👉 ਕਿਸਾਨ ਦਾਲਾਂ ਅਤੇ ਤੇਲ ਬੀਜ ਫਸਲਾਂ ਦੀ ਕਾਸ਼ਤ ਵੱਲ ਧਿਆਨ ਦੇਣ-ਯਾਦਵਿੰਦਰ ਸਿੰਘ
ਖਡੂਰ ਸਾਹਿਬ -16 ਜਨਵਰੀ (ਯਾਦਵਿੰਦਰ ਯਾਦਾ) ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪਾਲ ਸਿੰਘ ਪੰਨੂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ
ਆਤਮਾ ਦੇ ਸਲਾਨਾ ਐਕਸ਼ਨ ਪਲਾਨ ਸਬੰਧੀ ਬਲਾਕ ਫਾਰਮਰ ਅਡਵਾਈਜਰੀ ਕਮੇਟੀ ਦੀ ਮੀਟਿੰਗ ਬਲਾਕ ਖੇਤੀਬਾੜੀ ਅਫਸਰ ਡਾਕਟਰ ਨਵਤੇਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਸ਼ੁਰੂਆਤ ਬਲਾਕ ਟੈਕਨੋਲੋਜੀ ਮੈਨੇਜਰ ਕੰਮ ਮੈਂਬਰ ਸੈਕਟਰੀ ਯਾਦਵਿੰਦਰ ਸਿੰਘ ਨੇ ਕੀਤੀ ਉਹਨਾਂ ਨੇ ਆਏ ਹੋਏ ਬਲਾਕ ਫਾਰਮਰ ਐਡਵਾਈਜਰੀ ਕਮੇਟੀ ਦੇ ਮੈਂਬਰਾਂ ਅਤੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਨੂੰ ਜੀ ਆਇਆ ਆਖਿਆ ਉਨਾਂ ਨੇ ਦੱਸਿਆ ਕਿ ਦਿਨ ਬਾਅਦ ਦਿਨ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਹੈ ਇਸ ਕਰਕੇ ਸਾਨੂੰ ਲੋੜ ਹੈ ਕਿ ਅਸੀਂ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਜਿਵੇਂ ਕਿ ਦਾਲਾਂ ,ਤੇਲ ਬੀਜ ,ਫਸਲਾਂ ਦਵਾਈਆਂ ਵਾਲੀਆਂ ਫਸਲਾਂ ਦੀ ਕਾਸ਼ਤ ਵੱਲ ਧਿਆਨ ਦੇਣ ਦੀ ਲੋੜ ਹੈ । ਅਡਵਾਈਜਰੀ ਕਮੇਟੀ ਦੇ ਮੈਂਬਰਾਂ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਅਤੇ ਕਿਹਾ ਕਿ ਉਹ ਬਲਾਕ ਦੇ ਕਿਸਾਨਾਂ ਨੂੰ ਇਹਨਾਂ ਫਸਲਾਂ ਸਬੰਧੀ ਜਾਗਰੂਕ ਕਰਨਗੇ ਅਤੇ ਥੋੜਾ ਥੋੜਾ ਰਕਬਾ ਬਿਜਵਾਇਆ ਜਾਵੇਗਾ । ਬਲਾਕ ਫਾਰਮਰ ਐਡਵਾਈਜਰੀ ਕਮੇਟੀ ਦੇ ਚੇਅਰਮੈਨ ਗੁਰਮੇਜ ਸਿੰਘ ਨੇ ਦੱਸਿਆ ਕਿ ਤੇਲ ਬੀਜ ਅਤੇ ਦਵਾਈਆਂ ਵਾਲੀਆਂ ਫਸਲਾਂ ਦੇ ਪ੍ਰਦਰਸ਼ਨੀ ਪਲਾਟਾਂ ਨੂੰ ਵੀ ਐਕਸ਼ਨ ਪਲਾਨ ਵਿੱਚ ਸ਼ਾਮਿਲ ਕੀਤਾ ਜਾਵੇ । ਉਨਾਂ ਨੇ ਕਿਹਾ ਕਿ ਖੇਤੀ ਟੂਰ ਵੀ ਲਗਵਾਏ ਜਾਣ ਤਾਂ ਕਿ ਕਿਸਾਨ ਸਹਾਇ ਕ ਧੰਦੇ ਅਤੇ ਪ੍ਰੋਸੈਸਿੰਗ ਅਤੇ ਚੱਕੀਆਂ ਲਗਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ । ਡਾਕਟਰ ਨਵਤੇਜ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਰਵਾਇਤੀ ਫਸਲਾਂ ਨੂੰ ਘੱਟ ਕਰਕੇ ਦਾਲਾਂ ਅਤੇ ਤੇਲ ਬੀਜ ਫਸਲਾਂ ਮੱਕੀ ਹੇਠ ਰਕਬਾ ਵਧਾਇਆ ਜਾਵੇ । ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਰਵਾਇਤੀ ਫਸਲਾਂ ਨੂੰ ਉਹਨਾਂ ਮਸ਼ੀਨਾਂ ਨਾਲ ਬੀਜਿਆ ਜਾਵੇ ਜਿਨਾਂ ਨਾਲ ਉਤਪਾਦ ਦੀ ਗੁਣਵੱਤਾ ਵੀ ਬਣੀ ਰਹਿੰਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਤੇ ਵੀ ਕੋਈ ਅਸਰ ਨਹੀਂ ਪੈਂਦਾ । ਉਨਾਂ ਨੇ ਦੱਸਿਆ ਕਿ ਕਣਕ ਦੀ ਬਜਾਈ ਵਾਸਤੇ ਹੈਪੀ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ, ਸਮਾਰਟ ਸੀਡਰ ,ਜੀਰੋ ਟਿਲੇਜ ਡਰਿੱਲ ਵਰਗੇ ਸੰਦਾਂ ਦੀ ਵਰਤੋਂ ਕੀਤੀ ਜਾਵੇ । ਇਸ ਮੀਟਿੰਗ ਵਿੱਚ ਖੇਤੀਬਾੜੀ ਵਿਸਥਾਰ ਅਫਸਰ ਰੁਪਿੰਦਰਜੀਤ ਸਿੰਘ ਗੁਰਪ੍ਰੀਤ ਸਿੰਘ, ਖੇਤੀਬਾੜੀ ਉੱਪ ਨਿਰੀਖਕ ਸਤਨਾਮ ਸਿੰਘ, ਸਿਮਰਨਜੀਤ ਸਿੰਘ, ਅਵਤਾਰ ਸਿੰਘ, ਮਨੋਹਰ ਲਾਲ, ਬਲਾਕ ਫਾਰਮਰ ਐਡਵਾਈਜਰੀ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਚੇਅਰਮੈਨ, ਰਣਸ਼ੇਰ ਸਿੰਘ, ਵਜੀਰ ਸਿੰਘ, ਸਰਬਜੀਤ ਸਿੰਘ ਬਲਦੇਵ ਸਿੰਘ, ਹੀਰਾ ਸਿੰਘ, ਹਰਨੇਕ ਸਿੰਘ, ਕਰਨੈਲ ਸਿੰਘ , ਬੇਲਦਾਰ ਗੁਰ ਪ੍ਰਤਾਪ ਸਿੰਘ ,ਕਰਮ ਸਿੰਘ, ਚਰਨਜੀਤ ਸਿੰਘ ,ਬਲਵਿੰਦਰ ਸਿੰਘ ਅਤੇ ਸਹਾਇਕ ਟੈਕਨੋਲੋਜੀ ਮੈਨੇਜਰ ਕਮਲਜੀਤ ਕੌਰ ਹਾਜ਼ਰ ਸਨ ।
Comments
Post a Comment