ਪ੍ਰਮੁੱਖ ਨਿਊਜ਼ ਰੀਡਰ ਅਤੇ ਅਦਾਕਾਰ ਅਰਵਿੰਦਰ ਭੱਟੀ ਨੂੰ ਸਦਮਾ ਮਾਤਾ ਜੀ ਦਾ ਹੋਇਆ ਦੇਹਾਂਤ




ਅੰਮ੍ਰਿਤਸਰ, 15 ਜਨਵਰੀ:- ( ਦਿਲਰਾਜ ਸਿੰਘ ਦਰਦੀ ) ਦੂਰਦਰਸ਼ਨ ਦੇ ਪ੍ਰਮੁਖ ਨਿਊਜ਼ ਰੀਡਰ ਅਤੇ ਅਦਾਕਾਰ ਅਰਵਿੰਦਰ ਸਿੰਘ ਭੱਟੀ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਤ ਮਾਤਾ ਸ਼੍ਰੀਮਤੀ ਗੁਰਦੀਸ਼ ਕੌਰ ਭੱਟੀ ਅਕਾਲ ਚਲਾਣਾ ਕਰ ਗਏ। ਉਹ 82 ਵਰ੍ਹਿਆਂ ਦੇ ਸਨ। ਉਹਨਾਂ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਢਿੱਲੀ ਮੱਠੀ ਸੀ। ਬੀਤੀ ਰਾਤ ਉਹਨਾਂ ਆਪਣੇ ਜੱਦੀ ਘਰ ਅੰਤਿਮ ਸਵਾਸ ਲਏ। ਮਾਤਾ ਜੀ ਦਾ ਅੰਤਿਮ ਸੰਸਕਾਰ ਅੱਜ ਗੁਰਦਵਾਰਾ ਸ਼ਹੀਦਾਂ ਸਾਹਬ ਨੇੜਲੇ ਸਮਸ਼ਾਨ ਘਾਟ ਵਿਖੇ ਸੇਜਲ ਅੱਖਾਂ ਨਾਲ ਕੀਤਾ ਗਿਆ। ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਅਰਵਿੰਦਰ ਸਿੰਘ ਭੱਟੀ ਵਲੋਂ ਵਿਖਾਈ ਗਈ । ਇਸ ਮੌਕੇ ਕੇਂਦਰੀ ਸਭਾ ਵਲੋਂ ਦੀਪ ਦੇਵਿੰਦਰ ਸਿੰਘ, ਹਰਿੰਦਰ ਸੋਹਲ, ਡਾ ਰਜਿੰਦਰ ਰਿਖੀ, ਪ੍ਰਤੀਕ ਸਹਿਦੇਵ, ਦਲਜੀਤ ਸਿੰਘ ਅਰੋੜਾ, ਐਡਵੋਕੇਟ ਵਿਪਨ ਢੰਡ, ਐਡਵੋਕੇਟ ਇੰਦਰਜੀਤ ਸਿੰਘ ਅੜੀ, ਐਡਵੋਕੇਟ ਮੋਹਿਤ ਸਹਿਦੇਵ,  ਗਾਇਕ ਤ੍ਰਿਲੋਚਨ ਸਿੰਘ, ਸ਼ਿਵਰਾਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਜਸੀ, ਕਲਾਕਾਰ ਅਤੇ ਵਕੀਲ ਭਾਈਚਾਰੇ ਦੇ ਲੋਕ ਹਾਜਰ ਸਨ। ਅਰਵਿੰਦਰ ਸਿੰਘ ਭੱਟੀ ਹੁਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਜੀ ਨਮਿਤ ਵੈਰਾਗ ਮਈ ਕੀਰਤਨ ਅਤੇ ਅੰਤਿਮ ਅਰਦਾਸ 21 ਜਨਵਰੀ ਮੰਗਲਵਾਰ  ਦੁਪਿਹਰ 1ਵਜੇ ਤੋਂ 2 ਵਜੇ ਤਕ ਗੁਰਦਵਾਰਾ ਛੇਵੀਂ ਪਾਤਸ਼ਾਹੀ ਰਣਜੀਤ ਐਵੀਨਿਊ ਵਿਖੇ ਹੋਵੇਗੀ।

Comments