ਪਟਿਆਲਾ 29 ਜਨਵਰੀ ( ਅੰਜੂ ਅਮਨਦੀਪ ਗਰੋਵਰ) -- ਰਾਸ਼ਟਰੀ ਕਾਵਿ ਸਾਗਰ ਨੇ ਇੰਡੋਜ਼ ਟੀਵੀ ਤੇ ਰੋਜ਼ਾਨਾ ਪੰਜਾਂਬ ਅਖਬਾਰ ਦੇ ਸਹਿਯੋਗ ਨਾਲ ਗਣਤੰਤਰ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਇਸ ਕਵੀ ਦਰਬਾਰ ਵਿੱਚ ਦੇਸ਼ ਵਿਦੇਸ਼ ਤੋਂ 45 ਕਵੀਆਂ ਨੇ ਭਾਗ ਲਿਆ । ਇਸ ਵਾਰ ਦਾ ਪ੍ਰੋਗਰਾਮ ਬਹੁਤ ਖਾਸ ਰਿਹਾ ,ਕਵੀਆਂ ਦਾ ਦੇਸ਼ ਭਗਤੀ ਲਈ ਉਤਸਾਹ ਵੇਖਿਆਂ ਹੀ ਬਣਦਾ ਸੀ । ਸਭ ਨੇ ਦੇਸ਼ ਭਗਤੀ ਨਾਲ ਲਬਰੇਜ਼ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨਿਆ। ਆਸ਼ਾ ਸ਼ਰਮਾ, ਸੰਸਥਾ ਦੀ ਪ੍ਰਧਾਨ ਨੇ ਆਏ ਸਭ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਆਪਣੇ ਸਵੈ ਰਚਿਤ ਕਵਿਤਾ ਦੇ ਬੋਲ ਸਾਂਝੇ ਕਰ ਕੇ , ਗਣਤੰਤਰ ਦਿਵਸ ਦੀ ਦੇਸ਼ ਵਾਸੀਆਂ ਨੂੰ ਤੇ ਰਾਸ਼ਟਰੀ ਕਾਵਿ ਸਾਗਰ ਪਰਿਵਾਰ ਨੂੰ ਵਧਾਈ ਦਿੱਤੀ। ਇਸ ਪ੍ਰੋਗਰਾਮ ਦੀ ਮੁੱਖ ਮਹਿਮਾਨ ਡਾ. ਮੰਜੂ ਮਿੱਡਾ ਸਨ, ਜੋ ਗੌਰਮੈਂਟ ਮੋਹਿੰਦਰਾ ਕੱਲਾਜ ਦੇ ਫਿਸਿਕਸ ਦੇ ਹੈਡ ਰਹਿ ਚੁੱਕੇ ਹਨ। ਵਿਸ਼ੇਸ਼ ਮਹਿਮਾਨ ਵਜੋਂ ਡਾ. ਗੁਰ ਉਪਦੇਸ਼ ਸਨ । ਡਾ. ਉਮਾ ਨੇ ਬਹੁਤ ਸੋਹਣੇ ਸ਼ਬਦਾਂ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ । ਸਾਹਿਤਕਾਰ ਜ਼ਿਆਦਾ ਹੋਣ ਕਾਰਨ ਇਸ ਵਾਰ ਪ੍ਰੋਗਰਾਮ ਦੇ ਸੰਚਾਲਨ ਵਿਚ ਜਾਗ੍ਰਿਤੀ ਗੌੜ ਜੀ ਨੇ ਵੀ ਸਾਂਝ ਪਾਈ। ਇਸ ਪ੍ਰੋਗਰਾਮ ਵਿਚ 45 ਸਾਹਿਤਕਾਰ ਸ਼ਾਮਿਲ ਹੋਣ ਕਰਕੇ ਪ੍ਰੋਗਰਾਮ ਤਕਰੀਬਨ ਤਿੰਨ ਘੰਟੇ ਚਲਿਆ। ਸਭ ਦੀ ਕਵਿਤਾਵਾਂ, ਗੀਤ, ਗ਼ਜ਼ਲਾਂ, ਸ਼ਿਅਰ ਸੁਣ ਕੇ ਦਿਲ ਭਾਵੁਕ ਹੋ ਗਿਆ। ਦੇਸ਼ ਨੂੰ ਸਮਰਪਿਤ ਕਵਿਤਾਵਾਂ ਤੇ ਦੇਸ਼ ਦੀ ਤਰੱਕੀ ਲਈ ਵਿਚਾਰ ਵਟਾਂਦਰੇ ਨੇ ਇਸ ਕਵੀ ਦਰਬਾਰ ਨੂੰ ਖਾਸ ਬਣਾ ਦਿੱਤਾ । ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਲੇਖਕ ਆਸ਼ਾ ਸ਼ਰਮਾ, ਡਾ. ਉਮਾ ਸ਼ਰਮਾ, ਜਾਗ੍ਰਿਤੀ ਗੌੜ ਤੋਂ ਇਲਾਵਾ ਹਰਜਿੰਦਰ ਸੱਧਰ, ਡਾ. ਰਵਿੰਦਰ ਭਾਟੀਆ, ਡਾ.ਇਰਾਦੀਪ, ਸੁਖਵੇਵ ਸਿੰਘ ਗੰਡਵਾਂ, ਪਵਨ ਕੁਮਾਰ, ਇੰਦਰਜੀਤ ਸਿੰਘ, ਗੁਰਨਾਮ ਸਿੰਘ, ਅਮਰਜੀਤ ਕੌਰ ਸੰਧੂ, ਰਣਜੀਤ ਕੌਰ, ਡਾ਼ ਸੁਦੇਸ਼ ਚੁੱਘ, ਸਨੇਹਾ ਵਿਜ, ਕਨੀਜ਼ ਮਨਜ਼ੂਰ, ਸੁਰਿੰਦਰ ਆਹਲੂਵਾਲੀਆ, ਡਾ਼ ਤਰਲੋਚਨ ਕੌਰ, ਇੰਦੂ ਪੌਲ, ਸੁਰਜੀਤ ਕੌਰ ਭੋਗਪੁਰ, ਦੇਵਿੰਦਰ ਧਾਲੀਵਾਲ, ਡਾ਼ ਦੀਪ ਸ਼ਿਖਾ, ਭੁਪਿੰਦਰ ਕੌਰ, ਪੋਲੀ ਬਰਾੜ, ਮਨਜੀਤ ਕੌਰ , ਗੁਰਚਰਨ ਸਿੰਘ ਜੋਗੀ, ਪ੍ਰੀਤਮਾ ਕੌਰ, ਅਨੀਤਾ ਰਲ੍ਹਣ, ਪ੍ਰਕਾਸ਼ ਕੌਰ ਪਾਸ਼ਾ, ਪਰਮਜੀਤ ਕੌਰ ਜੈਸਵਾਲ, ਕਮਲਾ ਸ਼ਰਮਾ, ਰਾਜ ਪਾਲ ਗਰੇਵਾਲ, ਡਾ਼ ਨੀਲਮ, ਡਾ਼ ਮੰਜੂ ਮਿੱਡਾ, ਸਿਮਰਪਾਲ ਕੌਰ, ਸਰਿਤਾ ਤੇਜੀ, ਮਨਜੀਤ ਕੌਰ, ਗੁਰਦੇਵ ਸਹੋਤਾ, ਭਾਰਤ ਭੂਸ਼ਣ, ਕੰਵਲ ਲਵਲੀ, ਅਨਮੋਲ ਸਿੰਘ, ਗੁਰਦੇਵ ਸਹੋਤਾ ਤੇ ਡਾ਼ ਗੁਰ ਉਪਦੇਸ਼ ਰਹੇ । ਮੁੱਖ ਮਹਿਮਾਨ ਨੇ ਪ੍ਰੋਗਰਾਮ ਦੇ ਅੰਤ ਵਿਚ ਸਭ ਦੀਆਂ ਰਚਨਾਵਾਂ ਤੇ ਆਪਣੇ ਵਿਚਾਰ ਸਾਂਝੇ ਕੀਤੇ । ਵਿਸ਼ੇਸ਼ ਮਹਿਮਾਨ ਨੇ ਵੀ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਆਸ਼ਾ ਤੇ ਉਮਾ ਨੇ ਸਭ ਦਾ ਧੰਨਵਾਦ ਕੀਤਾ । ਪ੍ਰੋਗਰਾਮ ਦੇ ਅੰਤ ਵਿਚ ਰਾਸ਼ਟਰ ਗਾਨ ਸਭ ਨੇ ਖੜ੍ਹੇ ਹੋ ਕੇ ਗਾਇਆ ਤੇ ਤਿਰੰਗੇ ਨੂੰ ਸਲਾਮੀ ਦਿੱਤੀ।
Comments
Post a Comment