ਪੰਜਾਬੀ ਜ਼ੁਬਾਨ ਦੇ ਚਰਚਿੱਤ ਮੈਗਜ਼ੀਨ "ਹੁਣ" ਦਾ 50ਵਾਂ ਅੰਕ ਲੋਕ ਅਰਪਿਤ

 


ਬਾਬਾ ਬਕਾਲਾ ਸਾਹਿਬ 19 ਜਨਵਰੀ ( ਦਿਲਰਾਜ ਸਿੰਘ ਦਰਦੀ ) ਪ੍ਰਸਿੱਧ ਸ਼ਾਇਰ ਸੁਸ਼ੀਲ ਦੁਸਾਂਝ ਅਤੇ ਕਮਲ ਦੁਸਾਂਝ ਦੀ ਜੋੜੀ ਅਤੇ ਰਵਿੰਦਰ ਸਹਿਰਾਅ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਪੰਜਾਬੀ ਜ਼ੁਬਾਨ ਦੇ ਚਰਚਿੱਤ ਮੈਗਜ਼ੀਨ "ਹੁਣ" ਦਾ 50ਵਾਂ ਅੰਕ ਲੋਕ ਅਰਪਿਤ ਕੀਤਾ ਗਿਆ । ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਪ੍ਰਤੀਨਿਧ ਇਸ ਮੈਗਜ਼ੀਨ ਹੁਣ ਨੂੰੂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਹੋਰਾਂ ਨੇ ਸਾਂਝੇ ਤੌਰ 'ਤੇ ਲੋਕ ਅਰਪਿਤ ਕਰਨ ਦੀ ਰਸਮ ਨਿਭਾਈ । ਇਸ ਮੌਕੇ ਬੁਲਾਰਿਆਂ ਨੇ "ਹੁਣ" ਦਾ 50ਵੇਂ ਅੰਕ ਦੀ ਆਮਦ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਨੌਜਵਾਨਾਂ ਨੂੰ ਚੰਗੇ ਉਸਾਰੂ ਸਾਹਿਤ ਨਾਲ ਜੋੜਿਆ ਜਾਵੇ ਅਤੇ "ਹੁਣ" ਵਰਗੇ ਮੈਗਜੀਨ ਇਸ ਕਾਰਜ ਲਈ ਵੱਡੀ ਭੂਮਿਕਾ ਨਿਭਾ ਰਹੇ ਹਨ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਹਰਪ੍ਰੀਤ ਸਿੰਘ ਹੁੰਦਲ, ਪ੍ਰਦੀਪ ਸਿੰਘ ਬਾਬਾ ਬਕਾਲਾ ਸਾਹਿਬ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰੀ ਮੈਂਬਰ ਮੱਖਣ ਕੁਹਾੜ, ਗੁਰਮੀਤ ਸਿੰਘ ਬਾਜਵਾ, ਡਾ: ਲੇਖ ਰਾਜ, ਮੰਗਤ ਚੈਂਚਲ, ਸੰਧੂ ਵਰਿਆਣਵੀਂ, ਰਾਜਿੰਦਰ ਬਿਮਲ (ਗੁਸਤਾਖੀਆਂ), ਕਹਾਣੀਕਾਰ ਵਿਸ਼ਾਲ, ਸ਼ਾਇਰ ਤਰਲੋਚਨ ਲੋਚੀ, ਵਿਸ਼ਾਲ, ਬਖਤੌਰ ਧਾਲੀਵਾਲ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ । ਪੰਜਾਬੀ ਜ਼ੁਬਾਨ ਦੇ ਚਰਚਿੱਤ ਮੈਗਜ਼ੀਨ "ਹੁਣ" ਦੇ 50ਵੇਂ ਅੰਕ ਨੂੰ ਲੋਕ ਅਰਪਿਤ ਕਰਦਿਆਂ ਸ਼ੇਲਿੰਦਰਜੀਤ ਸਿੰਘ ਰਾਜਨ, ਸੁਸ਼ੀਲ ਦੁਸਾਂਝ, ਮੱਖਣ ਸਿੰਘ ਭੈਣੀਵਾਲਾ, ਮਾ: ਮਨਜੀਤ ਸਿੰਘ ਵੱਸੀ, ਹਰਪ੍ਰੀਤ ਸਿੰਘ ਹੁੰਦਲ, ਰਾਜਿੰਦਰ ਬਿਮਲ, ਸੰਧੂ ਵਰਿਆਣਵੀ ਅਤੇ ਅਲਫਾਜ਼ ।

Comments