ਜਿਸਦੇ ਹੇਠਾਂ ਨੀਲਾ ਘੋੜਾ ਤੇ ਹੱਥ ਵਿੱਚ ਸ਼ੋਹਦਾ ਤੀਰ
ਓਹੋ ਸੀ ਮੇਰਾ ਬਾਜਾਂ ਵਾਲਾ ਤੇ ਉੱਚ ਪੀਰਾਂ ਦਾ ਪੀਰ

ਮੇਰੇ ਤਾਂ ਕਲਗੀਆਂ ਵਾਲੇ ਪੂਰਾ ਸਰਬੰਸ ਵਾਰਿਆ ਏ
ਜਬਰ ਦਾ ਸਾਹਮਣਾ ਕੀਤਾ ਤੇ ਖੁੱਦ ਜੁਲਮ ਸਹਾਰਿਆ ਏ
ਏਦਾਂ ਰੱਤ ਵਹਾਈ ਉਨਾਂ ਜਿਵੇਂ ਵਗਦਾ ਹੋਵੇ ਨੀਰ
ਜਿਸਦੇ ਹੇਠਾਂ ਨੀਲਾ ਘੋੜਾ ਤੇ ਹੱਥ ਵਿੱਚ ਸ਼ੋਹਦਾ ਤੀਰ
ਨੌਂ ਸਾਲ ਦੀ ਉਮਰ ਚ ਤੁਸਾਂ ਪਿਤਾ ਸ਼ਹੀਦ ਕਰਵਾਏ ਸੀ
ਫਿਰ ਕਸ਼ਮੀਰੀ ਪੰਡਤਾਂ ਦੇ ਜੰਜੂ ਲੱਥਦੇ ਹੋਏ ਬਚਾਏ ਸੀ
ਖੁੱਦ ਤੂੰ ਮੇਰਾ ਰਾਜਾ ਗੋਬਿੰਦ ਜੋ ਖੁੱਦ ਹੀ ਰਿਹਾ ਵਜੀਰ
ਜਿਸਦੇ ਹੇਠਾਂ ਨੀਲਾ ਘੋੜਾ ਤੇ ਹੱਥ ਵਿੱਚ ਸ਼ੋਹਦਾ ਤੀਰ
ਤੂੰ ਹੀ ਮੇਰਾ ਸੱਚਾ ਪਾਤਸਾਹ ਤੂੰ ਹੀ ਅਸਮਾਨ ਦਾ ਚੰਨ
ਤੈਨੂੰ ਕਰਕੇ ਅਰਪਿਤ ਮੇਰਾ ਰੋਮ ਰੋਮ ਰੂਹ ਮੇਰੀ ਹੋਈ ਧੰਨ
ਉਸਦਾ ਸਾਨੀ ਨਹੀਂ ਕੋਈ ਹੋ ਸਕਦਾ ਤੇਰੀ ਜੋ ਹੈ ਤਾਸੀਰ
ਜਿਸਦੇ ਹੇਠਾਂ ਨੀਲਾ ਘੋੜਾ ਤੇ ਹੱਥ ਵਿੱਚ ਸ਼ੋਹਦਾ ਤੀਰ
ਵਲੀ ਤੂੰ ਕੈਸਾ ਹੋਵੇਂਗਾ ਓ ਜਿਸ ਨੇ ਵਾਰ ਦਿੱਤਾ ਪਰਿਵਾਰ
ਟੋਡਰ ਮੱਲ ਨੇ ਮੋਹਰਾਂ ਵਿਛਾ ਕੀਤਾ ਲਾਲਾਂ ਦਾ ਸਸਕਾਰ
ਜਿਸਦੇ ਚਾਰ ਲਾਲ ਨਹੀਂ ਰਹੇ ਸਾਰੇ ਸਿੱਖ ਸਨ ਜਾਗੀਰ
ਜਿਸਦੇ ਹੇਠਾਂ ਨੀਲਾ ਘੋੜਾ ਤੇ ਹੱਥ ਵਿੱਚ ਸ਼ੋਹਦਾ ਤੀਰ
ਮਿਆਨੋ ਕੱਢ ਕਿਰਪਾਨ ਤੁਸੀਂ ਮੰਗ ਲਏ ਸੀਸ ਚਾਰ
ਤਲੀਆਂ ਤੇ ਧਰ ਸੀਸ ਨੂੰ ਯੋਧੇ ਨਿਕਲੇ ਭੀੜ ਚੋਂ ਬਾਹਰ
ਤੇਰੇ ਚਰਨੀ ਜਾਨ ਪਰੋਸਤੀ ਤੂੰ ਸਿੰਘ ਸਜਾਏ ਅਖੀਰ
ਜਿਸਦੇ ਹੇਠਾਂ ਨੀਲਾ ਘੋੜਾ ਤੇ ਹੱਥ ਵਿੱਚ ਸ਼ੋਹਦਾ ਤੀਰ
ਲਾਲ ਦੋ ਖਾ ਗਈ ਗੜੀ ਚਮਕੌਰ ਦੀ ਤੇ ਦੋ ਸਰਹੰਦ ਦੀ ਦੀਵਾਰ
ਅਮਨ ਕੰਧਾਂ ਡੋਲ ਗਈਆਂ ਸੀ ਪਰ ਤੂੰ ਡੋਲਿਆ ਨਾ ਕਰਤਾਰ
ਸਿੱਖੀ ਨਾਲ ਮੋਹ ਏਨਾ ਤੇਰਾ ਜਿਸ ਲਈ ਬਣ ਗਿਆ ਤੂੰ ਫਕੀਰ
ਜਿਸਦੇ ਹੇਠਾਂ ਨੀਲਾ ਘੋੜਾ ਤੇ ਹੱਥ ਵਿੱਚ ਸ਼ੋਹਦਾ ਤੀਰ
ਓਹੋ ਸੀ ਮੇਰਾ ਬਾਜਾਂ ਵਾਲਾ ਤੇ ਉੱਚ ਪੀਰਾਂ ਦਾ ਪੀਰ
ਜਿਸਦੇ ਹੇਠਾਂ ਨੀਲਾ ਘੋੜਾ ਤੇ ਹੱਥ ਵਿੱਚ ਸ਼ੋਹਦਾ ਤੀਰ
Comments
Post a Comment