਆ ਸੀ ਤੇ ਉਨ੍ਹਾਂ ਕੋਲੋਂ ਹੀ ਉਹਨਾਂ ਨੂੰ ਗੁਰ ਸਿੱਖੀ ਮਿਲੀ ਨਾਲ ਪਾਠ ਕਰਨ ਤੇ ਕਵੀਸ਼ਰੀ ਬੋਲਣ ਦੀ ਗੁੜਤੀ ਮਿਲੀ ਜਿਸ ਤੋਂ ਬਾਅਦ ਅੱਜ ਵੀ ਉਹ ਗੁਰੂ ਘਰ ਜਾਂ ਗੁਰਦਵਾਰਿਆਂ ਵਿੱਚ ਸੇਵਾ ਕਰਦੇ ਆ ਰਹੇ ਸਨ ਫਿਰ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਵੀ ਲੰਮਾ ਸਮਾਂ ਸੇਵਾ ਕੀਤੀ ਜਿਥੇ ਜਿਥੇ ਪ੍ਰਚਾਰ ਕਮੇਟੀ ਵੱਲੋਂ ਡਿਊਟੀ ਲਗਾਈ ਗਈ ਉਥੇ ਹੀ ਸੇਵਾ ਨਿਭਾਈ ਨਾਲ ਪਿੰਡ ਵਿੱਚ ਕੁੱਝ ਆਗੂਆਂ ਜਿਵੇਂ ਗੁਰਪ੍ਰੀਤ ਸਿੰਘ (ਗੋਪੀ) ਪ੍ਰਧਾਨ ਸ਼ਹੀਦ ਭਗਤ ਸਿੰਘ ਕਲੱਬ ਨੇ ਕਿਹਾ ਕੇ ਸਾਰੇ ਨਗਰ ਨੂੰ ਉਹਨਾਂ ਦੇ ਅਚਾਨਕ ਤੁਰ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਹੈ ਓਨਾ ਦੇ ਤੁਰ ਜਾਣ ਦੀ ਘਾਟ ਕਦੇ ਵੀ ਪੂਰੀ ਨਹੀਂ ਹੋਣੀ ਇਲਾਕੇ ਵਿੱਚ ਨਾਮਵਾਰਕ ਕਥਾਵਾਚਕਾਂ ਵਿੱਚ ਪਾਠੀ ਬਾਬਾ ਮਹਿੰਦਰ ਸਿੰਘ ਦਾ ਨਾਮ ਆਉਂਦਾ ਸੀ ਭਾਵੇਂ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਵੱਲੋਂ ਜਾਂ ਛੇਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਬ ਵੱਲੋਂ ਜਿਥ ਵੀ ਕਥਾ ਦੀ ਜਾਂ ਪਾਠ ਕਰਨ ਦੀ ਡਿਊਟੀ ਲੱਗਦੀ ਸੀ ਓਥੇ ਮਿੱਥੇ ਹੋਏ ਸਮੇਂ ਤੋਂ ਪਹਿਲਾਂ ਹੀ ਪੁਹੰਚ ਦੇ ਸਨ ਸੇਵਾ ਵਿੱਚ ਸਮੇਂ ਦੇ ਬਹੁਤ ਪਾਬੰਦ ਸਨ ਇਸ ਸਮੇਂ ਵੀ ਉਹ ਨੌਵੀਂ ਪਾਤਸ਼ਾਹੀ ਗੁਰਦਵਾਰਾ ਬਾਬਾ ਬਕਾਲਾ ਸਾਹਿਬ ਵਿੱਚ ਹੀ ਸੇਵਾ ਕਰਦੇ ਸਨ ਇਸ ਲਈ ਉਨ੍ਹਾਂ ਦੀ ਅੰਤਿਮ ਅਰਦਾਸ ਦਿਨ 11 ਜਨਵਰੀ ਦਿਨ ਸ਼ਨੀਵਾਰ ਨੂੰ ਉਨਾਂ ਦੇ ਗ੍ਰਹਿ ਪਿੰਡ ਰਤਨਗੜ੍ਹ ਵਿੱਚ ਹੀ ਹੋਵੇਗੀ ਇਸ ਮੌਕੇ ਤੇ ਬਾਬਾ ਧੰਨਾ ਸਿੰਘ ਜੀ ਮਨਦੀਪ ਸਿੰਘ ਸੋਨੀ, ਜਗਦੀਪ ਸਿੰਘ ਭਿੰਡਰ ਅਤੇ ਹੋਰ ਪਤਵੰਤੇ ਹਾਜ਼ਰ ਸਨ 

Comments